johēजोहे
ਦੇਖੇ. ਦੇਖੋ, ਜੋਹਨਾ. "ਨਿਤ ਜੋਹੇ ਜਮਜਾਲੇ." (ਸ੍ਰੀ ਮਃ ੩)
देखे. देखो, जोहना. "नित जोहे जमजाले." (स्री मः ३)
ਕ੍ਰਿ- ਦੇਖਣਾ. ਤੱਕਣਾ। ੨. ਖੋਜਣਾ. ਢੂੰਡਣਾ। ੩. ਉਡੀਕਣਾ. ਰਾਹਦੇਖਣਾ। ੪. ਅਸਰ ਕਰਨਾ. ਵ੍ਯਾਪਣਾ। ੫. ਦੇਖੋ, ਜੋਹਣੁ. "ਜੋਹਨ ਪਾਪ ਬਿਦਾਰਨ ਕਉ." (ਸਵੈਯੇ ਸ੍ਰੀ ਮਖਵਾਕ ਮਃ ੫)...
ਸੰ. ਨਿਤ੍ਯ. ਵਿ- ਜੋ ਸਦਾ ਰਹੇ. ਜਿਸ ਦਾ ਕਦੇ ਨਾਸ਼ ਨਾ ਹੋਵੇ. ਅਵਿਨਾਸ਼ੀ। ੨. ਕ੍ਰਿ. ਵਿ- ਸਦਾ. ਹਮੇਸ਼. ਪ੍ਰਤਿਦਿਨ. "ਨਿਤ ਉਠਿ ਗਾਵਹੁ ਪ੍ਰਭ ਕੀ ਬਾਣੀ." (ਪ੍ਰਭਾ ਮਃ ੫)...
ਦੇਖੇ. ਦੇਖੋ, ਜੋਹਨਾ. "ਨਿਤ ਜੋਹੇ ਜਮਜਾਲੇ." (ਸ੍ਰੀ ਮਃ ੩)...
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....