jāchakaजाचक
ਸੰ. ਯਾਚਕ. ਮੰਗਤਾ. ਸਵਾਲੀ. ਭਿਖਾਰੀ. "ਜਾਚਕ ਜਨ ਜਾਚੈ ਪ੍ਰਭੁ ਦਾਨ." (ਸੁਖਮਨੀ)
सं. याचक. मंगता. सवाली. भिखारी. "जाचक जन जाचै प्रभु दान." (सुखमनी)
ਸੰ. ਵਿ- ਮੰਗਣ ਯੋਗ੍ਯ. ਦੇਖੋ, ਯਾਚ ਧਾ. ੨. ਸੰਗ੍ਯਾ- ਮੰਗਤਾ....
ਮੰਗਣ ਵਾਲਾ. ਯਾਚਕ. "ਲੋਕੁ ਧਿਕਾਰ ਕਹੈ ਮੰਗਤਜਨ." (ਰਾਮ ਮਃ ੫)...
ਭਿਕ੍ਸ਼ੁਕ. ਭੀਖ ਮੰਗਣ ਵਾਲਾ। ੨. ਗੁਰੂ ਅਰਜਨਸਾਹਿਬ ਦਾ ਆਤਮਗ੍ਯਾਨੀ ਅਤੇ ਅਨਨ੍ਯ ਸਿੱਖ ਭਾਈ ਭਿਖਾਰੀ, ਜੋ ਗੁਜਰਾਤ (ਪੰਜਾਬ) ਵਿੱਚ ਰਹਿਂਦਾ ਸੀ. ਕਰਤਾਰ ਦਾ ਭਾਣਾ ਮੰਨਣ ਵਾਲੇ ਸਿੱਖਾਂ ਵਿੱਚੋਂ ਇਹ ਮਿਸਾਲਰੂਪ ਸੀ. ਇੱਕ ਵਾਰ ਭਾਈ ਗੁਰਮੁਖ ਨੇ ਗੁਰੂਸਾਹਿਬ ਪਾਸ ਬੇਨਤੀ ਕੀਤੀ ਕਿ ਕਿਸੇ ਗੁਰਮੁਖ ਸਿੱਖ ਦਾ ਦਰਸ਼ਨ ਕਰਾਓ, ਤਦ ਗੁਰੂ ਅਰਜਨਦੇਵ ਜੀ ਨੇ ਭਾਈ ਗੁਰਮੁਖ ਨੂੰ ਭਾਈ ਭਿਖਾਰੀ ਪਾਸ ਭੇਜਿਆ.#ਜਦ ਭਾਈ ਗੁਰਮੁਖ ਭਿਖਾਰੀ ਪਾਸ ਪੁੱਜਾ, ਤਾਂ ਉਸ ਨੂੰ ਤੱਪੜ ਗੰਢਣ ਅਤੇ ਕਾਠ ਇਕੱਠਾ ਕਰਨ ਆਦਿ ਕੰਮਾਂ ਵਿੱਚ ਰੁੱਝਾ ਵੇਖਿਆ. ਰਾਤ ਨੂੰ ਗੁਜਰਾਤ ਤੇ ਡਾਕੂ ਆਪਏ, ਪਿੰਡ ਦੀ ਵਾਹਰ ਨੇ ਧਾੜਵੀਆਂ ਦਾ ਪਿੱਛਾ ਕੀਤਾ ਅਤੇ ਭਾਰੀ ਟਾਕਰਾ ਹੋਇਆ, ਜਿਸ ਵਿੱਚ ਭਾਈ ਭਿਖਾਰੀ ਦਾ ਬੇਟਾ ਮਾਰਿਆ ਗਿਆ, ਭਿਖਾਰੀ ਨੇ ਜੋ ਲੱਕੜਾਂ ਜਮਾਂ ਕੀਤੀਆਂ ਸਨ ਉਨ੍ਹਾਂ ਨਾਲ ਪੁਤ੍ਰ ਦਾ ਦਾਹ ਕੀਤਾ ਅਤੇ ਬੁਲਾਉਣੀ ਲਈ ਆਏ ਸੱਜਨਾਂ ਨੂੰ ਗੱਠੇ ਹੋਏ ਤੱਪੜ ਵਿਛਾ ਦਿੱਤੇ. ਗੁਰਮੁਖ ਨੇ ਜਾਣਿਆ ਕਿ ਭਿਖਾਰੀ ਅੰਤਰਯਾਮੀ ਹੈ. ਇਸ ਨੂੰ ਹੋਣਹਾਰ ਗੱਲ ਦਾ ਪਹਿਲਾਂ ਹੀ ਗ੍ਯਾਨ ਸੀ. ਨੰਮ੍ਰਤਾ ਨਾਲ ਗੁਰਮੁਖ ਨੇ ਆਖਿਆ ਕਿ ਭਾਈ ਭਿਖਾਰੀ ਜੀ, ਜੇ ਆਪ ਨੂੰ ਪਹਿਲਾਂ ਹੀ ਇਸ ਘਟਨਾ ਦਾ ਗ੍ਯਾਨ ਸੀ ਤਾਂ ਸਤਿਗੁਰਾਂ ਅੱਗੇ ਪੁਤ੍ਰ ਦੀ ਵਡੀ ਉਮਰ ਲਈ ਅਰਦਾਸ ਕਿਉਂ ਨਾ ਕੀਤੀ ਅਤੇ ਬੇਟੇ ਨੂੰ ਵਾਹਕ ਨਾਲ ਜਾਣੋਂ ਕਿਉਂ ਨਾ ਵਰਜਿਆ? ਭਾਈ ਭਿਖਾਰੀ ਨੇ ਉੱਤਰ ਦਿੱਤਾ ਕਿ ਕਰਤਾਰ ਦੇ ਭਾਣੇ ਵਿੱਚ ਕੁਤਰਕ ਕਰਨੀ ਪਾਪ ਹੈ, ਅਤੇ ਸਤਿਗੁਰਾਂ ਤੋਂ ਆਤਮਵਿਚਾਰ ਦਾਤ ਮੰਗਣੀ ਲੋੜੀਏ, ਨਾ ਕਿ ਮਿਥ੍ਯਾ ਪਦਾਰਥਾਂ ਲਈ ਅਰਦਾਸ ਕਰਨੀ ਚਾਹੀਏ....
ਸੰ. ਯਾਚਕ. ਮੰਗਤਾ. ਸਵਾਲੀ. ਭਿਖਾਰੀ. "ਜਾਚਕ ਜਨ ਜਾਚੈ ਪ੍ਰਭੁ ਦਾਨ." (ਸੁਖਮਨੀ)...
ਯਾਚਨਾ ਕਰਦਾ ਹੈ. ਮੰਗਦਾ ਹੈ. "ਜਾਚਕ ਨਾਮੁ ਜਾਚੈ." (ਕਲਿ ਮਃ ੫) ੨. ਜਾਂਚਦਾ ਹੈ. ਦੇਖੋ, ਜਾਚਨਾ ੩. ਅਤੇ ੪....
ਪ੍ਰ- ਭੂ. ਸੰਗ੍ਯਾ- ਸ੍ਵਾਮੀ. ਮਾਲਿਕ. "ਪ੍ਰਭੁ ਅਪਨਾ ਸਦਾ ਧਿਆਇਆ." (ਸੋਰ ਮਃ ੫) ੨. ਕਰਤਾਰ। ੩. ਪਾਰਾ। ੪. ਪਤਿ. ਭਰਤਾ....
ਸੰ. ਸੰਗ੍ਯਾ- ਦੇਣ ਦਾ ਕਰਮ. ਖ਼ੈਰਾਤ. "ਦਾਨ ਦਾਤਾਰਾ ਅਪਰ ਅਪਾਰਾ." (ਰਾਮ ਛੰਤ ਮਃ ੫) "ਘਰਿ ਘਰਿ ਫਿਰਹਿ ਤੂੰ ਮੂੜੇ! ਦਦੈ ਦਾਨ ਨ ਤੁਧੁ ਲਇਆ." (ਆਸਾ ਪਟੀ ਮਃ ੩) ਦਾਨ ਕਰਨ ਦਾ ਗੁਣ ਤੈਂ ਅੰਗੀਕਾਰ ਨਹੀਂ ਕੀਤਾ। ੨. ਉਹ ਵਸਤੁ ਜੋ ਦਾਨ ਵਿੱਚ ਦਿੱਤੀ ਜਾਵੇ। ੩. ਮਹ਼ਿਸੂਲ. ਕਰ. ਟੈਕਸ. "ਰਾਜਾ ਮੰਗੈ ਦਾਨ." (ਆਸਾ ਅਃ ਮਃ ੧) ੪. ਹਾਥੀ ਦਾ ਟਪਕਦਾ ਹੋਇਆ ਮਦ. "ਦਾਨ ਗਜਗੰਡ ਮਹਿ ਸੋਭਤ ਅਪਾਰ ਹੈ." (ਨਾਪ੍ਰ) ੫. ਯਗ੍ਯ. "ਸਹੰਸਰ ਦਾਨ ਦੇ ਇੰਦ੍ਰ ਰੋਆਇਆ." (ਵਾਰ ਰਾਮ ੧. ਮਃ ੧) ੬. ਰਾਜਨੀਤਿ ਦਾ ਇੱਕ ਅੰਗ. ਕੁਝ ਦੇਕੇ ਵੈਰੀ ਨੂੰ ਵਸ਼ ਕਰਨ ਦਾ ਉਪਾਉ। ੭. ਫ਼ਾ. [دانہ] ਦਾਨਹ (ਦਾਣਾ) ਦਾ ਸੰਖੇਪ. ਕਣ. ਅੰਨ ਦਾ ਬੀਜ। ੮. ਦਾਨਿਸਤਨ ਮਸਦਰ ਤੋਂ ਅਮਰ ਹ਼ਾਜਿਰ ਦਾ ਸੀਗ਼ਾ. ਵਿ- ਜਾਣਨ ਵਾਲਾ।. ੯. ਫ਼ਾ. [دان] ਪ੍ਰਤ੍ਯ- ਜੋ ਸ਼ਬਦਾਂ ਦੇ ਅੰਤ ਲਗਕੇ ਰੱਖਣ ਵਾਲਾ, ਵਾਨ ਆਦਿ ਅਰਥ ਦਿੰਦਾ ਹੈ, ਜਿਵੇਂ- ਕ਼ਲਮਦਾਨ. ਜੁਜ਼ਦਾਨ, ਆਤਿਸ਼ਦਾਨ ਆਦਿ....
ਮਨ ਨੂੰ ਆਨੰਦ ਦੇਣ ਵਾਲੀ ਇੱਕ ਬਾਣੀ, ਜੋ ਗਉੜੀ ਰਾਗ ਵਿੱਚ ਸ਼੍ਰੀ ਗੁਰੂ ਅਰਜਨ ਸਾਹਿਬ ਦੀ ਰਚਨਾ ਹੈ, ਜਿਸ ਦੀਆਂ ੨੪ ਅਸਟਪਦੀਆਂ ਹਨ.#ਜਨਮ ਮਰਨ ਕਾ ਦੂਖ ਨਿਵਾਰੈ,#ਦੁਲਭ ਦੇਹ ਤਤਕਾਲ ਉਧਾਰੈ,#ਦੂਖ ਰੋਗ ਬਿਨਸੇ ਭੈ ਭਰਮ,#ਸਾਧ ਨਾਮ ਨਿਰਮਲ ਤਾਕੇ ਕਰਮ,#ਸਭ ਤੇ ਊਚ ਤਾਕੀ ਸੋਭਾ ਬਨੀ,#ਨਾਨਕ ਇਹ ਗੁਣਿ ਨਾਮੁ ਸੁਖਮਨੀ. (ਸੁਖਮਨੀ)...