chukonā, chukoraचुकोणा, चुकोर
ਵਿ- ਚਾਰਕੋਣਾਂ. ਚੌਰਸ. "ਚਹੁ ਦਿਸ ਬਨੀ ਸੁਪਾਨ ਚੁਕੋਰ." (ਗੁਪ੍ਰਸੂ)
वि- चारकोणां. चौरस. "चहु दिस बनी सुपान चुकोर." (गुप्रसू)
ਸੰ. ਚਤੁਰਸ਼੍ਰ.¹ ਵਿ- ਚਾਰੇ ਪਾਸਿਓਂ ਇੱਕੋ ਜੇਹਾ. ਚੁਕੋਣਾ....
ਦੇਖੋ, ਚਹਿ। ੨. ਚਹਾਰ. ਚਾਰ. "ਚਹੁ ਛਿਅ ਮਹਿ ਸੰਨਿਆਸੀ." (ਪ੍ਰਭਾ ਅਃ ਮਃ ੧) ਦਸ ਫ਼ਿਰਕ਼ਿਆਂ ਵਿੱਚ ਸੰਨ੍ਯਾਸੀ. ਦੇਖੋ, ਦਸ ਨਾਮ ਸੰਨ੍ਯਾਸੀ. "ਸੇਈ ਸੁਖੀਏ ਚਹੁਜਗੀ." (ਸ੍ਰੀ ਮਃ ੩) ੩. ਚਾਰ ਨੂੰ. ਚਾਰ ਨੇ. "ਅਸਟਦਸੀ ਚਹੁ ਭੇਦ ਨ ਪਾਇਆ." (ਆਸਾ ਮਃ ੧)...
ਸੰ. दिश. ਧਾ- ਦਿਖਾਉਣਾ, ਹੁਕਮ ਦੇਣਾ, ਪ੍ਰਗਟ ਕਰਨਾ, ਉਪਦੇਸ਼ ਕਰਨਾ। ੨. ਸੰਗ੍ਯਾ- ਦਿਸ਼ਾ. ਓਰ. ਤਰਫ਼. ਸਿਮਤ....
ਬਣੀ ਹੋਈ ਰਚੀ ਹੋਈ "ਅਤਿ ਨੀਕੀ ਤੇਰੀ ਬਨੀ ਖਟੋਲੀ." (ਬਿਲਾ ਮਃ ੫) ੨. ਛੋਟਾ ਵਨ. ਵਾਟਿਕਾ. "ਸ੍ਰੀ ਗੁਰੁ ਯਸ ਕਮਲਨ ਬਨੀ, ਮਨ ਕਰ ਭੌਰ ਲੁਭਾਇ." (ਨਾਪ੍ਰ) ੩. ਪ੍ਰੀਤਿ. ਮੁਹੱਬਤ। ੪. ਖ਼ੁਮਾਰੀ. ਨਸ਼ੇ ਦਾ ਸਰੂਰ. "ਅਹਿਨਿਸ ਬਨੀ ਪ੍ਰੇਮ ਲਿਵ ਲਾਗੀ." (ਆਸਾ ਮਃ ੧) ੫. ਅ਼. [بنی] ਇਬਨ ਦਾ ਬਹੁਵਚਨ. ਬੇਟੇ. ਸੰਤਾਨ. ਔਲਾਦ। ੬. ਸੰ. वनिन. ਵਨ ਵਿੱਚ ਰਹਿਣ ਵਾਲਾ. ਵਾਨਪ੍ਰਸ੍ਥ ਆਸ਼੍ਰਮੀ। ੭. ਡਿੰਗ. ਲਾੜੀ. ਦੁਲਹਨਿ. ਬਨਰੀ....
ਪੌੜੀ. ਦੇਖੋ, ਸੋਪਾਨ. "ਬ੍ਰਿੰਦ ਮਨਿਨ ਜਟ ਬਨੀ ਸੁਪਾਨ." (ਨਾਪ੍ਰ) ਮਣੀਆਂ ਨਾਲ ਜੜੀਆਂ ਪੌੜੀਆਂ....
ਵਿ- ਚਾਰਕੋਣਾਂ. ਚੌਰਸ. "ਚਹੁ ਦਿਸ ਬਨੀ ਸੁਪਾਨ ਚੁਕੋਰ." (ਗੁਪ੍ਰਸੂ)...