chhināछिना
ਵਿ- ਕ੍ਸ਼੍ਣ (ਖਿਨ) ਮਾਤ੍ਰ। ੨. ਕ੍ਸ਼ੀਣ. ਕੰਗਾਲ. "ਸੋ ਪੂਰਕਰੰਮਾ ਨਾ ਛਿਨਾ." (ਮਾਰੂ ਸੋਲਹੇ ਮਃ ੫)
वि- क्श्ण (खिन) मात्र। २. क्शीण. कंगाल. "सोपूरकरंमा ना छिना." (मारू सोलहे मः ५)
ਕ੍ਸ਼ਣ. ਦੇਖੋ, ਖਿਣ. "ਖਿਨ ਪਲ ਨਾਮ ਰਿਦੇ ਵਸੈ ਭਾਈ." (ਸੋਰ ਅਃ ਮਃ ੧)...
ਸੰ. ਕ੍ਰਿ. ਵਿ- ਕੇਵਲ. ਸਿਰਫ। ੨. ਥੋੜਾ. ਤਨਿਕ। ੩. ਉਤਨਾਹੀ। ੪. ਪ੍ਰਮਾਣ. ਭਰ। ੫. ਤੀਕ. ਤੋੜੀ। ੬. ਸੰਗ੍ਯਾ- ਮਾਤ੍ਰਿ. ਮਾਤਾ. "ਮਾਤ੍ਰ ਬੂੰਦ ਤੇ ਧਰਿ ਚਕੁ ਫੇਰਿ." (ਬਸੰ ਅਃ ਮਃ ੧) ਮਾਤਾ ਦੀ ਰਕਤ ਤੋਂ ਧਰ (ਰਿਹਮ) ਰੂਪੀ ਚਕ੍ਰ ਪੁਰ ਫੇਰਕੇ ਸ਼ਰੀਰ ਘੜ ਦਿੱਤਾ ਹੈ....
ਦੇਖੋ, ਖੀਣ ਅਤੇ ਛੀਣ....
ਦੇਖੋ, ਕੰਕਾਲ ੨. ਭੁੱਖ ਦੇ ਮਾਰੇ ਜਿਸ ਦਾ ਮਾਸ ਸੁੱਕ ਗਿਆ ਹੈ, ਕੇਵਲ ਹੱਡੀਆਂ ਦਾ ਪਿੰਜਰ ਬਾਕੀ ਹੈ. ਭੁੱਖ ਨੰਗ ਦਾ ਮਾਰਿਆ ਹੋਇਆ। ੨. ਕੰ (ਸੁਖ) ਨੂੰ ਗਾਲ ਦੇਣ ਵਾਲਾ....
ਵਿ- ਪੂਰੇ ਕਰਮਾਂ ਵਾਲਾ. ਖ਼ੁਸ਼ਨਸੀਬ. "ਸੋ ਪੂਰਕਰੰਮਾ ਨਾ ਛਿਨਾ." (ਮਾਰੂ ਸੋਲਹੇ ਮਃ ੫)...
ਵਿ- ਕ੍ਸ਼੍ਣ (ਖਿਨ) ਮਾਤ੍ਰ। ੨. ਕ੍ਸ਼ੀਣ. ਕੰਗਾਲ. "ਸੋ ਪੂਰਕਰੰਮਾ ਨਾ ਛਿਨਾ." (ਮਾਰੂ ਸੋਲਹੇ ਮਃ ੫)...
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਸੋਲਹਾ ਦਾ ਬਹੁ ਵਚਨ....