chāmaचाम
ਸੰਗ੍ਯਾ- ਚਰ੍ਮ. ਚੰਮ. ਤੁਚਾ। ੨. ਢਾਲ. ਸਿਪਰ. "ਚਾਮ ਕੀ ਓਟ ਨਿਵਾਰ੍ਯੋ." (ਕ੍ਰਿਸਨਾਵ)
संग्या- चर्म. चंम. तुचा। २. ढाल. सिपर. "चाम की ओट निवार्यो." (क्रिसनाव)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਚਰ੍ਮ. ਚਾਮ. ਤੁਚਾ. ਖੱਲ....
ਸੰ. ਤ੍ਵਚ. ਸੰਗ੍ਯਾ- ਛਿਲਕਾ। ੨. ਖਲੜੀ. "ਤੁਚਾ ਦੇਹ ਕੁਮਲਾਨੀ." (ਭੈਰ ਮਃ ੧)...
ਸੰਗ੍ਯਾ- ਰੀਤਿ. ਢੰਗ. ਮਰਯਾਦਾ. "ਅਹੰਬੁਧਿ ਕਉ ਬਿਨਸਨਾ ਇਹੁ ਧੁਰ ਕੀ ਢਾਲ." (ਬਿਲਾ ਮਃ ੫) ਹੌਮੈ ਵਾਲੇ ਦਾ ਨਾਸ਼ ਹੋਣਾ ਧੁਰ ਦੀ ਚਾਲ ਹੈ। ੨. ਢਲਣ (ਪਿਘਰਨ) ਦਾ ਭਾਵ। ੩. ਦੇਖੋ, ਢਾਰ। ੪. ਸੰ. ਢਾਲ. ਸਿਪਰ. ਚਰਮ. ਗੈਂਡੇ ਦੇ ਚਮੜੇ ਅਥਵਾ ਧਾਤੁ ਦਾ ਅਸਤ੍ਰ, ਜੋ ਤਲਵਾਰ ਤੀਰ ਆਦਿ ਦਾ ਵਾਰ ਰੋਕਣ ਲਈ ਹੁੰਦਾ ਹੈ। ੫. ਪਨਾਹ. ਓਟ. "ਦੋਊ ਢਾਲਚੀ ਢਾਲ ਹਿੰਦੂ ਹਿੰਦਾਨੰ." (ਗ੍ਯਾਨ) ੬. ਦੇਖੋ, ਢਾਲਿ....
ਫ਼ਾ. [سپر] ਸੰਗ੍ਯਾ- ਢਾਲ. ਚਰਮ....
ਸੰਗ੍ਯਾ- ਚਰ੍ਮ. ਚੰਮ. ਤੁਚਾ। ੨. ਢਾਲ. ਸਿਪਰ. "ਚਾਮ ਕੀ ਓਟ ਨਿਵਾਰ੍ਯੋ." (ਕ੍ਰਿਸਨਾਵ)...