chhalaछॱल
ਸੰਗ੍ਯਾ- ਦੇਖੋ, ਛਲਕ ੧- ੨। ੨. ਪਾਣੀ ਦੀ ਲਹਿਰ (ਮੌਜ), ਜੋ ਕੰਢਿਆਂ ਨਾਲ ਟਕਰਾਕੇ ਟੁੱਟ ਜਾਂਦੀ ਹੈ. Breaker.
संग्या- देखो, छलक १- २। २. पाणी दी लहिर (मौज), जो कंढिआं नाल टकराके टुॱट जांदी है. Breaker.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਪਾਣੀ ਆਦਿ ਦ੍ਰਵ ਪਦਾਰਥ ਦੀ ਛੱਲ। ੨. ਤਰੰਗ ਦੇ ਟਕਰਾਉਣ ਤੋਂ ਉਪਜੀ ਧੁਨਿ। ੩. ਸੰ. ਵਿ- ਛਲ ਕਰਨ ਵਾਲਾ। ੪. ਬੰਦੂਕਾਂ ਦੀ ਸ਼ਲਕ਼ ਲਈ ਭੀ ਪੰਜਾਬੀ ਵਿੱਚ ਛਲਕ ਸ਼ਬਦ ਵਰਤੀਦਾ ਹੈ. ਦੇਖੋ, ਸ਼ਲਕ਼....
ਸੰ. ਪਾਨੀਯ. ਸੰਗ੍ਯਾ- ਜਲ. "ਪਾਣੀ ਅੰਦਿਰ ਲੀਕ ਜਿਉ." (ਵਾਰ ਆਸਾ ਮਃ ੨) ੨. ਦੇਖੋ, ਪਾਣਿ....
ਦੇਖੋ, ਲਹਰ, ਲਹਰਿ ਅਤੇ ਲਹਰੀ। ੨. ਲਹਰਿ (ਤਰੰਗਾਂ) ਨਾਲ. "ਲਹਿਰੀ ਨਾਲਿ ਪਛਾੜੀਐ." (ਸ੍ਰੀ ਮਃ ੧)...
ਅ਼. [موَج] ਸੰਗ੍ਯਾ- ਤਰੰਗ. ਲਹਰ। ੨. ਮਨ ਦੀ ਉਮੰਗ। ੩. ਇਨਾਮ. ਬਖ਼ਸ਼ਿਸ਼. "ਰੀਝ ਰੀਝ ਦੇਂ ਮੌਜ ਘਨੇਰੀ। ਲਾਖਹੁੱ ਦਰਬ ਕਰੋਰਨ ਕੇਰੀ." (ਗੁਪ੍ਰਸੂ)...
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....