chavāvai, chaviāचवावै, चविआ
ਦੇਖੋ, ਚਵਣੁ। ੨. ਚਬਾ ਜਾਵੈ. ਚਰ੍ਬਣ ਕਰੈ. "ਕੁਬੁਧਿ ਚਵਾਵੈ ਸੋ ਕਿਤੁ ਠਾਇ?" (ਸਿਧਗੋਸਟਿ)
देखो, चवणु। २. चबा जावै. चर्बण करै. "कुबुधि चवावै सो कितु ठाइ?" (सिधगोसटि)
ਸਿੰਧੀ. ਸੰਗ੍ਯਾ- ਕਥਨ. ਉੱਚਾਰਣ. "ਗੁਰਬਾਣੀ ਨਿਤ ਨਿਤ ਚਵਾ." (ਸੂਹੀ ਛੰਤ ਮਃ ੪) "ਨਾਨਕ ਧਰਮ ਐਸੇ ਚਵਹਿ." (ਸਵਾ ਮਃ ੫) "ਸਭਿ ਚਵਹੁ ਮੁਖਹੁ ਜਗੰਨਾਥ." (ਵਾਰ ਕਾਨ ਮਃ ੪) "ਸਚੁ ਚਵਾਈਐ." (ਵਾਰ ਮਾਝ ਮਃ ੧) "ਹਰਿ ਹਰਿ ਨਾਮ ਚਵਿਆ." (ਤੁਖਾ ਛੰਤ ਮਃ ੪) "ਝੂਠੇ ਬੈਣ ਚਵੇ ਕਾਮਿ ਨ ਆਵਏ ਜੀਉ." (ਧਨਾ ਛੰਤ ਮਃ ੧)...
ਸੰਗ੍ਯਾ- ਨਿੰਦਿਤ ਬੁੱਧਿ. ਖੋਟੀ ਮਤਿ. "ਕੁਬੁਧਿ ਡੂਮਣੀ ਕੁਦਇਆ ਕਸਾਇਣਿ." (ਵਾਰ ਸ੍ਰੀ ਮਃ ੧) ੨. ਵਿ- ਨੀਚ ਬੁੱਧਿ ਵਾਲਾ....
ਦੇਖੋ, ਚਵਣੁ। ੨. ਚਬਾ ਜਾਵੈ. ਚਰ੍ਬਣ ਕਰੈ. "ਕੁਬੁਧਿ ਚਵਾਵੈ ਸੋ ਕਿਤੁ ਠਾਇ?" (ਸਿਧਗੋਸਟਿ)...
ਕ੍ਰਿ. ਵਿ- ਕੁਤ੍ਰ. ਕਿੱਥੇ. ਕਹਾਂ. "ਜਾਹਿ ਨਿਰਾਸੇ ਕਿਤੁ?" (ਵਾਰ ਆਸਾ) ੨. ਕਿਉਂ. ਕਿਸ ਲਈ. "ਸਤਿਗੁਰੁ ਜਿਨਿ ਨ ਸੇਵਿਓ ਸੇ ਕਿਤੁ ਆਏ ਸੰਸਾਰ?" (ਸ੍ਰੀ ਅਃ ਮਃ ੫) ੩. ਸਰਵ- ਕਿਸ. "ਕਿਤੁ ਬਿਧਿ ਪੁਰਖਾ! ਜਨਮੁ ਗਵਾਇਆ?" (ਸਿਧਗੋਸਟਿ) "ਪਾਈਐ ਕਿਤੁ ਭਤਿ?" (ਸ੍ਰੀ ਮਃ ੪. ਵਣਜਾਰਾ) ਕਿਸ ਪ੍ਰਕਾਰ ਪਾਈਏ?...
ਸਿੰਧੀ. ਠਾਇ. ਸੰਗ੍ਯਾ- ਸ੍ਥਾਨ. ਜਗਾ. "ਸੋਹੰਦੜੋ ਸਭ ਠਾਇ." (ਸ੍ਰੀ ਛੰਤ ਮਃ ੫) "ਅਬਕ ਛੁਟਕੇ ਠਉਰ ਨ ਠਾਇਓ." (ਗਉ ਕਬੀਰ) ਸ੍ਥਿਤੀ ਦੀ ਥਾਂ ਨਹੀਂ....
ਸੰਗ੍ਯਾ- ਸਿੱਧਾਂ ਦੀ ਗੋਸ੍ਠਿ (ਸਭਾ). सिदगोष्ठी। ੨. ਸਿੱਧਾਂ ਨਾਲ ਪ੍ਰਸ਼ਨ ਉੱਤਰ. ਰਾਮਕਲੀ ਰਾਗ ਵਿੱਚ ੭੩ ਪਦਾਂ ਦੀ ਸਤਿਗੁਰੂ ਨਾਨਕਦੇਵ ਜੀ ਦੀ ਇੱਕ ਬਾਣੀ ਜਿਸ ਵਿੱਚ ਸਿੱਧਾਂ ਨਾਲ ਪ੍ਰਸ਼ਨੋੱਤਰ ਹੋਏ ਹਨ, ਅਰ ਯੋਗੀਆਂ ਨੂੰ ਪਰਮਾਰਥ ਦਾ ਉਪਦੇਸ਼ ਹੈ....