jūtdhiजूठि
ਸਿੰਧੀ. ਅਪਵਿਤ੍ਰਤਾ. ਅਸ਼ੁੱਧੀ. "ਜੂਠਿ ਲਹੈ ਜੀਉ ਮਾਂਜੀਐ." (ਗੂਜ ਮਃ ੧) "ਇੰਦੀ ਕੀ ਜੂਠਿ ਉਤਰਸਿ ਨਾਹੀ." (ਬਸੰ ਕਬੀਰ)
सिंधी. अपवित्रता. अशुॱधी. "जूठि लहै जीउ मांजीऐ." (गूज मः १) "इंदी की जूठि उतरसि नाही." (बसं कबीर)
ਵਿ- ਸਿੰਧ ਦੇਸ਼ ਦਾ। ੨. ਸੰਗ੍ਯਾ- ਸਿੰਧ ਦਾ ਵਸਨੀਕ। ੩. ਸਿੰਧ ਦੀ ਬੋਲੀ....
ਸੰਗ੍ਯਾ- ਅਸ਼ੁੱਧੀ. ਮਲਿਨਤਾ. "ਦੁਖ ਦਾਰਿਦ ਅਪਵਿਤ੍ਰਤਾ ਨਾਸਹਿ ਨਾਮ ਅਧਾਰ." (ਗਉ ਥਿਤੀ ਮਃ ੫)...
ਸਿੰਧੀ. ਅਪਵਿਤ੍ਰਤਾ. ਅਸ਼ੁੱਧੀ. "ਜੂਠਿ ਲਹੈ ਜੀਉ ਮਾਂਜੀਐ." (ਗੂਜ ਮਃ ੧) "ਇੰਦੀ ਕੀ ਜੂਠਿ ਉਤਰਸਿ ਨਾਹੀ." (ਬਸੰ ਕਬੀਰ)...
ਵ੍ਯ- ਸਨਮਾਨ ਬੋਧਕ ਸ਼ਬਦ. "ਜਿਚਰੁ ਵਸਿਆ ਕੰਤੁ ਘਰਿ, ਜੀਉ ਜੀਉ ਸਭਿ ਕਹਾਤ." (ਸ੍ਰੀ ਮਃ ੫) ਇਸ ਥਾਂ ਘਰ ਦੇਹ, ਅਤੇ ਕੰਤ ਜੀਵਾਤਮਾ ਹੈ। ੨. ਸੰਗ੍ਯਾ- ਜੀਵਾਤਮਾ. "ਜੀਉ ਏਕੁ ਅਰਿ ਸਗਲ ਸਰੀਰਾ." (ਗਉ ਅਃ ਕਬੀਰ) ੩. ਜਾਨ. "ਜੀਉ ਪਿੰਡ ਸਭ ਤੇਰੀ ਰਾਸਿ." (ਸੁਖਮਨੀ) ੪. ਜੀਵਨ. ਜ਼ਿੰਦਗੀ."ਜੀਉ ਸਮਪਉ ਆਪਣਾ." (ਓਅੰਕਾਰ) "ਲੀਪਤ ਜੀਉ ਗਇਓ." (ਬਿਲਾ ਕਬੀਰ)#੫. ਮਨ. ਦਿਲ. "ਜੀਉ ਡਰਤ ਹੈ ਆਪਣਾ." (ਧਨਾ ਮਃ ੧) "ਹਮਰਾ ਖੁਸੀ ਕਰੈ ਨਿਤ ਜੀਉ." (ਧਨਾ ਧੰਨਾ) "ਜੂਠ ਲਹੈ ਜੀਉ ਮਾਂਜੀਐ." (ਗੂਜ ਮਃ ੧) ੬. ਪ੍ਰਾਣੀ. ਜਾਨਵਰ। ੭. ਜਨਮ. "ਕਰਮਹਿ ਕਿਨ ਜੀਉ ਦੀਨ ਰੇ?" (ਗੌਂਡ ਕਬੀਰ) ਕਰਮ ਕਿਸ ਨੇ ਪੈਦਾ ਕੀਤਾ ਹੈ? ੮. ਸ੍ਵਰ (ਸੁਰ). "ਜਸ ਜੰਤੀ ਮਹਿ ਜੀਉ ਸਮਾਨਾ." (ਗਉ ਕਬੀਰ) ੯. ਸ੍ਵਾਗਤ. ਖ਼ੁਸ਼ਆਮਦੇਦ. "ਜੇ ਕੋ ਜੀਉ ਕਹੈ ਓਨਾ ਕਉ, ਜਮ ਕੀ ਤਲਬ ਨ ਹੋਈ." (ਪ੍ਰਭਾ ਮਃ ੧)...
ਉਤਰੇਗਾ. ਪਾਰ ਹੋਊ, ਹੋਵੇਗਾ. "ਰਾਮ ਨਾਮ ਕੀ ਗਤਿ ਨਹੀ ਜਾਨੀ ਕੈਸੇ ਉਤਰਸਿ ਪਾਰਾ." (ਮਾਰੂ ਕਬੀਰ)...
ਵ੍ਯ- ਨਾਂ. ਨਹੀਂ. "ਨਾਹੀ ਬਿਨ ਹਰਿਨਾਉ ਸਰਬਸਿਧਿ." (ਪ੍ਰਭਾ ਮਃ ੫) ੨. ਨ੍ਹਾਉਂਦਾ. ਸਨਾਨ ਕਰਦਾ. "ਬਾਹਰਿ ਕਾਹੇ ਨਾਹਿ?" (ਰਾਮ ਮਃ ੧) ੩. ਅ਼. [ناہی] ਵਰਜਣ ਵਾਲਾ. ਪ੍ਰਤਿਬੰਧਕ. "ਠਾਹੀ ਦੇਖਿ ਨ ਭਾਜੀਐ, ਪਰਮ ਸਿਆਨਪ ਏਹ." (ਗਉ ਬਾਵਨ ਕਬੀਰ) ਪ੍ਰਤਿਬੰਧਕਾਂ ਨੂੰ ਦੇਖਕੇ ਪਿੱਛੇ ਨਾ ਹਟੀਏ। ੪. ਡਿੰਗ. ਸੰਗ੍ਯਾ- ਨਾਭੀ. ਤੁੰਨ. ਧੁੰਨੀ....
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....