ਛੁਰਾ

chhurāछुरा


ਸੰਗ੍ਯਾ- ਕ੍ਸ਼ੁਰ (ਕੱਟਣ) ਦਾ ਹਥਿਆਰ. ਵਡਾ ਪੇਸ਼ਕ਼ਬਜ. "ਕੂੜ ਛੁਰਾ ਮੁਨਾ ਮੁਰਦਾਰੁ." (ਸ੍ਰੀ ਮਃ ੧) ੨. ਕ੍ਸ਼ੁਰ. ਉਸਤਰਾ। ੩. ਖਤ੍ਰੀਆਂ ਦੀ ਇੱਕ ਜਾਤਿ. "ਭਗਤੂ ਛੁਰਾ ਵਖਾਣੀਐ." (ਭਾਗੁ)


संग्या- क्शुर (कॱटण) दा हथिआर. वडा पेशक़बज. "कूड़ छुरा मुना मुरदारु." (स्री मः १) २. क्शुर. उसतरा। ३. खत्रीआं दी इॱक जाति. "भगतू छुरा वखाणीऐ." (भागु)