chhakataछकत
ਦੇਖੋ, ਕੁਲਕ ਦਾ ਰੂਪ ੨.
देखो, कुलक दा रूप २.
ਸੰ. ਸੰਗ੍ਯਾ- ਇੱਕ ਬਿਰਛ, ਜਿਸ ਨੂੰ ਮਕਰਤੇਂਦੂਆ ਭੀ ਆਖਦੇ ਹਨ. L. strychnos Nuxvomica । ੨. ਕੁਚਲੇ ਦਾ ਬਿਰਛ। ੩. ਹਰੇ ਰੰਗ ਦਾ ਸੱਪ। ੪. ਦੀਪਕ. ਦੀਵਾ। ੫. ਇੱਕ ਛੰਦ. ਦਸਮਗ੍ਰੰਥ ਵਿੱਚ ਕੁਲਕ ਦਾ ਰੂਪ ਹੈ- ਚਾਰ ਚਰਣ, ਪ੍ਰਤਿ ਚਰਣ- ਭ, ਜ. , .#ਉਦਾਹਰਣ-#ਧੰਧਕਤ ਇੰਦ। ਚੰਚਕਤ ਚੰਦ।#ਥੰਥਕਤ ਪੌਨ। ਭੰਭਜਤ ਮੌਨ।। (ਦੱਤਾਵ)#(ਅ) ਦੂਜਾ ਰੂਪ ਹੈ- ਪ੍ਰਤਿ ਚਰਣ ਅੱਠ ਮਾਤ੍ਰਾ, ਅੰਤ ਦੋ ਗੁਰੁ. ਇਸ ਭੇਦ ਦਾ ਨਾਉਂ "ਛਕਤ" ਭੀ ਹੈ.#ਉਦਾਹਰਣ-#ਦੁੰਦਭਿ ਬਾਜੇ। ਸਭ ਸੁਰ ਗਾਜੇ.#ਸੀਸ ਨਿਵਾਯੇ। ਸਭ ਸੁਖ ਪਾਏ।। (ਚੰਡੀ ੨)#(ੲ) ਤੀਜਾ ਰੂਪ ਹੈ, ਪ੍ਰਤਿ ਚਰਣ ੮. ਮਾਤ੍ਰਾ. ਅੰਤ ਗੁਰੁ ਲਘੁ ਦਾ ਨਿਯਮ ਨਹੀਂ, ਇਸ ਭੇਦ ਦਾ ਨਾਉਂ "ਪ੍ਰਸਿੱਧ" ਹੈ.#ਉਦਾਹਰਣ-#ਗਹਿ ਬਹੁ ਬਰਿਯਤ। ਨਰਕਹਿਂਡਰਿਯਤ।#ਅਸ ਦੁਰਕਰਮੰ। ਛੁਟ ਜਗ ਧਰਮੰ। (ਕਲਕੀ)#ਪਾਪਨ ਭਰਜਨ। ਪੁਨ੍ਯਨ ਭਰ ਜਨ।#ਮਰਜਨ ਕਰ ਜਨ। ਕਰਤ ਅਮਰ ਜਨ ॥¹#(ਚਕ੍ਰਧਰਚਰਿਤ੍ਰ ਚਾਰੁਚੰਦ੍ਰਿਕਾ)#੬. ਤਿੰਨ ਸਲੋਕਾਂ ਵਿੱਚ ਇੱਕ ਕ੍ਰਿਯਾਪਦ ਆਵੇ, ਅਰਥਾਤ ਜੋ ਬਾਤ ਸ਼ੁਰੂ ਕੀਤੀ ਹੈ ਉਹ ਤਿੰਨ ਸਲੋਕਾਂ ਵਿੱਚ ਖਤਮ ਹੋਵੇ, ਉਸ ਨੂੰ "ਕੁਲਕ" ਆਖਦੇ ਹਨ....
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....