chinghāra, chingiārhaचिंघार, चिंगिआड़
ਦੇਖੋ, ਚਿੰਕਾਰ. ਕੂਕ. ਪੁਕਾਰ. "ਚੀਟੀ ਕੀ ਚਿੰਘਾਰ ਪਹਿਲੇ ਹੀ ਸੁਨਿਆਤ ਹੈ." (ਅਕਾਲ)
देखो, चिंकार. कूक. पुकार. "चीटी की चिंघार पहिले ही सुनिआत है." (अकाल)
ਸੰ. चीत्कार ਚੀਤ੍ਕਾਰ. ਸੰਗ੍ਯਾ- ਚਿੱਲਾਨੇ (ਚੀਕਣ) ਦਾ ਸ਼ਬਦ. ਚਿੱਲਾਹਟ। ੨. ਹਾਥੀ ਆਦਿ ਜੀਵਾਂ ਦੀ ਚਿੰਘਾਰ....
ਸੰਗ੍ਯਾ- ਪੁਕਾਰ. "ਜੇ ਦਰਿਮਾਂਗਤ ਕੂਕ ਕਰੇ ਮਹਲੀ ਖਸਮੁ ਸੁਣੇ." (ਆਸਾ ਮਃ ੧) ੨. ਘੋਸਣਾ. ਢੰਡੋਰਾ. "ਸਾਸਤ੍ਰ ਬੇਦ ਕੀ ਫਿਰਿ ਕੂਕ ਨ ਹੋਇ." (ਮਲਾ ਮਃ ੩)...
ਸੰਗ੍ਯਾ- ਪ੍ਰਕ੍ਰੋਸ਼. ਸੱਦ. ਗੁਹਾਰ. ਚਾਂਗ. "ਮਤ ਤੂੰ ਕਰਹਿ ਪੁਕਾਰ." (ਸ੍ਰੀ ਮਃ ੩) ੨. ਨਾਲਿਸ਼. ਫ਼ਰਿਆਦ. "ਅਬਜਨ ਊਪਰਿ ਕੋ ਨ ਪੁਕਾਰੈ." (ਸਾਰ ਮਃ ੫)...
ਕੀਟ- ਕੀਟੀ. ਕੀੜਾ- ਕੀੜੀ ਚ੍ਯੂੰਟੀ. "ਚੀਟੀ ਚੀਟਾ ਬਿਲ ਸੇ ਨਿਕਸ." (ਭਾਗੁ ਕ) "ਚੀਟੀ ਹੋਇ ਚੁਨਿ ਖਾਈ." (ਰਾਮ ਕਬੀਰ) ਇਸ ਥਾਂ ਭਾਵ ਨੰਮ੍ਰਤਾ ਤੋਂ ਹੈ. "ਚੀਟੀ ਤੇ ਕੁੰਚਰ ਅਸਥੂਲਾ." (ਚੌਪਈ)....
ਦੇਖੋ, ਚਿੰਕਾਰ. ਕੂਕ. ਪੁਕਾਰ. "ਚੀਟੀ ਕੀ ਚਿੰਘਾਰ ਪਹਿਲੇ ਹੀ ਸੁਨਿਆਤ ਹੈ." (ਅਕਾਲ)...
ਸੰਗ੍ਯਾ- ਬੁਰਾ ਸਮਾ. ਦੁਕਾਲ. ਦੁਰਭਿੱਖ (ਭਿਕ੍ਸ਼੍). ਕਹਿਤ। ੨. ਵਾਹਗੁਰੂ, ਜੋ ਅਵਿਨਾਸ਼ੀ ਹੈ. ਜਿਸ ਦਾ ਕਦੇ ਕਾਲ ਨਹੀਂ, ਅਤੇ ਜਿਸ ਤੇ ਕਾਲ (ਸਮੇਂ) ਦਾ ਕੋਈ ਅਸਰ ਨਹੀਂ। ੩. ਵਿ- ਮ੍ਰਿਤ੍ਯੁ ਬਿਨਾ. ਮੌਤ ਤੋਂ ਬਿਨਾ. "ਔਰ ਸੁ ਕਾਲ ਸਬੈ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ." (ਵਿਚਿਤ੍ਰ)#੪. ਸੰਗ੍ਯਾ- ਮੌਤ ਦਾ ਵੇਲਾ. ਅੰਤ ਸਮਾ. "ਕਾਲ ਅਕਾਲ ਖਸਮ ਕਾ ਕੀਨਾ" (ਮਾਰੂ ਕਬੀਰ) ੫. ਚਿਰਜੀਵੀ, ਮਾਰਕੰਡੇਯ ਆਦਿ. "ਸਿਮਰਹਿ ਕਾਲੁ ਅਕਾਲ ਸੁਚਿ ਸੋਚਾ." (ਮਾਰੂ ਸੋਲਹੇ ਮਃ ੫)#੬. ਕ੍ਰਿ. ਵਿ- ਬੇਮੌਕਾ. ਜੋ ਸਮੇਂ ਸਿਰ ਨਹੀਂ. ਜੈਸੇ- ਅਕਾਲ ਮ੍ਰਿਤ੍ਯੁ....