jatuजटु
ਦੇਖੋ, ਜੱਟ. "ਧੰਨਾ ਜਟੁ ਬਾਲਮੀਕੁ ਬਟਵਾਰਾ, ਗੁਰਮੁਖਿ ਪਾਰਿਪਇਆ." (ਮਾਰੂ ਮਃ ੪)
देखो, जॱट. "धंना जटु बालमीकु बटवारा, गुरमुखि पारिपइआ." (मारू मः ४)
ਇੱਕ ਜਾਤਿ, ਜੋ ਰਾਜਪੂਤਾਂ ਦੀ ਸ਼ਾਖ਼ ਹੈ. ਜੱਟ, ਹਿੰਦ ਵਿੱਚ ਮੱਧ ਏਸ਼ੀਆ ਤੋਂ ਆਕੇ ਪੱਛਮੀ ਹਿੰਦੁਸਤਾਨ ਵਿੱਚ ਆਬਾਦ ਹੋਏ ਸਨ. ਕਰਨਲ ਟਾਡ ਨੇ ਜੱਟਾਂ ਨੂੰ ਯਦੁਵੰਸ਼ੀ ਦੱਸਿਆ ਹੈ. ਇਤਿਹਾਸਕਾਰਾਂ ਨੇ ਇਸੇ ਜਾਤਿ ਦੇ ਨਾਮ Jit- Jute- Getae ਆਦਿ ਲਿਖੇ ਹਨ. ਇਸ ਜਾਤਿ ਦੇ ਬਹੁਤ ਲੋਕ ਖੇਤੀ ਦਾ ਕੰਮ ਕਰਦੇ ਹਨ. ਫ਼ੌਜੀ ਕੰਮ ਲਈ ਭੀ ਇਹ ਬਹੁਤ ਪ੍ਰਸਿੱਧ ਹਨ. ਜੱਟ ਕੱਦਾਵਰ, ਬਲਵਾਨ, ਨਿਸਕਪਟ, ਸ੍ਵਾਮੀ ਦੇ ਭਗਤ ਅਤੇ ਉਦਾਰ ਹੁੰਦੇ ਹਨ....
ਟਾਂਗ ਦੇ ਇਲਾਕੇ ਧੂਆਨ ਪਿੰਡ ਵਿੱਚ (ਜੋ ਦੇਉਲੀ ਤੋਂ ੨੦. ਮੀਲ ਹੈ) ਸੰਮਤ ੧੪੭੩ ਵਿੱਚ ਜੱਟਵੰਸ਼ ਵਿੱਚ ਇਸ ਦਾ ਜਨਮ ਹੋਇਆ. ਸ੍ਵਾਮੀ ਰਾਮਾਨੰਦ ਜੀ ਤੋਂ ਕਾਸ਼ੀ ਜਾਕੇ ਗੁਰੁਦੀਕ੍ਸ਼ਾ ਲਈ. ਪਹਿਲੀ ਉਮਰ ਵਿੱਚ ਇਹ ਮੂਰਤੀਪੂਜਕ ਰਿਹਾ ਪਰ ਅੰਤ ਨੂੰ ਵਿਸ਼੍ਵਰੂਪ ਜਗਤਨਾਥ ਦਾ ਉਪਾਸਕ ਹੋਕੇ ਪਰਮਪਦ ਦਾ ਅਧਿਕਾਰੀ ਬਣਿਆ. ਇਸ ਦੇ ਸ਼ਬਦ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਦਰਜ ਹਨ. "ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ." (ਆਸਾ ਧੰਨਾ)...
ਦੇਖੋ, ਜੱਟ. "ਧੰਨਾ ਜਟੁ ਬਾਲਮੀਕੁ ਬਟਵਾਰਾ, ਗੁਰਮੁਖਿ ਪਾਰਿਪਇਆ." (ਮਾਰੂ ਮਃ ੪)...
ਵਾਲਮੀਕਿ, ਸੰਗ੍ਯਾ- ਵਾਲਮੀਕ (ਵਰਮੀ) ਤੋਂ ਪੈਦਾ ਹੋਇਆ¹ ਇੱਕ ਰਿਖੀ, ਜੋ ਰਾਮਾਯਣ ਦਾ ਕਵਿ ਹੈ. ਇਸ ਨੂੰ ਆਦਿਕਵਿ ਆਖਦੇ ਹਨ. ਇਹ ਬੁੰਦੇਲਖੰਡ ਦੇ ਚਿਤ੍ਰਕੂਟ ਪਹਾੜ ਪਰ ਨਿਵਾਸ ਕਰਦਾ ਸੀ. ਜਦ ਰਾਮ ਨੇ ਗਰਭਵਤੀ ਸੀਤਾ ਕੱਢ ਦਿੱਤੀ, ਤਦ ਉਹ ਇਸੇ ਦੇ ਆਸ਼੍ਰਮ ਵਿੱਚ ਰਹੀ. ਸੀਤਾ ਦੇ ਜੌੜੇ ਪੁਤ੍ਰ ਲਵ ਅਤੇ ਕੁਸ਼ ਰਿਖੀ ਦੇ ਆਸ਼੍ਰਮ ਹੀ ਜਨਮੇ, ਬਾਲਮੀਕਿ ਨੇ ਦੋਹਾਂ ਬਾਲਾਕਾਂ ਨੂੰ ਸ਼ਸਤ੍ਰਵਿਦ੍ਯਾ ਅਤੇ ਸੰਗੀਤਵਿਦ੍ਯਾ ਸਿਖਾਈ.#"ਸੁਨੀ ਬਾਲਮੀਕੰ ਸ਼੍ਰਤੰ ਦੀਨ ਬਾਨੀ." (ਰਾਮਾਵ) ੨. ਇੱਕ ਚੰਡਾਲ, ਜੋ ਭਗਤਿ ਦੇ ਪ੍ਰਭਾਵ ਰਿਖੀਆਂ ਵਿੱਚ ਗਿਣਿਆ ਗਿਆ. ਇਸ ਨੂੰ ਚੂੜ੍ਹੇ ਆਪਣਾ ਗੁਰੂ ਮੰਨਦੇ ਹਨ ਅਤੇ ਆਖਦੇ ਹਨ ਕਿ ਲਾਲਬੇਗ ਇਸੇ ਰਿਖੀ ਦਾ ਅਵਤਾਰ ਸੀ. "ਵਾਟੈ ਮਾਣਸ ਮਾਰਦਾ ਬੈਠਾ ਬਾਲਮੀਕ ਬਟਵਾੜਾ" (ਭਾਗੁ) "ਬਾਲਮੀਕੁ ਸੁਪਚਾਰੋ ਤਰਿਓ." (ਮਾਰੂ ਮਃ ੫) ੩. ਦੇਖੋ, ਬਾਲਮੀਕ....
ਸੰਗ੍ਯਾ- ਵੰਡਾ. ਹਿੱਸਾ. ਭਾਗ। ੨. ਵਾਟਪਾਰ. ਰਸਤੇ ਵਿੱਚ ਲੁੱਟਣ ਵਾਲਾ. ਡਾਕੂ. "ਬਾਲਮੀਕੁ ਬਟਵਾਰਾ ਗੁਰਮੁਖਿ ਪਾਰਿਪਇਆ." (ਮਾਰੂ ਮਃ ੪) "ਮੰਨ ਤਰੰਗ ਬਟਵਾਰਾ." (ਗਉ ਕਬੀਰ) ੩. ਵੰਡਾਈ ਕਰਾਉਣ ਵਾਲਾ, ਵੰਡਾਵਾ। ੪. ਬੱਟ ਵਾਰ ਖੇਤ ਦੀ ਵੰਡ....
ਗੁਰੂ ਦੇ ਮੁਖ ਵਿੱਚ. ਭਾਵ- ਗੁਰੂ ਦੇ ਉਪਦੇਸ਼ ਅਤੇ ਬਾਣੀ ਵਿੱਚ. "ਗੁਰਮੁਖਿ ਨਾਦੰ ਗੁਰਮੁਖਿ ਵੇਦੰ." (ਜਪੁ) ੨. ਗੁਰਮੁਖਤਾ ਕਰਕੇ. "ਗੁਰਮੁਖਿ ਮਿਲੀਐ ਮਨਮੁਖਿ ਵਿਛੁਰੈ." (ਮਾਝ ਅਃ ਮਃ ੫) ੩. ਦੇਖੋ, ਗੁਰਮੁਖੀ। ੪. ਦੇਖੋ, ਗੁਰਮੁਖ. "ਗੁਰਮੁਖਿ ਮੁਕਤਾ ਗੁਰਮੁਖਿ ਜੁਗਤਾ." (ਮਾਝ ਅਃ ਮਃ ੫) ੫. ਪ੍ਰਧਾਨ ਗੁਰੂ ਨੇ. ਆਦਿ ਗੁਰੂ ਨੇ. "ਓਅੰ ਗੁਰਮੁਖਿ ਕੀਓ ਅਕਾਰਾ." (ਬਾਵਨ) ਓਅੰ (ਬ੍ਰਹਮ) ਆਦਿਗੁਰੂ ਨੇ। ੬. ਗੁਰਮੁਖ ਨੂੰ. "ਗੁਰਮੁਖਿ ਸਦਾ ਹਜੂਰਿ." (ਸ੍ਰੀ ਮਃ ੧)...
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...