jajamāna, jajamānuजजमान, जजमानु
ਦੇਖੋ, ਯਜਮਾਨ. ਯਗ੍ਯ ਕਰਨ ਵਾਲਾ. ਜੋ ਪੁਰੋਹਿਤ ਤੋਂ ਯਗ੍ਯ ਕਰਾਉਂਦਾ ਹੈ. "ਕਰਤਾ, ਤੂ ਮੇਰਾ ਜਜਮਾਨ." (ਪ੍ਰਭਾ ਮਃ ੧) "ਸਾਈ ਪੁਤ੍ਰੀ ਜਜਮਾਨ ਕੀ ਸਾ ਤੇਰੀ, ਏਤੁ ਧਾਨਿ ਖਾਧੈ ਤੇਰਾ ਜਨਮੁ ਗਇਆ." (ਆਸਾ ਪਟੀ ਮਃ ੩)
देखो, यजमान. यग्य करन वाला. जो पुरोहित तों यग्य कराउंदा है. "करता, तू मेरा जजमान." (प्रभा मः १) "साई पुत्री जजमान की सा तेरी, एतु धानि खाधै तेरा जनमु गइआ." (आसा पटी मः ३)
ਸੰ. ਸੰਗ੍ਯਾ- ਯਜਨ ਵਾਲਾ, ਯਗ੍ਯ ਕਰਨ ਵਾਲਾ. ਉਹ ਪੁਰੁਸ, ਜਿਸ ਤੋਂ ਬ੍ਰਾਹਮਣ (ਪੁਰੋਹਿਤ) ਯਗ੍ਯ, ਹਵਨ ਆਦਿ ਕਰਮ ਕਰਵਾਕੇ ਦੱਛਣਾ ਲੈਂਦੇ ਹਨ, ਦੇਖੋ, ਯਜ ਧਾ. "ਭਾ ਯਜਮਾਨ ਬ੍ਰਹਮੰਡ ਨਿਕੇਤਾ." (ਨਾਪ੍ਰ)...
ਦੇਖੋ, ਜੱਗ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. ਸੰਗ੍ਯਾ- ਯਗ੍ਯਾਦਿ ਧਾਰਮਿਕ ਕੰਮਾਂ ਵਿੱਚ ਆਗੂ ਕੀਤਾ ਹੋਇਆ ਪੁਰਖ. ਹਿੰਦੂਆਂ ਦੇ ਸੰਸਕਾਰ ਆਦਿ ਕਰਮ ਕਰਾਉਣ ਵਾਲਾ ਬ੍ਰਾਹਮਣ. ਚਾਣਿਕ੍ਯ ਨੇ ਪੁਰੋਹਿਤ ਦਾ ਲੱਛਣ ਕੀਤਾ ਹੈ-#''वेद वेदांङ्ग तत्वज्ञो जप होम परायणः#आशीर्वाद वचो युक्त एव राजपुरोहितः ''...
ਸੰ. कर्तृ ਕਿਰ੍ਤ੍ਰ. ਵਿ- ਕਰਨ ਵਾਲਾ. ਰਚਣ ਵਾਲਾ. "ਕਰਤਾ ਹੋਇ ਜਨਾਵੈ." (ਗਉ ਮਃ ੫) ੨. ਸੰਗ੍ਯਾ- ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. "ਕਰਤਾਰੰ ਮਮ ਕਰਤਾਰੰ." (ਨਾਪ੍ਰ) ਕਰਤਾਰ ਮੇਰਾ ਕਰਤਾ ਹੈ....
ਸਰਵ- ਮਾਮਕ. ਬੋਲਣ ਵਾਲੇ ਦਾ ਆਪਣਾ. "ਮੇਰਾ ਸਾਹਿਬ ਅਤਿ ਵਡਾ." (ਮਃ ੩. ਵਾਰ ਗੂਜ ੧) ੨. ਵਿ- ਮੁੱਖ. ਪ੍ਰਧਾਨ. ਦੇਖੋ, ਮੇਰੁ. "ਸਿਰੁ ਕੀਨੋ ਮੇਰਾ." (ਰਾਮ ਅਃ ਮਃ ੫) ਸਾਰੇ ਅੰਗਾਂ ਵਿੱਚੋਂ ਸਿਰ ਨੂੰ ਪ੍ਰਧਾਨ ਬਣਾਇਆ ਹੈ....
ਦੇਖੋ, ਯਜਮਾਨ. ਯਗ੍ਯ ਕਰਨ ਵਾਲਾ. ਜੋ ਪੁਰੋਹਿਤ ਤੋਂ ਯਗ੍ਯ ਕਰਾਉਂਦਾ ਹੈ. "ਕਰਤਾ, ਤੂ ਮੇਰਾ ਜਜਮਾਨ." (ਪ੍ਰਭਾ ਮਃ ੧) "ਸਾਈ ਪੁਤ੍ਰੀ ਜਜਮਾਨ ਕੀ ਸਾ ਤੇਰੀ, ਏਤੁ ਧਾਨਿ ਖਾਧੈ ਤੇਰਾ ਜਨਮੁ ਗਇਆ." (ਆਸਾ ਪਟੀ ਮਃ ੩)...
ਸੰਗ੍ਯਾ- ਸ਼ੋਭਾ। ੨. ਚਮਕ. ਪ੍ਰਕਾਸ਼। ੩. ਕੁਬੇਰ ਦੀ ਪੁਰੀ. ਅਲਕਾ। ੪. ਸੂਰਜ ਦੀ ਇੱਕ ਇਸਤ੍ਰੀ। ੫. ਦੁਰਗਾ....
ਸਰਵ- ਸੈਵ. ਵਹੀ. ਓਹੀ. "ਜੋ ਤੁਧ ਭਾਵੈ ਸਾਈ ਭਲੀ ਕਾਰ." (ਜਪੁ) ੨. ਸੰਗ੍ਯਾ- ਸ੍ਵਾਮੀ. ਸਾਈਂ. "ਜਿਥੈ ਜਾਈਐ ਜਗਤ ਮਹਿ ਤਿਥੈ ਹਰਿ ਸਾਈਂ." (ਵਾਰ ਬਿਲਾ ਮਃ ੪) ੩. ਕਿਸੇ ਸੌਦੇ ਦੇ ਪੱਕਾ ਕਰਨ ਲਈ ਪੇਸ਼ਗੀ ਦਿੱਤੀ ਰਕਮ. ਸੰ. ਸਤ੍ਯੰਕਾਰ। ੪. ਫ਼ਾ. [شائی] ਸ਼ਾਈ. ਪਰਮੇਸੁਰ। ੫. ਅ਼. [ساعی] ਸਾਈ਼. ਕੋਸ਼ਿਸ਼ (ਪ੍ਰਯਤਨ) ਕਰਨ ਵਾਲਾ....
ਸੰਗ੍ਯਾ- ਬੇਟੀ. ਸੁਤਾ. "ਸਾਈ ਪੁਤ੍ਰੀ ਜਜਮਾਨ ਕੀ." (ਆਸਾ ਪਟੀ ਮਃ ੩) ੨. ਪੁੱਤਲਿਕਾ. ਪੁਤਲੀ. "ਕਿ ਸੋਵਰਣ ਪੁਤ੍ਰੀ." (ਦੱਤਾਵ) ਮਾਨੋ ਸੋਨੇ ਦੀ ਪੁਤਲੀ ਹੈ। ੩. ਅੱਖ ਦੀ ਧੀਰੀ। ੪. ਪੁਤ੍ਰੀਂ. ਪੁਤ੍ਰਾਂ ਨੇ. "ਪੁਤ੍ਰੀ ਕਉਲੁ ਨ ਪਾਲਿਓ." (ਵਾਰ ਰਾਮ ੩)...
ਸਰਵ- "ਜੀਉ ਪਿੰਡ ਸਭ ਤੇਰੀ ਰਾਸਿ." (ਸੁਖਮਨੀ) "ਤੇਰੋ ਜਨ ਹਰਿਜਸ ਸੁਨਤ ਉਮਾਹਿਓ." (ਕਾਨ ਮਃ ੫)...
ਦੇਖੋ, ਏਤ. "ਏਤੁ ਮੋਹਿ ਡੂਬਾ ਸੰਸਾਰ." (ਆਸਾ ਮਃ ੧)...
ਧਾਨ (ਅੰਨ) ਦੇ. "ਏਤੁ ਧਾਨਿ ਖਾਧੈ ਤੇਰਾ ਜਨਮੁ ਗਇਆ." (ਆਸਾ ਪਟੀ ਮਃ ੩) ਦੇਖੋ, ਧਾਨ ਅਤੇ ਧਾਨ੍ਯ। ੨. ਅੰਨ (ਬੀਜ) ਨਾਲ. "ਇਹੁ ਮਨ ਸੀਤੋ ਤੁਮਰੈ ਧਾਨਿ." (ਸਾਰ ਮਃ ੫) ਆਪ ਦੇ ਨਾਮ ਬੀਜ ਨਾਲ ਮਨ ਰੂਪ ਖੇਤ ਵੀਜਿਆ ਹੈ....
ਖਾਣ ਤੋਂ. ਖਾਨੇ ਸੇ. "ਕਿਆ ਖਾਧੈ ਕਿਆ ਪੈਧੈ ਹੋਇ?" (ਵਾਰ ਮਾਝ ਮਃ ੧)...
ਸਰਵ- ਤੇਰਾ....
ਦੇਖੋ, ਗਇਅਮੁ. "ਮੇਰਾ ਸਗਲ ਅੰਦੇਸਰਾ ਗਇਆ." (ਦੇਵ ਮਃ ੫) ੨. ਦੇਖੋ, ਗਯਾ. "ਗੰਗਾ ਗਇਆ ਗੋਦਾਵਰੀ ਸੰਸਾਰ ਕੇ ਕਾਮਾ." (ਬਸੰ ਨਾਮਦੇਵ) "ਗਇਆ ਪਿੰਡ ਭਰਤਾ." (ਗੌਂਡ ਨਾਮਦੇਵ)...
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਦੇਖੋ, ਪੱਟ ਅਤੇ ਪੱਟੀ। ੨. ਅੱਖਰ ਲਿਖਣ ਦੀ ਤਖ਼ਤੀ. "ਸਚੀ ਪਟੀ ਸਚੁ ਮਨਿ, ਪੜੀਐ ਸਬਦ ਸੁਸਾਰ." (ਓਅੰਕਾਰ) ੩. ਇੱਕ ਖਾਸ ਬਾਣੀ, ਜਿਸ ਵਿੱਚ ਵਰਣਮਾਲਾ ਦੇ ਕ੍ਰਮ ਅਨੁਸਾਰ ਸ਼ੁਭ ਉਪਦੇਸ਼ ਹੈ, ਯਥਾ- "ਸਸੈ ਸੋਇ ਸ੍ਰਿਸਟਿ ਜਿਨਿ ਸਾਜੀ." ××× (ਆਸਾ ਮਃ ੧) ੪. ਇਸਤ੍ਰੀਆਂ ਦੇ ਮਸਤਕ ਪੁਰ ਵਾਹਕੇ ਚਿਪਕਾਏ ਚਿਕਨੇ ਕੇਸ tress. "ਜਿਨ ਸਿਰਿ ਸੋਹਨਿ ਪਟੀਆਂ." (ਆਸਾ ਅਃ ਮਃ ੧)...