chukanāचुकणा
ਕ੍ਰਿ- ਉਠਾਉਣਾ. ਉਚਾਨਾ। ੨. ਭੁੱਲਣਾ. ਚੂਕਨਾ। ੩. ਖ਼ਤਮ ਹੋਣਾ। ੪. ਮਿਟਣਾ.
क्रि- उठाउणा. उचाना। २. भुॱलणा. चूकना। ३. ख़तम होणा। ४. मिटणा.
ਚੁੱਕਣਾ. ਦੇਖੋ, ਉਠਣਾ ਅਤੇ ਉਠਾਰਨਾ. "ਬੰਨ੍ਹਿ ਉਠਾਈ ਪੋਟਲੀ." (ਸਃ ਫਰੀਦ) ੨. ਦੂਰ ਕਰਨਾ. ਰੱਦ ਕਰਨਾ. "ਸਭ ਲੇਖਾ ਰਖਹੁ ਉਠਾਈ." (ਸੋਰ ਮਃ ੫) ੩. ਵਾਚਣਾ. ਕਿਸੇ ਲਿਖਤ ਨੂੰ ਪੜ੍ਹਨਾ....
ਕ੍ਰਿ- ਭੁੱਲਣਾ। ੨. ਸਮਾਪਤ ਹੋਣਾ. ਖ਼ਤਮ ਹੋਣਾ. "ਚੂਕਾ ਆਵਣੁ ਜਾਣੁ." (ਵਾਰ ਸੋਰ ਮਃ ੩) "ਜਬ ਚੂਕੈ ਪੰਚਧਾਤੁ ਕੀ ਰਚਨਾ." (ਮਾਰੂ ਕਬੀਰ) ੩. ਔਸਾਨ ਦਾ ਅਭਾਵ ਹੋਣਾ. "ਪਛੋਤਾਵਾ ਨ ਮਿਲੈ ਜਬ ਚੂਕੈਗੀ ਸਾਰੀ." (ਤਿਲੰ ਮਃ ੧) ੪. ਦੇਖੋ, ਚੂਲਾ ੨....
ਅ਼. [ختم] ਪੂਰਣ ਕਰਨ ਦਾ ਭਾਵ। ੨. ਮੁਹਰ ਲਾਉਣ ਦੀ ਕ੍ਰਿਯਾ....
ਕ੍ਰਿ- ਭੂ. ਭਵਨ. ਹੋਣਾ। ੨. ਹੋਣ ਯੋਗ ਕਰਮ. "ਹੋਣਾ ਸਾ ਸੋਈ ਫੁਨਿ ਹੋਸੀ." (ਗਉ ਮਃ ੫)...
ਕ੍ਰਿ- ਹਟਣਾ. ਦੂਰ ਹੋਣਾ. "ਮਿਟੇ ਜੰਜਾਲ ਹੋਏ ਪ੍ਰਭੁ ਦਿਆਲ." (ਰਾਮ ਮਃ ੫) "ਮਿਟਿਗਏ ਗਵਨ, ਪਾਏ ਬਿਸ੍ਰਾਮ." (ਸੁਖਮਨੀ) ੨. ਮ੍ਰਿਤ੍ਯੁ ਹੋਣਾ. ਮਰਣਾ. ਨਾਸ਼ ਹੋਣਾ। ੩. ਲੋਪ ਹੋਣਾ. ਮਰਾ- ਮਿਟਣੇ. "ਮਿਟਿਓ ਅੰਧੇਰ ਮਿਲਤ ਹਰਿ ਨਾਨਕ." (ਗਉ ਮਃ ੫)...