jijiyā, jijīāजिजिया, जिजीआ
ਦੇਖੋ, ਜੇਜੀਆ.
देखो, जेजीआ.
ਅ਼. [جِزیِہ] ਜਿਜ਼ੀਯਹ. ਮੁਸਲਮਾਨੀ ਰਾਜ ਵਿੱਚ ਜੋ ਲੋਕ ਇਸਲਾਮ ਮਤ ਨਹੀਂ ਰਖਦੇ, ਉਨ੍ਹਾਂ ਉੱਪਰ ਜੋ ਟੈਕਸ ਲਗਾਇਆ ਜਾਵੇ ਉਸ ਦਾ ਨਾਮ "ਜਿਜ਼ੀਯਹ" ਹੈ.¹ ਹਰ ਇੱਕ ਬਾਲਿਗ਼ ਤੋਂ ਇੱਕ ਦੀਨਾਰ² ਪ੍ਰਤਿ ਸਾਲ ਲੈਣੀ ਵਿਧਾਨ ਹੈ, ਜੋ ਅਨ੍ਯਮਤੀਏ ਟੈਕਸ ਅਦਾ ਕਰਦੇ ਸਨ, ਉਹ "ਅਮਨ" ਅਰਥਾਤ ਰਾਜ੍ਯ ਵੱਲੋਂ ਰਖ੍ਯਾ ਦੀ ਜੁੱਮੇਵਾਰੀ ਦੇ ਅਧਿਕਾਰੀ ਹੁੰਦੇ. ਐਲਫ਼ਿਨਸ੍ਟਨ Elphinstone ਲਿਖਦਾ ਹੈ ਕਿ ਮੁਸਲਮਾਨਾਂ ਦੇ ਰਾਜ ਵਿੱਚ ਅਮੀਰ ਤੋਂ ੪੮ ਦਿਰਹਮ³ ਸਾਲਾਨਾ, ਮਾਮੂਲੀ ਦਰਜੇ ਦੇ ਆਦਮੀ ਤੋਂ ੨੪ ਅਤੇ ਮਜ਼ਦੂਰੀ ਪੇਸ਼ਾ ਲੋਕਾਂ ਤੋਂ ੧੨. ਦਿਰਹਮ ਸਾਲਾਨਾ ਲਏ ਜਾਂਦੇ ਸਨ. ਇਸਤ੍ਰੀਆਂ ਅਤੇ ਬੱਚਿਆਂ ਪੁਰ ਇਹ ਟੈਕਸ ਨਹੀਂ ਲਾਇਆ ਜਾਂਦਾ ਸੀ.⁴#ਅ਼ਲਾਉੱਦੀਨ ਨੂੰ ਉਸ ਦੇ ਕ਼ਾਜੀ ਨੇ ਆਖਿਆ ਸੀ ਕਿ ਇਮਾਮ ਹ਼ਨੀਫ਼ਾ ਦੇ ਕਥਨ ਅਨੁਸਾਰ ਜਿਜ਼ੀਯਹ ਮੌਤ ਦੇ ਦੰਡ ਤੁੱਲ ਹੈ. ਜੋ ਇਸਲਾਮ ਕ਼ਬੂਲ ਨਹੀਂ ਕਰਦਾ ਉਹ ਕ਼ਤਲ ਕਰ ਦੇਣ ਦੇ ਲਾਇਕ਼ ਹੈ, ਪਰ ਇਹ ਕਾਫ਼ਿਰ ਪੁਰ ਦਯਾ ਹੈ ਕਿ ਮਾਰਣ ਦੀ ਥਾਂ ਉਸ ਪੁਰ ਜਿਜ਼ੀਯਹ ਲਗਾਇਆ ਜਾਵੇ. ਜਦ ਹਿੰਦੂ ਤੋਂ ਜਿਜ਼ੀਜਹ ਮੰਗਿਆ ਜਾਵੇ ਤਦ ਉਸ ਨੂੰ ਸ਼ੁਕਰਗੁਜ਼ਾਰੀ ਨਾਲ ਅਦਾ ਕਰਨਾ ਚਾਹੀਏ.#ਔਰੰਗਜ਼ੇਬ ਨੇ. ਹੁਕਮ ਦਿੱਤਾ ਸੀ ਕਿ ਹਰੇਕ ਕਾਫ਼ਿਰ ਅ਼ਦਾਲਤ ਵਿੱਚ ਹ਼ਾਜਿਰ ਹੋਕੇ ਆਪਣੇ ਹੱਥੀਂ ਜੇਜੀਆ ਅਦਾ ਕਰਿਆ ਕਰੇ.#ਜੇਜੀਆ ਭਰਣਵਾਲੇ ਲੋਕਾਂ ਲਈ ਹੁਕਮ ਸੀ ਕਿ ਓਹ ਮੋਮਿਨਾਂ ਜੇਹੀ ਪੋਸ਼ਾਕ ਨਾ ਪਹਿਰਨ. "ਜੇਜੀਆ ਡੰਨੁ ਕੋ ਲਏ ਨ ਜਗਾਤਿ." (ਆਸਾ ਅਃ ਮਃ ੫) "ਇਨੈ ਜੇਜਵਾ ਲਗੈ ਮਹਾਨ." (ਗੁਪ੍ਰਸੂ)...