jārataजारत
ਜਲਾਉਂਦਾ ਹੈ. ਫੂਕਦਾ ਹੈ. "ਕੋਸ ਕੋਸ ਲਗ ਚਹੁ ਦਿਸ ਜਾਰਤ." (ਗੁਪ੍ਰਸੂ) ੨. ਅ਼. [زِیارت] ਜ਼ਯਾਰਤ. ਸੰਗ੍ਯਾ- ਮੁਲਾਕ਼ਾਤ. ਦਰਸ਼ਨ. ਦੇਖੋ, ਜ਼ਯਾਰਤ।! ਗਰੂ ਪੀਰ ਅਥਵਾ ਪਵਿਤਰ ਅਸਥਾਨ ਦਾ ਦਰਸ਼ਨ.
जलाउंदा है. फूकदा है. "कोस कोस लग चहु दिस जारत." (गुप्रसू) २. अ़. [زِیارت] ज़यारत. संग्या- मुलाक़ात. दरशन. देखो, ज़यारत।! गरू पीर अथवा पवितर असथान दा दरशन.
ਸੰ. ਕ੍ਰੋਸ਼. ਸੰਗ੍ਯਾ- ਕੋਹ. ਸਭ ਤੋਂ ਪਹਿਲਾਂ ਕੋਸ ਦੀ ਦੂਰੀ (ਲੰਬਾਈ) ਗਊ ਦੇ ਕ੍ਰੋਸ਼ (ਰੰਭਣ) ਤੋਂ ਥਾਪੀ ਗਈ ਸੀ. ਅਰਥਾਤ ਜਿੱਥੋਂ ਤੀਕ ਗਾਂ ਦੇ ਰੰਭਣ ਦੀ ਆਵਾਜ਼ ਜਾ ਸਕੇ ਉਹ ਕੋਸ ਸਮਝਿਆ ਗਿਆ ਸੀ. ਫੇਰ ਲੋਕਾਂ ਨੇ ਆਪਣੇ ਆਪਣੇ ਦੇਸ਼ਾਂ ਵਿੱਚ ਕੋਸ ਦੀ ਲੰਬਾਈ ਅਨੇਕ ਤਰਾਂ ਦੀ ਕਲਪ ਲਈ. ਦੁਖਣੀਆਂ ਦੇ ਕੋਸ ਪੰਜਾਬੀਆਂ ਦੇ ਕੋਹਾਂ ਨਾਲੋਂ ਬਹੁਤ ਲੰਮੇ ਹਨ. ਪੁਰਾਣੀ ਮਿਣਤੀ ਅਨੁਸਾਰ ੪੦੦੦ ਗਜ਼ ਅਥਵਾ ੮੦੦੦ ਹੱਥ ਦੀ ਲੰਬਾਈ ਦਾ ਕੋਸ ਹੁੰਦਾ ਹੈ. ਵਰਤਮਾਨ ਕਾਲ ਵਿੱਚ ਕੋਸ ਦੇਸ਼ ਭੇਦ ਕਰਕੇ ਅਨੇਕ ਪ੍ਰਕਾਰ ਦਾ ਹੈ.¹ "ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ." (ਸੁਖਮਨੀ) ਦੇਖੋ, ਮਿਣਤੀ।#੨. ਸੰ. ਕੋਸ਼. ਗਿਲਾਫ਼. ਪੜਦਾ। ੩. ਡੱਬਾ। ੪. ਤਲਵਾਰ ਦਾ ਮਿਆਨ। ੫. ਖ਼ਜ਼ਾਨਾ। ੬. ਅਭਿਧਾਨ. ਸ਼ਬਦਾਂ ਦਾ ਸੰਗ੍ਰਹ ਜਿਸ ਗ੍ਰੰਥ ਵਿੱਚ ਹੋਵੇ. ਲੁਗ਼ਾਤ. Dictionary । ੭. ਆਂਡਾ। ੮. ਭਗ. ਯੋਨਿ। ੯. ਫੁੱਲ ਦੀ ਉਹ ਡੋਡੀ, ਜਿਸ ਪੁਰ ਮਿਠਾਸ ਭਰੀਆਂ ਸੂਖਮ ਤਰੀਆਂ ਹੁੰਦੀਆਂ ਹਨ. "ਕਮਲ ਵਿਖੈ ਜਿਮ ਕੋਸ ਵਿਰਾਜੈ." (ਨਾਪ੍ਰ) ੧੦. ਵੇਦਾਂਤਗ੍ਰੰਥਾਂ ਵਿੱਚ ਪੰਜ ਕੋਸ਼ ਮੰਨੇ ਹਨ, ਜੋ ਆਤਮ ਪੁਰ ਗਿਲਾਫ਼ ਦੀ ਤਰਾਂ ਪੜਦਾਰੂਪ ਹਨ-#(ੳ) ਅੰਨ ਤੋਂ ਉਤਪੰਨ ਅਤੇ ਅੰਨ ਦੇ ਹੀ ਆਸਰੇ ਰਹਿਣ ਵਾਲਾ ਸ਼ਰੀਰ 'ਅੰਨਮਯ' ਕੋਸ਼ ਹੈ.#(ਅ) ਪੰਜ ਕਰਮਇੰਦ੍ਰੀਆਂ ਅਤੇ ਪੰਜ ਪ੍ਰਾਣ, 'ਪ੍ਰਾਣਮਯ' ਕੋਸ਼ ਹੈ.#(ੲ) ਪੰਜ ਗ੍ਯਾਨਇੰਦ੍ਰੀਆਂ ਅਤੇ ਮਨ, 'ਮਨੋਮਯ' ਕੋਸ਼ ਹੈ.#(ਸ) ਪੰਜ ਗ੍ਯਾਨਇੰਦ੍ਰੀਆਂ ਸਹਿਤ ਬੁੱਧਿ, 'ਵਿਗ੍ਯਾਨਮਯ' ਕੋਸ਼ ਹੈ.#(ਹ) ਸਤੋਗੁਣ ਵਿਸ਼ਿਸ੍ਟ ਜੀਵਾਤਮਾ ਦਾ ਆਵਰਣ "ਆਨੰਦਮਯ" ਕੋਸ਼ ਹੈ. ਕੋਸ਼ ਸ਼ਬਦ ਦਾ ਉੱਚਾਰਣ ਕੋਸ ਭੀ ਸਹੀ ਹੈ। ੧੧. ਫ਼ਾ. [کوس] ਪਿੱਤਲ ਦਾ ਨਗਾਰਾ. ਧੌਂਸਾ। ੧੨. ਫ਼ਾ. ਜਦ੍ਕ ਕੋਸ਼. ਵਿ- ਕੋਸ਼ਿਸ਼ ਕਰਨ ਵਾਲਾ. ਦੇਖੋ, ਕੋਸ਼ੀਦਨ....
ਦੇਖੋ, ਚਹਿ। ੨. ਚਹਾਰ. ਚਾਰ. "ਚਹੁ ਛਿਅ ਮਹਿ ਸੰਨਿਆਸੀ." (ਪ੍ਰਭਾ ਅਃ ਮਃ ੧) ਦਸ ਫ਼ਿਰਕ਼ਿਆਂ ਵਿੱਚ ਸੰਨ੍ਯਾਸੀ. ਦੇਖੋ, ਦਸ ਨਾਮ ਸੰਨ੍ਯਾਸੀ. "ਸੇਈ ਸੁਖੀਏ ਚਹੁਜਗੀ." (ਸ੍ਰੀ ਮਃ ੩) ੩. ਚਾਰ ਨੂੰ. ਚਾਰ ਨੇ. "ਅਸਟਦਸੀ ਚਹੁ ਭੇਦ ਨ ਪਾਇਆ." (ਆਸਾ ਮਃ ੧)...
ਸੰ. दिश. ਧਾ- ਦਿਖਾਉਣਾ, ਹੁਕਮ ਦੇਣਾ, ਪ੍ਰਗਟ ਕਰਨਾ, ਉਪਦੇਸ਼ ਕਰਨਾ। ੨. ਸੰਗ੍ਯਾ- ਦਿਸ਼ਾ. ਓਰ. ਤਰਫ਼. ਸਿਮਤ....
ਜਲਾਉਂਦਾ ਹੈ. ਫੂਕਦਾ ਹੈ. "ਕੋਸ ਕੋਸ ਲਗ ਚਹੁ ਦਿਸ ਜਾਰਤ." (ਗੁਪ੍ਰਸੂ) ੨. ਅ਼. [زِیارت] ਜ਼ਯਾਰਤ. ਸੰਗ੍ਯਾ- ਮੁਲਾਕ਼ਾਤ. ਦਰਸ਼ਨ. ਦੇਖੋ, ਜ਼ਯਾਰਤ।! ਗਰੂ ਪੀਰ ਅਥਵਾ ਪਵਿਤਰ ਅਸਥਾਨ ਦਾ ਦਰਸ਼ਨ....
ਅ਼. [زیارت] ਸੰਗ੍ਯਾ- ਮੁਲਾਕ਼ਾਤ. ਭੇਟ. ਦਰਸ਼ਨ. "ਜਯਾਰਤ ਕਰਿ ਮੁਲਤਾਨ ਦੀ ਫਿਰ ਕਰਤਾਰਪੁਰੇ ਨੂੰ ਆਯਾ." (ਭਾਗੁ)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
[مُلاقات] ਸੰਗ੍ਯਾ- ਲਕ਼ੀ (ਮਿਲਾਪ) ਦਾ ਭਾਵ. ਮੇਲ. ਭੇਂਟ....
ਸੰ. ਦਰ੍ਸ਼ਨ. ਸੰਗ੍ਯਾ- ਦੇਖਣ ਦਾ ਸਾਧਨ, ਨੇਤ੍ਰ। ੨. ਦੀਦਾਰ. "ਦਰਸਨ ਕਉ ਲੋਚੈ ਸਭੁ- ਕੋਈ." (ਸੂਹੀ ਮਃ ੫) ਕਾਵ੍ਯਗ੍ਰੰਥਾਂ ਵਿੱਚ ਦਰਸ਼ਨ ਚਾਰ ਪ੍ਰਕਾਰ ਦਾ ਲਿਖਿਆ ਹੈ-#(ੳ) ਸ਼੍ਰਵਣ ਦਰਸ਼ਨ. ਪ੍ਰੀਤਮ ਦਾ ਗੁਣ ਰੂਪ ਸੁਣਕੇ ਉਸ ਦਾ ਰਿਦੇ ਵਿੱਚ ਸਾਕ੍ਸ਼ਾਤ ਕਰਨਾ. "ਸੁਣਿਐ ਲਾਗੈ ਸਹਜਿਧਿਆਨੁ." (ਜਪੁ) "ਸੁਣਿ ਸੁਣਿ ਜੀਵਾ ਸੋਇ ਤੁਮਾਰੀ। ਤੂੰ ਪ੍ਰੀਤਮ ਠਾਕੁਰ ਅਤਿ ਭਾਰੀ." (ਮਾਝ ਮਃ ੫)#(ਅ) ਚਿਤ੍ਰ ਦਰਸ਼ਨ. ਪ੍ਰੀਤਮ ਦੀ ਮੂਰਤਿ ਦਾ ਦੀਦਾਰ. "ਗੁਰ ਕੀ ਮੂਰਤਿ ਮਨ ਮਹਿ ਧਿਆਨੁ." (ਗੌਂਡ ਮਃ ੫) "ਮੋਹਨ ਮੀਤ ਕੋ ਚਿਤ੍ਰ ਲਖੇ ਭਈ ਚਿਤ੍ਰ ਹੀ ਸੀ, ਤੋ ਵਿਚਿਤ੍ਰ ਕਹਾਂ ਹੈ?" (ਪਦਮਾਕਰ)#(ੲ) ਸ੍ਵਪਨ ਦਰਸ਼ਨ. ਪ੍ਯਾਰੇ ਨੂੰ ਸੁਪਨੇ ਵਿੱਚ ਦੇਖਣਾ. "ਸੁਣਿ ਸਖੀਏ ਮੇਰੀ ਨੀਦ ਭਲੀ ਮੈ ਆਪਨੜਾ ਪਿਰੁ ਮਿਲਿਆ." (ਗਉ ਛੰਤ ਮਃ ੫)#(ਸ) ਪ੍ਰਤ੍ਯਕ੍ਸ਼੍ ਦਰਸ਼ਨ. ਪ੍ਰੇਮੀ ਦਾ ਸਾਕ੍ਸ਼ਾਤ ਦੀਦਾਰ ਕਰਨਾ. "ਅਦਿਸਟ ਅਗੋਚਰ ਅਲਖ ਨਿਰੰਜਨ ਸੋ ਦੇਖਿਆ ਗੁਰਮੁਖਿ ਆਖੀ." (ਵਾਰ ਸ੍ਰੀ ਮਃ ੪) ੩. ਸ਼ੀਸ਼ਾ. ਦਰਪਣ। ੪. ਧਰਮ ਦਿਖਾਉਣ ਵਾਲਾ ਗ੍ਰੰਥ. ਦੇਖੋ, ਖਟ ਸ਼ਾਸਤ੍ਰ. "ਖਟ ਦਰਸਨ ਵਰਤੈ ਵਰਤਾਰਾ। ਗੁਰ ਕਾ ਦਰਸਨ ਅਗਮ ਅਪਾਰਾ." (ਆਸਾ ਮਃ ੩) "ਦਰਸਨ ਛੋਡਿ ਭਏ ਸਮਦਰਸੀ." (ਮਾਰੂ ਕਬੀਰ) ਖਟ ਦਰਸ਼ਨਾਂ ਦਾ ਪਕ੍ਸ਼੍ ਤ੍ਯਾਗਕੇ ਸਭ ਦਰਸ਼ਨਾਂ ਵਿੱਚ ਸਮਾਨਤਾ ਰੱਖਣ ਵਾਲੇ ਹੋਗਏ। ੫. ਛੀ ਸੰਖ੍ਯਾ ਬੋਧਕ, ਕ੍ਯੋਂਕਿ ਦਰਸ਼ਨ ਛੀ ਹਨ। ੬. ਧਰਮ. ਮਜਹਬ. "ਇਕਨਾ ਦਰਸਨ ਕੀ ਪਰਤੀਤਿ ਨ ਆਈਆ." (ਵਾਰ ਵਡ ਮਃ ੩)...
ਵਿ- ਗੌਰਵ. ਗੁਰੁਤਾ ਵਾਲਾ. ਭਾਰੀ. "ਗੁਰੂਮੁਖ ਦੇਖਿ ਗਰੂ ਸੁਖ ਪਾਇਓ." (ਸਵੈਯੇ ਮਃ ੪. ਕੇ)...
ਸੰਗ੍ਯਾ- ਪੀੜ. ਸੰ. ਪੀੜਾ. "ਸਤਿਗੁਰ ਭੇਟੈ ਤਾ ਉਤਰੈ ਪੀਰ." (ਆਸਾ ਮਃ ੩) ੨. ਵਿਪੱਤਿ. ਵਿਪਦਾ. "ਨੰਗ ਭੁਖ ਕੀ ਪੀਰ." (ਸ੍ਰੀ ਅਃ ਮਃ ੫) ੩. ਵਿ- ਪੀਲਾ. ਪੀਯਰਾ. ਪੀਤ. "ਬਦਨ ਬਰਨ ਹੈ ਆਵਤ ਪੀਰ." (ਗੁਪ੍ਰਸੂ) ੪. ਕ੍ਰਿ. ਵਿ- ਪੀੜਕੇ. ਪੀਡਨ ਕਰਕੇ. "ਕੋਲੂ ਪੀਰ ਦੀਪ ਦਿਪਤ ਅੰਧਾਰ ਮੇ" (ਭਾਗੁ ਕ) ਕੋਲ੍ਹੂ ਪੀੜਕੇ ਤੇਲ ਕੱਢੀਦਾ ਹੈ, ਜਿਸ ਤੋਂ ਦੀਵਾ ਪ੍ਰਕਾਸ਼ ਕਰਦਾ ਹੈ. ੫. ਫ਼ਾ. [پیر] ਵਿ- ਬੁੱਢਾ. ਵ੍ਰਿੱਧ. ਕਮਜ਼ੋਰ. "ਹਮ ਪੀਰ ਮੋਰੋ ਹਮਜ਼ ਪੀਲਤਨ." (ਜਫਰ) ੬. ਸੰਗ੍ਯਾ- ਬਜ਼ੁਰਗ। ੭. ਧਰਮ ਦਾ ਆਚਾਰਯ ਗੁਰੂ. "ਪੀਰ ਪੈਕਾਬਰ ਅਉਲੀਏ." (ਵਾਰ ਮਾਰੂ ੨. ਮਃ ੫)...
ਵ੍ਯ- ਯਾ. ਵਾ. ਕਿੰਵਾ. ਜਾਂ....
ਸੰ. ਸ੍ਥਾਨ. ਸੰਗ੍ਯਾ- ਥਾ. ਠਿਕਾਣਾ. ਠਹਿਰਨ ਅਥਵਾ ਰਹਿਣ ਦੀ ਜਗਾ. "ਅਸਥਾਨ ਹਰਿ ਨਿਹ ਕੇਵਲੰ." (ਗੂਜ ਅਃ ਮਃ ੧)...