chhatikā, chhatīछटिका, छटी
ਸੰਗ੍ਯਾ- ਛੜੀ. ਸੋਟੀ. ਪਤਲੀ ਲਾਠੀ। ੨. ਦੇਖੋ, ਛੱਟੀ.
संग्या- छड़ी. सोटी. पतली लाठी। २. देखो, छॱटी.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਛੜਾ ਦਾ ਇਸਤ੍ਰੀ ਲਿੰਗ। ੨. ਸੰਗ੍ਯਾ- ਛਟੀ. ਸੋਟੀ। ੩. ਗੁੱਗੇ ਪੀਰ ਦੀ ਧੁਜਾ (ਝੰਡਾ). ੪. ਕਸ਼ਮੀਰ ਵਿੱਚ ਅਮਰਨਾਥ ਅਤੇ ਕੁੱਲੂ ਵਿੱਚ ਸ਼੍ਰੀ ਮਨਮਹੇਸ਼ ਦੀ ਧੁਜਾ ਨੂੰ ਭੀ "ਛੜੀ" ਆਖਦੇ ਹਨ, ਜਿਸ ਪਿੱਛੋਂ ਯਾਤ੍ਰੀਲੋਕ ਚਲਦੇ ਹਨ....
ਸੰਗ੍ਯਾ- ਯੁਸ੍ਟਿ. ਲਾਠੀ. ਛਟੀ. ਸਲੋਤਰ....
ਪਤਲਾ ਦਾ ਇਸਤ੍ਰੀ ਲਿੰਗ. ਦੇਖੋ, ਪਤਲਾ। ੨. ਦੁਰਬਲ. ਕਮਜ਼ੋਰ. "ਇਕ ਆਪੀਨੈ ਪਤਲੀ, ਸਹਿ ਕੇਰੇ ਬੋਲਾ." (ਸੂਹੀ ਫਰੀਦ) ਇਕ ਤਾਂ ਇਸਤ੍ਰੀ ਸੁਭਾਵਿਕ ਕਮਜ਼ੋਰ, ਇਸ ਪੁਰ ਪਤੀ ਦੇ ਹੁਕਮ ਕਰੜੇ....
ਸੰਗ੍ਯਾ- ਸੋਟੀ. ਯਸ੍ਟਿ....
ਸੰਗ੍ਯਾ- ਗੂਣ. ਬੋਰੀ। ੨. ਖੱਚਰ ਗਧੇ ਆਦਿ ਪੁਰ ਲੱਦਣ ਦੀ ਉਹ ਥੈਲੀ, ਜਿਸ ਦਾ ਪਿੱਠ ਤੇ ਰਹਿਣ ਵਾਲਾ ਭਾਗ ਖਾਲੀ ਅਤੇ ਦੋਹਾਂ ਕਿਨਾਰਿਆਂ ਪੁਰ ਬੋਝ ਭਰਿਆ ਰਹਿੰਦਾ ਹੈ. ਦੇਖੋ, ਛਟੀਐ....