jitaजित
ਸੰ. जित् ਵਿ- ਜਿੱਤਣ ਵਾਲਾ. ਇਹ ਸ਼ਬਦ ਸਮਾਸ ਦੇ ਅੰਤ ਹੁੰਦਾ ਹੈ- ਜਿਵੇਂ- ਇੰਦ੍ਰਜਿਤ, ਸ਼ਤ੍ਰੁਜਿਤ ਆਦਿ। ੨. ਸੰ. जित ਜਿੱਤਿਆ ਹੋਇਆ। ੩. ਸੰਗ੍ਯਾ- ਜੀਤ. ਜਿੱਤ. ਫ਼ਤੇ। ੪. ਕ੍ਰਿ. ਵਿ- ਯਤ੍ਰ. ਜਿਧਰ. ਜਿਸ ਪਾਸੇ। ੫. ਦੇਖੋ, ਜਿਤੁ.
सं. जित् वि- जिॱतण वाला. इह शबद समास दे अंत हुंदा है- जिवें- इंद्रजित, शत्रुजित आदि। २. सं. जित जिॱतिआ होइआ। ३. संग्या- जीत. जिॱत. फ़ते। ४. क्रि. वि- यत्र. जिधर. जिस पासे। ५. देखो, जितु.
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਸੰ. ਸੰਗ੍ਯਾ- ਸਮ- ਆਸ. ਇੱਕ ਥਾਂ ਬੈਠਣ ਦੀ ਕ੍ਰਿਯਾ। ੨. ਇਕੱਠਾ ਕਰਨਾ। ੩. ਵ੍ਯਾਕਰਣ ਅਨੁਸਾਰ ਅਨੇਕ ਪਦਾਂ ਨੂੰ ਇੱਕ ਬਣਾਉਣ ਵਾਲਾ ਸੰਸਕਾਰ. ਜਿਵੇਂ- ਗੁਰਸਿੱਖਰੀਤਿ ਆਦਿਕ ਪਦਾਂ ਵਿੱਚ ਸਮਾਸ ਹੈ।¹ ੪. ਸੰਕ੍ਸ਼ੇਪ. ਖ਼ੁਲਾਸਾ. "ਦੂਜੇ ਹੁਇ ਵਿਤ ਵ੍ਯਾਸ ਸਮਾਸ." (ਗੁਪ੍ਰਸੂ) ਵਕਤਾ ਦਾ ਦੂਜਾ ਗੁਣ ਹੈ ਕਿ ਵਿਸ੍ਤਾਰ ਅਤੇ ਸੰਖੇਪ ਕਰਨ ਦਾ ਜਾਣੂ ਹੋਵੇ....
ਸੰਗ੍ਯਾ- ਅਧਿਕਤਾ. ਜ਼੍ਯਾਦਤੀ। ੨. ਜੁਲਮ....
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਜਿੱਤ. ਫ਼ਤੇ. "ਜੀਤ ਹਾਰ ਕੀ ਸੋਝੀ ਕਰੀ." (ਗਉ ਅਃ ਮਃ ੫) ਦੇਖੋ, ਜੀਤਿ ੩....
ਦੇਖੋ, ਫਤਹ ਅਤੇ ਵਾਹਗੁਰੂ ਜੀ ਕੀ ਫਤਹ....
ਸੰ. ਵ੍ਯ- ਜਿਸ ਤੋਂ। ੨. ਜਹਾਂ. ਜਿੱਥੇ....
ਕ੍ਰਿ- ਵਿ- ਜਿਸ ਪਾਸੇ. ਜਿਸ ਓਰ. "ਜਿਧਰਿ ਰਬ ਰਜਾਇ." (ਸ. ਫਰੀਦ)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਕ੍ਰਿ. ਵਿ- ਕੋਲ. ਨੇੜੇ. ਸਮੀਪ. "ਸਰਬ ਚਿੰਤ ਤੁਧੁ ਪਾਸੇ." (ਬਿਲਾ ਮਃ ੧) ੨. ਪਾਸਾ ਦਾ ਬਹੁਵਚਨ....
ਦੇਖੋ, ਜਿਤ। ੨. ਕ੍ਰਿ. ਵਿ- ਜਬਕਿ. "ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ?" (ਵਾਰ ਆਸਾ) ੩. ਜਿਧਰ. ਜਿਸ ਪਾਸੇ. "ਜਿਤੁ ਕੋ ਲਾਇਆ ਤਿਤੁ ਹੀ ਲਾਗਾ." (ਆਸਾ ਕਬੀਰ) ੪. ਜਿੱਥੇ. ਜਹਾਂ. "ਵਿਸਰਹਿ ਨਾਹੀ ਜਿਤੁ ਤੂ ਕਬਹੂ ਸੋ ਥਾਨੁ ਤੇਰਾ ਕੇਹਾ?" (ਸੂਹੀ ਮਃ ੫) ੫. ਜਿਸ ਤੋਂ. ਜਿਸ ਸੇ. "ਬਧਾ ਛੁਟਹਿ ਜਿਤੁ." (ਸ੍ਰੀ ਮਃ ੧. ਪਹਰੇ) ੬. ਸਰਵ- ਜਿਸ. "ਜਿਤੁ ਦਿਹਾੜੇ ਧਨ ਵਰੀ." (ਸ. ਫਰੀਦ) "ਜਿਤੁ ਸੇਵਿਐ ਸੁਖ ਹੋਇ ਘਨਾ." (ਬਿਲਾ ਮਃ ੫)...