charanadhāsaचरनदास
ਦੇਖੋ, ਚਰਣਦਾਸ। ੨. ਭਾਈ ਫੇਰੂ ਸੱਚੀ ਦਾੜ੍ਹੀ ਦਾ ਇੱਕ ਚੇਲਾ, ਜੋ ਵਡੀ ਕਰਨੀ ਵਾਲਾ ਸਾਧੂ ਹੋਇਆ ਹੈ.
देखो, चरणदास। २. भाई फेरू सॱची दाड़्ही दा इॱक चेला, जो वडी करनी वाला साधू होइआ है.
ਰਿਆਸਤ ਅਲਵਰ ਦੇ ਪਿੰਡ "ਡੇਹਰਾ" ਵਿੱਚ ਮੁਰਲੀਧਰ ਢੂਸਰ ਦੇ ਘਰ ਸੰਮਤ ੧੭੬੦ ਵਿੱਚ ਰਣਜੀਤ ਪੈਦਾ ਹੋਇਆ, ਜੋ ਸੁਰਤ ਸੰਭਾਲਕੇ ਵੈਰਾਗਵਾਨ ਹੋ ਕੇ ਸਾਧੂ ਬਣ ਗਿਆ ਅਰ ਨਾਉਂ ਚਰਣਦਾਸ ਰਖਾਇਆ. ਇਸ ਨੇ ਰਾਧਾ ਅਤੇ ਕ੍ਰਿਸਨ ਦੀ ਉਪਾਸਨਾ ਦਾ ਉਪਦੇਸ਼ ਦਿੱਤਾ. ਚਰਣਦਾਸ ਦਾ ਦੇਹਾਂਤ ਸੰਮਤ ੧੮੩੯ ਨੂੰ ਦਿੱਲੀ ਹੋਇਆ. ਇਸ ਦੀ ਸਮਾਧ ਤੇ ਵਸੰਤਪੰਚਮੀ ਨੂੰ ਮੇਲਾ ਭਰਦਾ ਹੈ, ਅਤੇ ਇਸ ਦੇ ਚੇਲੇ ਚਰਣਦਾਸੀਏ ਸਦਾਉਂਦੇ ਹਨ ਅਤੇ ਆਪਣੇ ਗੁਰੂ ਚਰਣਦਾਸ ਨੂੰ ਸ਼ੁਕਦੇਵ ਦਾ ਅਵਤਾਰ ਮੰਨਦੇ ਹਨ. ਚਰਣਦਾਸੀਏ ਵਿਰਕਤ ਅਤੇ ਗ੍ਰਿਹਸਥੀ ਦੋਵੇਂ ਹੁੰਦੇ ਹਨ. ਇਹ ਭਗਵਤਗੀਤਾ ਅਤੇ ਚਰਣਦਾਸ ਕ੍ਰਿਤ "ਸ੍ਵਰੋਦਯ" ਨੂੰ ਬਹੁਤ ਪ੍ਰੇਮ ਅਤੇ ਸ਼੍ਰੱਧਾ ਨਾਲ ਪੜ੍ਹਦੇ ਹਨ. ਵਿਭਚਾਰ, ਨਿੰਦਾ, ਹਿੰਸਾ ਆਦਿ ਕੁਕਰਮਾਂ ਦੇ (ਜਿਨ੍ਹਾਂ ਦੀ ਇਨ੍ਹਾਂ ਦੇ ਸੰਕੇਤ ਵਿੱਚ "ਨਾਰੂ" ਸੰਗ੍ਯਾ ਹੈ) ਤਿਆਗਣ ਦਾ ਉਪਦੇਸ਼ ਦਿੰਦੇ ਹਨ. ਦੇਖੋ, ਸੁਰੋਦਾ।#੨. ਮਾਤਾ ਸੁੰਦਰੀ ਜੀ ਦਾ ਇੱਕ ਪਾਲਿਤ ਲੜਕਾ, ਜੋ ਪੁਤ੍ਰੇਲੇ ਅਜੀਤ ਸਿੰਘ ਦੇ ਕਤਲ ਕੀਤੇ ਜਾਣ ਪਿੱਛੋਂ ਦਿੱਲੀ ਤੋਂ ਭੱਜ ਗਿਆ ਅਤੇ ਸਿੰਘ ਨਾਮ ਤ੍ਯਾਗਕੇ ਦਾਸ ਪਦਵੀ ਧਾਰਣ ਕੀਤੀ. ਇਸ ਨੇ ਆਪਣੀ ਬਾਕੀ ਜ਼ਿੰਦਗੀ ਭਦੌੜ (ਰਾਜ ਪਟਿਆਲਾ) ਵਿੱਚ ਰਹਿਕੇ ਵਿਤਾਈ....
ਪਸੰਦ ਆਈ. ਦੇਖੋ, ਭਾਉਣਾ. "ਸਾਈ ਸੋਹਾਗਣਿ, ਜੋ ਪ੍ਰਭੁ ਭਾਈ." (ਆਸਾ ਮਃ ੫) "ਸਤਿਗੁਰ ਕੀ ਸੇਵਾ ਭਾਈ." (ਮਾਰੂ ਸੋਲਹੇ ਮਃ ੪) ੨. ਭ੍ਰਾਤਾ. "ਹਰਿਰਸ ਪੀਵਹੁ ਛਾਈ." (ਸੋਰ ਮਃ ੫) ੩. ਸਿੱਖਾਂ ਵਿੱਚ ਇੱਕ ਉੱਚ ਪਦਵੀ, ਜੋ ਭ੍ਰਾਤ੍ਰਿਭਾਵ ਪ੍ਰਗਟ ਕਰਦੀ ਹੈ. ਗੁਰੂ ਨਾਨਕਦੇਵ ਨੇ ਸਭ ਤੋਂ ਪਹਿਲਾਂ ਇਹ ਪਦਵੀ ਭਾਈ ਮਰਦਾਨੇ ਅਤੇ ਬਾਲੇ ਨੂੰ ਦਿੱਤੀ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਤਕ ਜੋ ਮੁਖੀਏ ਸਿੱਖ ਹੋਏ ਸਭ ਨੂੰ ਭਾਈ ਪਦਵੀ ਮਿਲਦੀ ਰਹੀ, ਜੈਸੇ- ਭਾਈ ਬੁੱਢਾ, ਭਾਈ ਗੁਰਦਾਸ, ਭਾਈ ਰੂਪਚੰਦ, ਭਾਈ ਨੰਦਲਾਲ ਆਦਿ. ਕਲਗੀਧਰ ਨੇ ਜੋ ਹੁਕਮਨਾਮਾ ਬਾਬਾ ਫੂਲ ਦੇ ਸੁਪੁਤ੍ਰਾਂ ਨੂੰ ਲਿਖਿਆ ਹੈ, ਉਸ ਵਿੱਚ ਭੀ ਭਾਈ ਤਿਲੋਕਾ, ਭਾਈ ਰਾਮਾ ਕਰਕੇ ਸੰਬੋਧਨ ਕੀਤਾ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੀ ਕਥਾ ਅਕੇ ਪਾਠ ਕਰਨ ਵਾਲਾ ਮੰਦਿਰ ਦਾ ਸੇਵਕ, ਅਥਵਾ ਧਰਮਸਾਲੀਆ। ੫. ਸੰ. ਭਵ੍ਯ. ਪਿਆਰਾ. "ਰਾਖਿਲੈਹੁ ਭਾਈ ਮੇਰੇ ਕਉ." (ਸੋਰ ਮਃ ੫) ਪਿਆਰੇ ਹਰਿਗੋਬਿੰਦ ਜੀ ਦੀ ਰਖ੍ਯਾ ਕਰੋ....
ਵਿ- ਫੇਰਾ ਪਾਉਣ ਵਾਲਾ. ਚਕ੍ਰ ਲਾਉਣ ਵਾਲਾ। ੨. ਸੰਗ੍ਯਾ- ਸ਼੍ਰੀ ਗੁਰੂ ਅੰਗਦਦੇਵ ਜੀ ਦੇ ਪਿਤਾ ਬਾਬਾ ਫੇਰੂ, ਜੋ ਪਿੰਡ ਮਤੇ ਦੀ ਸਰਾਇ (ਨਾਗੇ ਦੀ ਸਰਾਇ) ਤਸੀਲ ਮੁਕਤਸਰ, ਜਿਲਾ ਫਿਰੋਜਪੁਰ ਦੇ ਵਸਨੀਕ ਸਨ. ਇਹ ਫਿਰੋਜ਼ਪੁਰ ਦੇ ਹਾਕਿਮ ਦੇ ਖਜਾਨਚੀ ਸਨ. ਬਾਬਾ ਫੇਰੂ ਜੀ ਦਾ ਦੇਹਾਂਤ ਸੰਮਤ ੧੫੮੩ ਵਿੱਚ ਹੋਇਆ ਹੈ।#੩. ਭਾਈ ਫੇਰੂ. ਅੰਬਮਾੜੀ ਪਿੰਡ ਵਿੱਚ ਉੱਪਲ ਖਤ੍ਰੀ ਬਿੰਨੇ ਦੇ ਘਰ ਸੰਮਤ ੧੬੯੭ ਵਿੱਚ ਇਸ ਦਾ ਜਨਮ ਹੋਇਆ. ਮਾਪਿਆਂ ਨੇ ਨਾਉਂ ਸੰਗਤ ਰੱਖਿਆ. ਸੰਮਤ ੧੭੧੩ ਵਿੱਚ ਇਹ ਗੁਰੂ ਹਰਿਰਾਇ ਸਾਹਿਬ ਦਾ ਸਿੱਖ ਬਣਿਆ. ਗੁਰੂ ਸਾਹਿਬ ਨੇ ਇਸ ਦਾ ਨਾਉਂ ਫੇਰੂ ਰੱਖਿਆ, ਕਿਉਂਕਿ ਇਹ ਵਪਾਰ ਲਈ ਫੇਰੀ ਪਾਉਂਦਾ ਸਤਿਗੁਰੂ ਦੀ ਸ਼ਰਣ ਆਇਆ ਸੀ. ਸਤਿਗੁਰੂ ਜੀ ਨੇ ਕੁਝ ਸਮੇਂ ਪਿੱਛੋਂ ਨੱਕੇ ਦਾ ਮਸੰਦ ਥਾਪਿਆ. ਜਦ ਮਸੰਦਾਂ ਦੀ ਮੰਦ ਕਰਨੀ ਪੁਰ ਦਸ਼ਮੇਸ਼ ਜੀ ਨੇ ਤਾੜਨਾ ਕੀਤੀ, ਤਦ ਫੇਰੂ ਨੂੰ ਭੀ ਦਾੜ੍ਹੀ ਤੋਂ ਫੜਕੇ ਹਜੂਰ ਲਿਆਉਣ ਦਾ ਹੁਕਮ ਹੋਇਆ. ਭਾਈ ਫੇਰੂ ਆਪਣੀ ਦਾੜ੍ਹੀ ਆਪਣੇ ਹੱਥ ਫੜਕੇ ਵਡੀ ਨੰਮ੍ਰਤਾ ਨਾਲ ਹਾਜਰ ਹੋਇਆ, ਜਿਸ ਪੁਰ ਕਲਗੀਧਰ ਨੇ ਇਸ ਨੂੰ "ਸੱਚੀ ਦਾੜ੍ਹੀ" ਅਤੇ "ਸੰਗਤਸਾਹਿਬ" ਦਾ ਖਿਤਾਬ ਬਖਸ਼ਿਆ. ਇਸ ਦੀ ਸੰਪ੍ਰਦਾਯ ਦੇ ਉਦਾਸੀ ਸਾਧੂ "ਸੰਗਤ ਸਾਹਿਬਕੇ" ਕਹਾਉਂਦੇ ਹਨ, ਅਰ ਛੋਟਾ ਅਖਾੜਾ ਇਸੇ ਸ਼ਾਖ਼ ਦਾ ਹੈ. ਦੇਖੋ, ਅਖਾੜਾ.#ਭਾਈ ਫੇਰੂ ਦਾ ਅਸਥਾਨ ਪਿੰਡ ਮੀਂਏ ਕੇ ਮੌੜ ਤਸੀਲ ਚੂਹਣੀਆਂ, ਜਿਲਾ ਲਹੌਰ ਵਿੱਚ ਪ੍ਰਸਿੱਧ ਹੈ, ਜੋ ਰੇਲਵੇ ਸਟੇਸ਼ਨ ਛਾਂਗਾ ਮਾਂਗਾ ਤੋਂ ੯. ਮੀਲ ਅਤੇ ਕੋਟ ਰਾਧਾਕਿਸਨ ਤੋਂ ਦਸ ਮੀਲ ਹੈ. ਇੱਥੇ ਸ਼੍ਰੀ ਗੁਰੂ ਨਾਨਕਦੇਵ ਦੀ ਟੋਪੀ ਅਤੇ ਗੌਦੜੀ ਹੈ. ਇਸ ਗੁਰਦ੍ਵਾਰੇ ਨਾਲ ਇੱਥੇ ਅਤੇ ਕਈ ਪਿੰਡਾਂ ਵਿੱਚ ੧੧੦ ਮੁਰੱਬੇ ਦੇ ਕਰੀਬ ਜ਼ਮੀਨ ਅਤੇ ਪੰਜ ਹਜਾਰ ਸਾਲਾਨਾ ਜਾਗੀਰ ਹੈ....
ਵਿ- ਸੰਚਯ (ਜਮਾ) ਕੀਤੀ। ੨. ਪਾਲੀ. ਪਾਲਨ ਕੀਤੀ. "ਅਮਰ ਜਾਨਿ ਸੰਚੀ ਇਹ ਕਾਇਆ." (ਬਿਲਾ ਕਬੀਰ) ੩. ਸੰਗ੍ਯਾ- ਕਾਗਜਾਂ ਦੀ ਨੱਥੀ. ਜੁਜ਼. "ਸੰਚੀ ਸੁਜਨੀ ਤਰੇ ਦਬਾਈ." (ਗੁਪ੍ਰਸੂ)...
ਸੰ. ਦਾਢਿਕਾ. ਸੰਗ੍ਯਾ- ਠੋਡੀ ਉੱਪਰਲੇ ਰੋਮ. ਸਮਸ਼੍ਰ. ਰੀਸ਼. "ਸੇ ਦਾੜੀਆ ਸਚੀਆਂ ਜਿ ਗੁਰਚੋਰਨੀ ਲਗੰਨਿ." (ਸਵਾ ਮਃ ੩) ੨. ਮੁੱਛ. "ਗਰੀਬਾ ਉਪਰਿ ਜਿ ਖਿੰਜੈ ਦਾੜੀ." (ਗਉ ਮਃ ੫) ਜੋ ਮੁੱਛ ਉੱਪਰ ਹੱਥ ਫੇਰਕੇ ਗ਼ਰੀਬਾਂ ਨੂੰ ਆਪਣਾ ਬਲ ਦੱਸਦਾ ਹੈ. ਭਾਵ- ਆਪਣਾ ਮਰਦਊ ਪ੍ਰਗਟ ਕਰਦਾ ਹੈ....
ਚੇਟਕ. ਚਾਟੜਾ. ਸ਼ਿਸ਼੍ਯ. "ਸੁ ਸੋਭਿਤ ਚੇਲਕ ਸੰਗ ਨਰੰ." (ਦੱਤਾਵ) "ਜੋ ਗੁਰੁ ਗੋਪੇ ਆਪਣਾ ਕਿਉ ਸਿਝਹਿ ਚੇਲਾ?" (ਭਾਗੁ) ੨. ਕਿਸੇ ਦੇਵਤਾ ਦਾ ਉਹ ਭਗਤ, ਜੋ ਆਪਣੇ ਵਿੱਚ ਦੇਵਤਾ ਦਾ ਆਵੇਸ਼ ਪ੍ਰਗਟ ਕਰਦਾ ਹੈ ਅਰ ਪ੍ਰਸ਼ਨਾਂ ਦੇ ਉੱਤਰ ਦੇਵਤਾ ਵੱਲੋਂ ਦਿੰਦਾ ਹੈ, ਚੇਲਾ ਕਹਾਉਂਦਾ ਹੈ....
ਦੇਖੋ, ਕਰਣੀ. "ਕਹਾ ਕਹਉ ਮੈ ਅਪਨੀ ਕਰਨੀ?" (ਸਾਰ ਮਃ ੯) ੨. ਦੇਖੋ, ਕਰਿਨੀ। ੩. ਕਰ੍ਣ (ਕੰਨਾਂ) ਕਰਕੇ. ਕਾਨੋਂ ਸੇ. "ਕਰਨੀ ਸੁਨੀਐ ਜਸੁ ਗੋਪਾਲ." (ਗਉ ਥਿਤੀ ਮਃ ੫)...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਦੇਖੋ, ਸਾਧੁ. "ਸਾਧੂ ਸੰਗਿ ਉਧਾਰੁ ਭਏ ਨਿਕਾਣਿਆ." (ਮਃ ੫. ਵਾਰ ਮਲਾ) ੨. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਜਵਾਈ, ਬੀਬੀ ਬੀਰੋ ਜੀ ਦਾ ਪਤਿ. ਦੇਖੋ, ਬੀਰੋ ਬੀਬੀ। ੩. ਸਾਦੇ ਦਾ ਪੁਤ੍ਰ ਅਤੇ ਭਾਈ ਰੂਪਚੰਦ ਜੀ ਦਾ ਪਿਤਾ....