chandhrāyanaचंद्रायण
ਦੇਖੋ, ਚਾਂਦ੍ਰਾਯਣ ਅਤੇ ਚੰਦ੍ਰਾਇਣੁ.
देखो, चांद्रायण अते चंद्राइणु.
ਸੰ. ਸੰਗ੍ਯਾ- ਚਾਂਦ੍ਰਃ ਅਯ੍ਯਤੇ ਅਨੇਨ. ਉਹ ਵ੍ਰਤ, ਜਿਸ ਤੋਂ ਚੰਦ੍ਰਲੋਕ ਦੀ ਪ੍ਰਾਪਤੀ ਹੋਵੇ. ਇੰਦੁਵ੍ਰਤ. ਇਸ ਵ੍ਰਤ ਦੀ ਵਿਧੀ "ਮਿਤਾਕ੍ਸ਼੍ਰਾ" ਅਨੁਸਾਰ ਇਉਂ ਹੈ- ਚਾਂਦਨੀ ਏਕਮ ਨੂੰ ਤਿੰਨ ਵੇਲੇ ਸਨਾਨ ਕਰਕੇ ਸੰਝ ਸਮੇਂ ਮੋਰ ਦੋ ਅੰਡੇ ਦੇ ਆਕਾਰ ਦਾ ਇੱਕ ਗ੍ਰਾਸ ਖਾਵੇ. ਦੂਜ ਨੂੰ ਦੋ ਗ੍ਰਾਸ. ਇਸ ਤਰਾਂ ਕ੍ਰਮ ਅਨੁਸਾਰ ਇੱਕ ਗ੍ਰਾਸ ਵਧਾਉਂਦਾ ਹੋਇਆ ਪੂਰਣਮਾਸ਼ੀ ਨੂੰ ਪੰਦ੍ਰਾਂ ਗ੍ਰਾਸ ਖਾਵੇ. ਫੇਰ ਅੰਧੇਰੇ ਪੱਖ ਦੀ ਏਕਮ ਨੂੰ ਚੌਦਾਂ, ਦੂਜ ਨੂੰ ਤੇਰਾਂ, ਐਸੇ ਹੀ ਯਥਾਕ੍ਰਮ ਘਟਾਉਂਦਾ ਹੋਇਆ ਅੰਧੇਰੀ ਚੌਦੇਂ ਨੂੰ ਇੱਕ ਗ੍ਰਾਸ ਖਾਵੇ ਅਤੇ ਅਮਾਵਸ ਦੇ ਦਿਨ ਕੁਝ ਨਾ ਖਾਵੇ. ਇਸ ਵ੍ਰਤ ਦੇ ਹੋਰ ਭੀ ਕਈ ਪ੍ਰਕਾਰ ਹਿੰਦੂਮਤ ਦੇ ਧਰਮਸ਼ਾਸਤਰਾਂ ਵਿੱਚ ਲਿਖੇ ਹਨ, ਪਰ ਸਭ ਦਾ ਮਤ ਇੱਕੋ ਹੈ ਕਿ ਚੰਦ੍ਰਮਾ ਦੇ ਵਧਣ ਘਟਣ ਨਾਲ ਗ੍ਰਾਸਾਂ ਦਾ ਵਧਾਉਣਾ ਘਟਾਉਣਾ. ਦੇਖੋ, ਚੰਦ੍ਰਾਇਣ। ੨. ਦੇਖੋ, ਪੁਨਹਾ ਅਤੇ ਅੜਿੱਲ ਦਾ ਰੂਪ ੪....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਵਿ- ਚਦ੍ਰਿਕਾ (ਚਾਂਦਨੀ) ਸਹਿਤ। ੨. ਚੰਦ੍ਰਮਾ ਨਾਲ ਸੰਬੰਧਿਤ। ੩. ਸੰਗ੍ਯਾ- ਪ੍ਰਕਾਸ਼. ਚਮਤਕਾਰ. "ਫਾਥੋਹੁ ਮਿਰਗ ਜਿਵੈ ਪੇਖਿ ਰੈਣਿ ਚੰਦ੍ਰਾਇਣੁ." (ਆਸਾ ਛੰਤ ਮਃ ੫) ਇਸ ਥਾਂ ਸ਼ਿਕਾਰੀ ਦੇ ਕੀਤੇ ਪ੍ਰਕਾਸ਼ ਦਾ ਜ਼ਿਕਰ ਹੈ, ਜਿਸ ਨੂੰ ਵੇਖਕੇ ਮ੍ਰਿਗ ਹੈਰਾਨ ਹੋਇਆ ਨੇੜੇ ਆ ਜਾਂਦਾ ਹੈ. ਸੰਸਾਰ ਦੇ ਮਾਇਕ ਚਮਤਕਾਰੇ ਚੰਦ੍ਰਾਇਣੁ ਹੈ....