jalabilāजलबिला
ਉਦਵਿੜਾਲ. ਜਲਮਾਰ੍ਜਾਰ. ਊਦਬਿਲਾਵ. ਪਾਣੀ ਦਾ ਬਿੱਲਾ. ਲੋਧ. ਵੇਦਾਂ ਵਿੱਚ ਇਸ ਦਾ ਨਾਮ ਉਦ੍ਰ ਆਇਆ ਹੈ. ਦੇਖੋ, ਅੰ. Otter.
उदविड़ाल. जलमार्जार. ऊदबिलाव. पाणी दा बिॱला. लोध. वेदां विॱच इस दा नाम उद्र आइआ है. देखो, अं. Otter.
ਸੰ. ਪਾਨੀਯ. ਸੰਗ੍ਯਾ- ਜਲ. "ਪਾਣੀ ਅੰਦਿਰ ਲੀਕ ਜਿਉ." (ਵਾਰ ਆਸਾ ਮਃ ੨) ੨. ਦੇਖੋ, ਪਾਣਿ....
ਸੰਗ੍ਯਾ- ਬਿਡਾਲ. ਮਾਰ੍ਜਾਰ। ੨. ਫੌਜੀ ਅਹੁਦੇਦਾਰ ਦੀ ਵਰਦੀ ਪੁਰ ਲੱਗਾ ਚਿੰਨ੍ਹ, ਜੋ ਉਸ ਦੇ ਅਧਿਕਾਰ ਨੂੰ ਪ੍ਰਗਟ ਕਰਦਾ ਹੈ। ੩. ਵਿ- ਬਿੱਲੇ ਜੇਹੀਆਂ ਅੱਖਾਂ ਵਾਲਾ. ਕਬਰਾ....
ਦੇਖੋ, ਜਲਬਿਲਾ। ੨. ਸੰ. ਲੋਧ੍ਰ. ਇੱਕ ਛੋਟਾ ਬਿਰਛ, ਜੋ ਬੰਗਾਲ ਬਿਹਾਰ ਆਸਾਮ ਅਤੇ ਬਰਮਾ ਵਿੱਚ ਬਹੁਤ ਹੁੰਦਾ ਹੈ. ਇਸ ਦੀ ਛਿੱਲ ਰੰਗਣ ਦੇ ਕੰਮ ਆਉਂਦੀ ਅਤੇ ਕਈ ਦਵਾਈਆਂ ਵਿੱਚ ਵਰਤੀ ਜਾਂਦੀ ਹੈ. ਇਸ ਦੀ ਤਾਸੀਰ ਸਰਦ ਖ਼ੁਸ਼ਕ ਹੈ. ਲੋਧ ਦਾ ਕਾੜ੍ਹਾ ਪੇਚਿਸ਼ ਆਦਿ ਰੋਗ ਦੂਰ ਕਰਦਾ ਹੈ. ਇਸ ਦੀ ਟਕੋਰ ਨੇਤ੍ਰਾਂ ਦੇ ਅਨੇਕ ਰੋਗ ਹਟਾਉਂਦੀ ਹੈ. Symplocos Racemosa...
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਵਿ- ਆਗਤ. ਆਇਆ ਹੋਇਆ। ੨. ਜੰਮਿਆ. ਪੈਦਾ ਹੋਇਆ। ੩. ਸੰਗ੍ਯਾ- ਜਨਮ. "ਆਇਆ ਤਿਨ ਕਾ ਸਫਲੁ ਭਇਆ ਹੈ ਇਕਮਨਿ ਜਿਨੀ ਧਿਆਇਆ." (ਵਡ ਅਲਾਹਣੀ ਮਃ ੧)...