charanīचरनी
ਸਪ੍ਤਮੀ. ਚਰਨੋ ਮੇਂ. "ਗੁਰਚਰਨੀ ਮਨ ਲਾਗਾ." (ਸੋਰ ਮਃ ੧) ੨. ਦੇਖੋ, ਚਰਣੀ ੩. ਸੰਗ੍ਯਾ- ਚਰਨਪਾਹੁਲੀ ਸਿੱਖ. ਦੇਖੋ, ਸਹਜੀ.
सप्तमी. चरनो में. "गुरचरनी मन लागा." (सोर मः १) २. देखो, चरणी ३. संग्या- चरनपाहुली सिॱख. देखो, सहजी.
ਸੰਗ੍ਯਾ- ਪਾਸ ਦਾ ਭਾਗ. ਗਵਾਂਢ। ੨. ਘੋੜੇ ਦੀ ਪਿੱਠ ਪੁਰ ਕਾਠੀ ਦੀ ਰਗੜ ਤੋਂ ਹੋਇਆ ਘਾਉ। ੩. ਕਰਜ ਪੁਰ ਸੂਦ ਤੋਂ ਵਧਾਈ ਹੋਈ ਰਕਮ। ੪. ਵਿ- ਲਗਨ. ਲੱਗਿਆ ਹੋਇਆ। ੫. ਮੁਅੱਸਿਰ. ਅਸਰ ਕਰਨ ਵਾਲਾ. "ਗੁਰੁ ਲਾਗਾ ਤਬ ਜਾਨੀਐ, ਮਿਟੈ ਮੋਹੁ ਤਨ ਤਾਪੁ." (ਸ. ਕਬੀਰ)...
ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ....
ਦੂਜੀ ਵਿਭਕ੍ਤਿ. ਚਰਣਾਂ ਨੂੰ. "ਚਰਣੀ ਲਾਗੈ ਤ ਮਹਲੁ ਪਾਵੈ." (ਗਊ ਅਃ ਮਃ ੩)#੨. ਤ੍ਰਿਤੀਯਾ. ਚਰਣਾਂ ਦ੍ਵਾਰਾ. ਪੈਰਾਂ ਨਾਲ. "ਚਰਣੀ ਚਲਉ ਮਾਰਗਿ ਠਾਕੁਰ ਕੈ" (ਸਾਰ ਮਃ ੫) ੩. ਸਪ੍ਤਮੀਂ. ਚਰਣੋਂ ਮੇਂ. ਦੇਖੋ, ਚਰਨੀ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸ਼ਿਸ਼੍ਯ. ਦੇਖੋ, ਸਿਖ। ੨. ਗੁਰੁਸਿੱਖ. ਸਿੱਖਧਰਮ ਧਾਰੀ. ਦੇਖੋ ਸਿੱਖਧਰਮ. "ਸਤਿ ਸੰਤੋਖ ਦਯਾ ਧਰਮ ਨਾਮ ਦਾਨ ਇਸਨਾਨ ਦਿੜਾਯਾ। ਗੁਰੁਸਿਖ ਲੈ ਗੁਰੁਸਿੱਖ ਸਦਾਯਾ." (ਭਾਗੁ) "ਗੁਰਉਪਦੇਸ਼ ਪਰਵੇਸ ਰਿਦ ਅੰਤਰ ਹੈ, ਸ਼ਬਦ ਸੁਰਤਿ ਸੋਈ ਸਿੱਖ ਜਗ ਜਾਨੀਐ." (ਭਾਗੁ ਕ)#ਜੈਸੇ ਪਤਿਬ੍ਰਤਾ ਪਰਪੁਰਖੈ ਨ ਦੇਖ੍ਯੋ ਚਾਹੈ#ਪੂਰਨ ਪਤੀਬ੍ਰਤਾ ਕੋ ਪਤਿ ਹੀ ਮੈ ਧ੍ਯਾਨ ਹੈ,#ਸਰ ਸਰਿਤਾ ਸਮੁਦ੍ਰ ਚਾਤ੍ਰਿਕ ਨ ਚਾਹੈ ਕਾਹੂੰ#ਆਸ ਘਨਬੂੰਦ ਪ੍ਰਿਯ ਪ੍ਰਿਯ ਗੁਨਗਾਨ ਹੈ,#ਦਿਨਕਰ ਓਰ ਭੋਰ ਚਾਹਤ ਨਹੀਂ ਚਕੋਰ#ਮਨ ਬਚ ਕ੍ਰਮ ਹਿਮਕਰ ਪ੍ਰਿਯ ਪ੍ਰਾਨ ਹੈ,#ਤੈਸੇ ਗੁਰੁਸਿੱਖ ਆਨ ਦੇਵ ਸੇਵ ਰਹਿਤ, ਪੈ-#ਸਹਿਜ ਸੁਭਾਵ ਨ ਅਵਗ੍ਯਾ ਅਭਿਮਾਨ ਹੈ.#(ਭਾਗੁ ਕ)...
ਸੰਗ੍ਯਾ- ਸਹਜਧਾਰੀ ਸਿੱਖ. "ਤ੍ਰੈ ਪ੍ਰਕਾਰ ਮਮ ਸਿੱਖ ਹੈਂ ਸਹਜੀ ਚਰਨੀ ਖੰਡ." (ਰਤਨਮਾਲ) ਸਹਜਧਾਰੀ, ਚਰਨਪਾਹੁਲੀ ਅਤੇ ਖੰਡਾ ਅਮ੍ਰਿਤਧਾਰੀ. ਦੇਖੋ, ਸਹਜਧਾਰੀ....