chhapāछपा
ਦੇਖੋ, ਛੱਪਯ। ੨. ਸੰ. ਕ੍ਸ਼੍ਪਾ. ਰਾਤ੍ਰਿ. ਰਾਤ."ਉਡੁਗਨ ਅੰਕ ਲੈ ਛਪਾ ਸੀ ਆਨਪਰੀ ਹੈ." (ਸ਼ੇਖਰ)
देखो, छॱपय। २. सं. क्श्पा. रात्रि. रात."उडुगन अंक लै छपा सी आनपरी है." (शेखर)
ਇੱਕ ਛੰਦ. ਛੀ ਚਰਣ ਹੋਣ ਕਰਕੇ ਇਸ ਦਾ ਨਾਮ "ਖਟਪਦ" ਅਤੇ "ਛੱਪਯ" ਹੈ. ਇਸ ਛੰਦ ਦੀਆਂ ਤਿੰਨ ਜਾਤੀਆਂ ਪ੍ਰਸਿੱਧ ਹਨ-#(੧) ਪਹਿਲੀਆਂ ਚਾਰ ਤੁਕਾਂ ਰੋਲਾ, ਅਰਥਾਤ ਪ੍ਰਤਿ ਚਰਣ ੨੪ ਮਾਤ੍ਰਾ, ੧੧- ੧੩ ਪੁਰ ਵਿਸ਼੍ਰਾਮ. ਅੰਤ ਦੀਆਂ ਦੋ ਤੁਕਾਂ ਉੱਲਾਲ ਛੰਦ, ਅਰਥਾਤ ਪ੍ਰਤਿ ਚਰਣ ੨੮ ਮਾਤ੍ਰਾ. ੧੫- ੧੩ ਪੁਰ ਵਿਸ਼੍ਰਾਮ. ਕੁੱਲ ੧੫੨ ਮਾਤ੍ਰਾ.#ਉਦਾਹਰਣ-#ਦ੍ਰਿਸਟਿ ਧਰਤ ਤਮਹਰਨ#ਦਹਨ ਅਘ ਪਾਪ ਪ੍ਰਨਾਸਨ,#ਸਬਦਸੂਰ ਬਲਵੰਤ ਕਾਮ#ਅਰੁ ਕ੍ਰੋਧ ਬਿਨਾਸਨ,#ਲੋਭ ਮੋਹ ਵਸਿਕਰਣ ਸਰਣ#ਜਾਚਿਕ ਪ੍ਰਤਿਪਾਲਣ,#ਆਤਮਰਤ ਸੰਗ੍ਰਹਣ ਕਹਣ#ਅੰਮ੍ਰਿਤ ਕਲ ਢਾਲਣ,#ਸਤਿਗੁਰੂ ਕਲ੍ਯ ਸਤਿਗੁਰ ਤਿਲਕੁ#ਸਤਿ ਲਾਗੈ ਸੋ ਪੈ ਤਰੈ#ਗੁਰੁਜਗਤ ਫਿਰਣ ਸੀ ਅੰਗਰਉ#ਰਾਜੁ ਜੋਗੁ ਲਹਣਾ ਕਰੈ.#(ਸਵੈਯੇ ਮਃ ੨. ਕੇ)#(੨) ਪਹਿਲਾਂ ਰੋਲਾ, ਅੰਤ ਦੋ ਚਰਣ ਦੋਹਾ. ਇਸ ਦੀ ਸੰਗ੍ਯਾ- "ਰੋਲਹੰਸਾ" ਹੈ. ਕੁੱਲ ਮਾਤ੍ਰਾ ੧੪੪ ਹੁੰਦੀਆਂ ਹਨ.#ਉਦਾਹਰਣ-#ਅਮਿਅਦ੍ਰਿਸਟਿ ਸੁਭ ਕਰੈ ਹਰੈ ਅਘ ਪਾਪ ਸਕਲ ਮਲ,#ਕਾਮ ਕ੍ਰੋਧ ਅਰੁ ਲੋਭ ਮੋਹ ਵਸਿ ਕਰੈ ਸਭੈ ਬਲ,#ਸਦਾ ਸੁੱਖੁ ਮਨਿ ਵਸੈ ਦੁੱਖੁ ਸੰਸਾਰਹਿ ਖੋਵੈ,#ਗੁਰੁ ਨਵਨਿਧਿ ਦਰਿਆਉ ਜਨਮ ਹਮ ਕਾਲਖ ਧੋਵੈ,#ਸੁ ਕਹੁ ਟੱਲ ਗੁਰੁ ਸੇਵਿਐ ਅਹਿਨਿਸਿ ਸਹਿਜਿਸੁਭਾਇ,#ਦਰਸਨਿ ਪਰਸਯੈ ਗੁਰੂ ਕੈ ਜਨਮ ਮਰਣ ਦੁਖੁ ਜਾਇ.#(ਸਵੈਯੇ ਮਃ ੨. ਕੇ)#(੩) ਅੰਤ ਦਾ ਉੱਲਾਲ ਛੰਦ ੨੮ ਮਾਤ੍ਰਾ ਦੀ ਥਾਂ ੨੬ ਮਾਤ੍ਰਾ ਦਾ ਹੁੰਦਾ ਹੈ ਅਰ ਮਾਤ੍ਰਾ ਦੀ ਕੁੱਲ ਗਿਣਤੀ ੧੪੮ ਹੁੰਦੀ ਹੈ. ੨੬ ਮਾਤ੍ਰਾ ਦਾ ਉੱਲਾਲ, ਦੋਹੇ ਦੇ ਅੰਤ ਦੋ ਲਘੁ ਅਥਵਾ ਇੱਕ ਗੁਰੁ ਜੋੜਨ ਤੋਂ ਬਣ ਜਾਂਦਾ ਹੈ. ਤੇਰਾਂ ਤੇਰਾਂ ਮਾਤ੍ਰਾ ਪੁਰ ਦੋ ਵਿਸ਼੍ਰਾਮ, ਯਥਾ:-#ਮੰਦ ਕਰਮ ਨਹਿ ਕੀਨ ਜਿਨ,#ਨ੍ਰਿਭੈ ਰਹਿਤ ਸੰਸਾਰ ਨਿਤ.#ਅਥਵਾ-#ਨ੍ਰਿਭੈ ਰਹਿਤ ਸੰਸਾਰ ਸੋ.#ਲਘੁ ਗੁਰੁ ਦੀ ਗਿਣਤੀ ਕਰਕੇ ਛੱਪਯ ਦੇ ਕਵੀਆਂ ਨੇ ਅਨੇਕ ਭੇਦ ਥਾਪੇ ਹਨ. ਇਸ ਵਿਸਯ ਦੇਖੋ, 'ਗੁਰੁਛੰਦ ਦਿਵਾਕਰ' ਗ੍ਰੰਥ....
ਸੰ. ਸੰਗ੍ਯਾ- ਰਾਤ. ਰਜਨੀ. ਉਤਨਾ ਸਮਾਂ ਜਿਤਨਾ ਚਿਰ ਸੂਰਜ ਦਿਖਾਈ ਨਾ ਦੇਵੇ। ੨. ਹਲਦੀ....
ਸੰ. ਵਿ- ਦਿੱਤਾ ਹੋਇਆ। ੨. ਸੰ. ਰਤ. ਪ੍ਰੀਤਿਵਾਨ. "ਨਾਮ ਸੰਗਿ ਮਨ ਤਨਹਿ ਰਾਤ." (ਮਾਲੀ ਮਃ ੫) ੩. ਸੰ. ਰਾਤ੍ਰਿ. ਨਿਸ਼ਾ. ਰਜਨੀ. ਸ਼ਬ....
ਸੰ. अङ् क. ਧਾ- ਚਿੰਨ੍ਹ ਕਰਨਾ. ਗਿਣਨਾ. ਵਿਚਰਨਾ. . ਗੋਦੀ ਵਿੱਚ ਲੈਣਾ. ਨਿੰਦਾ ਕਰਨਾ। ੨. अङ्क. ਸੰਗ੍ਯਾ- ਚਿੰਨ੍ਹ. ਨਿਸ਼ਾਨ। ੩. ਅੱਖਰ. ਵਰਣ। ੪. ਲਿਖਤ. ਤਹਿਰੀਰ। ੫. ਦੇਹ. ਸ਼ਰੀਰ। ੬. ਨੌ ਦੀ ਗਿਣਤੀ, ਕਿਉਂਕਿ ਅੰਗ ਨੌ ਹਨ। ੭. ਪਾਪ. ਦੋਸ। ੮. ਗੋਦੀ. ਉਛੰਗ. "ਅਤਿ ਸਨੇਹ ਸੋਂ ਲੀਨੋ ਅੰਕ." (ਗੁਪ੍ਰਸੂ) ੯. ਲਿਬਾਸ। ੧੦. ਅੰਤਹਕਰਣ. ਦਿਲ। ੧੧. ਕਲੰਕ. "ਬਿਨ ਅੰਕ ਮਯੰਕ ਬਨ੍ਯੋ ਬਦਨੰ," (ਨਾਪ੍ਰ) ਬਿਨਾ ਕਲੰਕ ਮਯੰਕ (ਚੰਦ੍ਰਮਾ)....
ਦੇਖੋ, ਛੱਪਯ। ੨. ਸੰ. ਕ੍ਸ਼੍ਪਾ. ਰਾਤ੍ਰਿ. ਰਾਤ."ਉਡੁਗਨ ਅੰਕ ਲੈ ਛਪਾ ਸੀ ਆਨਪਰੀ ਹੈ." (ਸ਼ੇਖਰ)...
ਸੰ. शेखर ਸ਼ੇਖਰ. ਸੰਗ੍ਯਾ- ਸ਼ਿਖਰ (ਸਿਰ) ਨਾਲ ਹੈ ਜਿਸ ਦਾ ਸੰਬੰਧ. ਮੁਕੁਟ. ਤਾਜ. "ਸੇਖਰ ਸੋਹਿ ਲਿਲਾਰ ਉਦਾਰ ਕੇ." (ਨਾਪ੍ਰ) ੨. ਜੂੜਾ. ਚੋਟੀ। ੩. ਇੱਕ ਕਵਿ, ਜਿਸ ਦਾ ਨਾਉਂ ਚੰਦ੍ਰ ਸ਼ੇਖਰ ਹੈ. ਇਹ ਪਟਿਆਲਾਪਤਿ ਮਹਾਰਾਜਾ ਨਰੇਂਦ੍ਰ ਸਿੰਘ ਜੀ ਦੇ ਦਰਬਾਰ ਦਾ ਭੂਸਣ ਸੀ. ਇਸ ਦਾ ਜਨਮ ਸਨ ੧੭੯੮ ਅਤੇ ਦੇਹਾਂਤ ੧੮੭੫ ਨੂੰ ਹੋਇਆ. ਇਸ ਕਵੀ ਨੇ ਕਈ ਉੱਤਮ ਗ੍ਰੰਥ ਲਿਖੇ ਹਨ. ਗੁਰੁਮਹਿਮਾ ਪੁਰ ਲਿਖੀ ਕਵਿਤਾ ਵਿੱਚੋਂ ਗੁਰੁਪਚਾਸਾ ਮਨੋਹਰ ਕਾਵ੍ਯ ਹੈ, ਜਿਸ ਦੇ ਕੁਝ ਛੰਦ ਇਹ ਹਨ-#ਜਪ ਤਪ ਜੋਗ ਜੱਗ ਜਜਨ ਕਰਤ ਜੇਤੇ#ਜੁਗਨ ਪ੍ਰਮਾਨ ਤੇਤੇ ਸਾਧਨ ਕਰਨ ਹੈਂ,#ਸਿੱਧ ਹੋਤ ਕੋਈ ਕਾਲ ਪਾਯਕੈ ਪ੍ਰਸਿੱਧ ਹੋਤ#ਰਿੱਧਿ ਕੀ ਸਮ੍ਰਿੱਧਿ ਹੋਤ ਕਾਹੂੰ ਕੇ ਘਰਨ ਹੈਂ,#ਸ਼ੇਖਰ ਅਸੇਖ ਕਲਿਕਲੁਖ ਨਸਾਯਬੇ ਕੋ#ਮੁਕ੍ਤਿ ਬਤਾਯਬੇ ਕੋ ਔਢਰ ਢਰਨ ਹੈਂ,#ਸੰਤਨ ਸ਼ਰਨ ਸਾਚੇ ਮਮਤਾ ਹਰਨ ਏਈ#ਗੁਰੁਦੇਵ ਨਾਨਕ ਕੇ ਪੰਕਜ ਚਰਨ ਹੈਂ#ਪੂਰਨ ਪ੍ਰਤਾਪ ਪੁੰਜ ਸਰਦ ਸੁਧਾਕਰ ਜੋ#ਮੰਦ ਮੰਦ ਹਾਸ ਚੰਦ੍ਰਿਕਾ ਤੇ ਚਾਰੁ ਸਰਸੈ,#ਕੁੰਦ ਦੀ ਕਲੀ ਸੀ ਦਸਨਾਵਲੀ ਅਨੂਪ ਲਸੈ#ਲੋਚਨ ਵਿਸਾਲ ਕੰਜ ਮੰਜੁਤਾਈ ਪਰਸੈ,#ਬਾਨੀ ਕੋ ਸਦਨ ਕਵਿ ਸ਼ੇਖਰ ਪ੍ਰਸੰਨ ਸਦਾ#ਸਰਸ ਸੁਧਾ ਤੇ ਬੈਨ ਮਕਰੰਦ ਬਰਸੈ,#ਬਰਦ ਬਿਨੋਦ ਭਰਯੋ ਵਿਸ਼੍ਵ ਕੋ ਦਰਦ ਹਰ#ਸ਼੍ਰੀ ਗੋਬਿੰਦ ਸਿੰਘ ਕੋ ਮੁਖਾਰਬਿੰਦ ਦਰਸੈ.#ਅਮਲ ਅਸ਼ਿਤ ਖਲ ਦਲਨ ਦਲਨ ਦੁਤਿ#ਮਲਿਨ ਕਰਤ ਸਸਿ ਪਰਿਵੇਖ ਲਾਜੈ ਹੈ,#ਚਿਤ੍ਰਿਤ ਵਿਚਿਤ੍ਰ ਹੇਮ ਹੀਰਨ ਜਟਿਤ ਆਰ#ਧਾਰ ਅਤਿ ਤੀਖੀ ਉਗ੍ਰ ਸਾਨ ਧਰ ਸਾਜੈ ਹੈ,#ਸ਼ੇਖਰ ਗੋਬਿੰਦ ਕੈਸੋਆਯੁਧ ਅਮੋਘ, ਕਰ#ਸ਼੍ਰੀ ਗੋਬਿੰਦ ਸਿੰਘ ਜੂ ਕੇ ਚਕ੍ਰ ਛਬਿ ਛਾਜੈ ਹੈ,#ਲੋਕ ਤਮ ਹਰਨ ਮਯੂਖਨ ਸਮੇਤ ਮਾਨੋ#ਕਮਲ ਸਨਾਲ ਪੈ ਪ੍ਰਭਾਕਰ ਵਿਰਾਜੈ ਹੈ.#ਗ੍ਯਾਨਿਨ ਕੋ ਗ੍ਯਾਨ ਯੋਗਧ੍ਯਾਨ ਦੀਨੇ ਧ੍ਯਾਨਿਨ ਕੋ#ਭਕ੍ਤਨ ਕੋ ਦੀਨੀ ਭਕ੍ਤਿ ਪੂਰਨ ਵਿਧਾਨ ਕੀ,#ਯਾਚਕਨ ਗ੍ਰਾਮ ਦੀਨੇ ਮੁਲਕ ਆਰਾਮ ਦੀਨੇ#ਦੀਨੀ ਪਾਤਸ਼ਾਹੀ ਪਾਤਸ਼ਾਹਨ ਪ੍ਰਮਾਨ ਕੀ,#ਸ਼ੇਖਰ ਰਜਤ ਹੇਮ ਹਾਥੀ ਹਯ ਹੀਰਾ ਹਾਰ#ਦੀਨੇ ਕਵਿ ਲੋਗਨ ਵਧਾਈ ਯਸ ਗਾਨ ਕੀ,#ਸਾਚੇ ਪਾਤਸ਼ਾਹ ਸ਼੍ਰੀ ਗੋਬਿੰਦ ਸਿੰਘ ਗੁਰੂ ਜੂ ਕੀ#ਦੇਖ ਦਾਨ ਧਾਰਾ ਭੂਲੀ ਮਤਿ ਮਘਵਾਨ ਕੀ....