javāhānजवाहां
ਦੇਖੋ, ਜਵਾਸਾ। ੨. ਪੋਠੋਹਾਰ ਵਿੱਚ ਤਾਰੇ ਮੀਰੇ ਨੂੰ ਭੀ ਜਵਾਹਾਂ ਆਖਦੇ ਹਨ.
देखो, जवासा। २. पोठोहारविॱच तारे मीरे नूं भी जवाहां आखदे हन.
ਸੰ. ਯਵਾਸ, ਯਵਾਸਕ ਅਤੇ ਯਾਸਕ. L. Alhagi Maurorum. ਸੰਗ੍ਯਾ- ਜਵਾਹਾਂ. ਗਰਮੀ ਵਿੱਚ ਹੋਣ ਵਾਲਾ ਇੱਕ ਘਾਹ, ਜੋ ਵਰਖਾ ਪੈਣ ਤੋਂ ਸੜ ਜਾਂਦਾ ਹੈ. ਚੂੜੀਸਰੋਟ. ਖ਼ਸ ਦੀ ਟੱਟੀ ਵਾਂਙ ਇਸ ਦੀ ਟੱਟੀ ਬਹੁਤ ਉਮਦਾ ਬਣਦੀ ਹੈ. ਇਸ ਦੇ ਬੀਜ ਵਸਤਾਂ ਵਿੱਚ ਰੱਖੀਏ ਤਦ ਕੀੜਾ ਨਹੀਂ ਲਗਦਾ। ੨. ਸੰ. जवस् ਵੇਗ. "ਠਾਨ ਜੰਗ ਕੋ ਜਵਾਸ." (ਪੰਪ੍ਰ)...
ਸੰਗ੍ਯਾ- ਦਰਿਆ ਜੇਹਲਮ ਅਤੇ ਸਿੰਧ ਦੇ ਮੱਧ ਦਾ ਇਲਾਕਾ, ਜਿਸ ਦਾ ਬਹੁਤਾ ਭਾਗ ਜਿਲਾ ਰਾਵਲਪਿੰਡੀ ਵਿੱਚ ਹੈ. "ਧੰਨੀ ਘੇਬ ਕਿ ਪੋਠੋਹਾਰ." (ਗੁਪ੍ਰਸੂ)...
ਦੇਖੋ, ਜਵਾਸਾ। ੨. ਪੋਠੋਹਾਰ ਵਿੱਚ ਤਾਰੇ ਮੀਰੇ ਨੂੰ ਭੀ ਜਵਾਹਾਂ ਆਖਦੇ ਹਨ....