chhinjhaछिंझ
ਸੰਗ੍ਯਾ- ਮੱਲਅਖਾੜਾ. "ਹਉ ਬਾਹੁੜਿ ਛਿੰਝ ਨ ਨਚਊ." (ਸ੍ਰੀ ਮਃ ੫. ਪੈਪਾਇ) ੨. ਮੱਲਯੁੱਧ. ਘੋਲ. ਕੁਸ਼ਤੀ। ੩. ਮੱਲਯੁੱਧ ਵੇਖਣ ਲਈ ਜੁੜੇ ਹੋਏ ਲੋਕਾਂ ਦਾ ਸਮੁਦਾਯ. "ਸਭ ਹੋਈ ਛਿੰਝ ਇਕਠੀਆ." (ਸ੍ਰੀ ਮਃ ੫. ਪੈਪਾਇ)
संग्या- मॱलअखाड़ा. "हउ बाहुड़ि छिंझ न नचऊ." (स्री मः ५. पैपाइ) २. मॱलयुॱध. घोल. कुशती। ३. मॱलयुॱध वेखण लई जुड़े होएलोकां दा समुदाय. "सभ होई छिंझ इकठीआ." (स्री मः ५. पैपाइ)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਬਹੁਰ. ਫਿਰ. ਦੁਬਾਰਾ. ਹਟਕੇ. "ਹਉ ਬਾਹੁੜਿ ਛਿੰਝ ਨ ਨਚਊ." (ਸ੍ਰੀ ਮਃ ੫. ਪੈਪਾਇ)...
ਸੰਗ੍ਯਾ- ਮੱਲਅਖਾੜਾ. "ਹਉ ਬਾਹੁੜਿ ਛਿੰਝ ਨ ਨਚਊ." (ਸ੍ਰੀ ਮਃ ੫. ਪੈਪਾਇ) ੨. ਮੱਲਯੁੱਧ. ਘੋਲ. ਕੁਸ਼ਤੀ। ੩. ਮੱਲਯੁੱਧ ਵੇਖਣ ਲਈ ਜੁੜੇ ਹੋਏ ਲੋਕਾਂ ਦਾ ਸਮੁਦਾਯ. "ਸਭ ਹੋਈ ਛਿੰਝ ਇਕਠੀਆ." (ਸ੍ਰੀ ਮਃ ੫. ਪੈਪਾਇ)...
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਮੱਲਾਂ ਦਾ ਘੋਲ. ਪਹਿਲਵਾਨਾਂ ਦੀ ਕੁਸ਼੍ਤੀ....
ਦੇਖੋ, ਘੋਲਣਾ। ੨. ਸੰ. ਸੰਗ੍ਯਾ- ਅਧਰਿੜਕ. ਮਠਾ। ੩. ਖੱਟੀ ਲੱਸੀ. ਤਕ੍ਰ....
ਵਿ- ਝੂਠਾ। ੨. ਕੁਕਰਮੀ. ਸਦਾਚਾਰ ਤੋਂ ਰਹਿਤ. "ਭਠ ਕੁਸਤੀ ਗਾਉ." (ਸ. ਕਬੀਰ) ੩. ਫ਼ਾ. [کُشتی] ਕੁਸ਼ਤੀ. ਸੰਗ੍ਯਾ- ਮੱਲਯੁੱਧ. ਘੋਲ....
ਸੰ. ਵੀਕ੍ਸ਼੍ਣ ਅਤੇ ਵੇਕ੍ਸ਼੍ਣ. ਚੰਗੀ ਤਰਾਂ ਖੋਜ ਕਰਨਾ ਅਤੇ ਦੇਖਣਾ. ਅਵੇਕ੍ਸ਼੍ਣ. ਦੇਖੋ, ਵੀਕ੍ਸ਼੍....
ਸੰ. ਸੰਗ੍ਯਾ- ਇਕੱਠ. ਗਰੋਹ। ੨. ਜੰਗ. ਯੁੱਧ। ੩. ਉੱਨਤੀ. ਤਰੱਕੀ....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....