chapalīचपली
ਸੰਗ੍ਯਾ- ਚੌਕੜੀ. ਪਥਲੀ. ਪੱਟ ਅਤੇ ਗਿੱਟੇ ਜ਼ਮੀਨ ਨਾਲ ਲਾ ਕੇ ਬੈਠਣ ਦੀ ਮੁਦ੍ਰਾ। ੨. ਕਸ਼ਮੀਰੀ (ਅਥਵਾ ਪਹਾੜੀ) ਜੁੱਤੀ, ਜੋ ਘਾਸ ਅਤੇ ਚੰਮ ਦੀ, ਖੜਾਉਂ ਜੇਹੀ ਹੁੰਦੀ ਹੈ.
संग्या- चौकड़ी. पथली. पॱट अते गिॱटे ज़मीन नाल ला के बैठण दी मुद्रा। २. कशमीरी (अथवा पहाड़ी) जुॱती, जो घास अते चंम दी, खड़ाउं जेही हुंदी है.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਚਉਕੜੀ....
ਪੱਟਣਾ ਦਾ ਅਮਰ ਖੋਦ. ਪੁੱਟ। ੨. ਸੰਗ੍ਯਾ- ਉਰੁ. ਰਾਨ. ਗੋਡੇ ਤੋਂ ਉੱਪਰ ਅਤੇ ਲੱਕ ਤੋਂ ਹੇਠ ਲੱਤ ਦਾ ਮੋਟਾ ਭਾਗੁ। ੩. ਟੋਆ। ੪. ਤ੍ਰੇੜ. ਦਰਾਰ। ੫. ਵਿੱਥ। ੬. ਪਾਟ. ਦੋਹਾਂ ਕੰਢਿਆਂ ਦੇ ਮੱਧ ਦਰਿਆ ਦੀ ਚੌੜਾਈ। ੭. ਸੰ. ਪੱਟ. ਨਗਰ। ੮. ਮੁਲਕ। ੯. ਚੌਰਾਹਾ. ਚੁਰਸਤਾ। ੧੦. ਪਟੜਾ. ਤਖ਼ਤਾ। ੧੧. ਰਾਜਾ ਵੱਲੋਂ ਦਾਨ ਬਖ਼ਸ਼ਿਸ਼ ਆਦਿ ਦਾ ਲੇਖਪਤ੍ਰ. ਪੱਟਾ। ੧੨. ਢਾਲ। ੧੩. ਰਾਜਸਿੰਘਾਸਨ। ੧੪. ਓਢਣ ਦਾ ਵਸਤ੍ਰ। ੧੫. ਰੇਸ਼ਮ। ੧੬. ਉਹ ਪੱਥਰ, ਜਿਸ ਪੁਰ ਕੋਈ। ਵਸਤੁ ਪੀਠੀ ਜਾਵੇ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਫ਼ਾ. [زمیِن] ਪ੍ਰਿਥਿਵੀ. ਭੂਮਿ. ਸੰ. ज्मा. ਜਮਾ੍....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਦੇਖੋ, ਮੁੰਦਾ। ੨. ਸੰਗ੍ਯਾ- ਧਾਰਨਾ. ਮਰਯਾਦਾ. "ਗਿਆਨ ਕੀ ਮੁਦ੍ਰਾ ਕਵਨ ਅਉਧੂ?" (ਸਿਧਗੋਸਟਿ) ੩. ਕੰਨ ਵਿੱਚ ਪਹਿਰਿਆ ਯੋਗੀਆਂ ਦਾ ਕੁੰਡਲ. ਦੇਖੋ, ਮੁੰਦ੍ਰਾ ੨। ੪. ਭੇਤ. ਰਾਜ਼। ੫. ਇੱਕ ਅਰਥਾਲੰਕਾਰ. ਪ੍ਰਕਰਣ ਅਨੁਸਾਰ ਕਿਸੇ ਪ੍ਰਸੰਗ ਨੂੰ ਕਹਿਂਦੇ ਹੋਏ ਕਿਸੇ ਪਦ ਦ੍ਵਾਰਾ ਜੇ ਹੋਰ ਅਰਥ ਭੀ ਬੋਧਨ ਕਰੀਏ, ਤਦ "ਮੁਦ੍ਰਾ" ਅਲੰਕਾਰ ਹੁੰਦਾ ਹੈ.#ਮੁਦ੍ਰਾ ਪ੍ਰਸ੍ਤੂਤ ਪਦ ਵਿਖੈ ਔਰੈਂ ਅਰਥ ਪ੍ਰਕਾਸ਼#(ਕਾਵ੍ਯਪ੍ਰਭਾਕਰ)#ਉਦਾਹਰਣ-#ਜਿਸ ਨੇ ਜਾਨੀ ਚਿੱਤ ਮੇ ਹੌਮੈ ਦੁਖਦ ਮਹਾਨ,#ਰਹਿਤਾ ਹੈ ਸੁਖ ਸੇਂ ਸਦਾ ਸੋ "ਨਰ" ਨਿਸ਼ਚੈ ਜਾਨ.#ਇਸ ਦੋਹੇ ਵਿੱਚ ਸਾਧਾਰਣ ਪ੍ਰਕਰਣ ਤੋਂ ਛੁੱਟ, "ਨਰ" ਸ਼ਬਦ ਨਾਲ ਇਹ ਭੀ ਜਣਾਇਆ ਕਿ ਇਹ ਨਰ ਦੋਹਾ ਹੈ. ਜਿਸ ਵਿੱਚ ੧੫. ਗੁਰੁ ਅਤੇ ੧੮. ਲਘੁ ਹੋਣ, ਉਹ ਨਰ ਦੋਹਾ ਹੁੰਦਾ ਹੈ.#(ਅ) ਕਿਸੇ ਵਰਣਨੀਯ ਵਸ੍ਤੁ ਦਾ ਕੇਵਲ ਨਿਯਮ ਅਥਵਾ ਚਿੰਨ੍ਹ ਨਾਲ ਬੋਧ ਕਰਾਉਣਾ ਮੁਦ੍ਰਾ ਦਾ ਦੂਜਾ ਰੂਪ ਹੈ.#ਉਦਾਹਰਣ-#ਹਕੁ ਪਰਾਇਆ ਨਾਨਕਾ, ਉਸ ਸੂਅਰ ਉਸ ਗਾਇ.#(ਮਃ ੧. ਵਾਰ ਮਾਝ)#ਸੂਅਰ ਅਤੇ ਗਾਇ ਸ਼ਬਦ ਦ੍ਵਾਰਾ ਮੁਸਲਮਾਨ ਅਤੇ ਹਿੰਦੂ ਦਾ ਬੋਧ ਕਰਾਇਆ.#ਨੀਲੇ ਘੋੜੇ ਪਰ ਚਢ੍ਯੋ ਸ੍ਵੇਤ ਹਾਥ ਪਰ ਬਾਜ,#ਕਲਗੀ ਲਹਰੈ ਸੀਸ ਪੈ ਕਰੈ ਹਮਾਰੇ ਕਾਜ.#ਚਿੰਨ੍ਹਾਂ ਦ੍ਵਾਰਾ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦਾ ਬੋਧ ਹੋਇਆ#(ੲ) ਕੇਵਲ ਕ੍ਰਿਯਾ ਦੱਸਕੇ ਕਰਤਾ ਦਾ ਬੋਧ ਕਰਾਉਣਾ "ਮੁਦ੍ਰਾ" ਦਾ ਤੀਜਾ ਰੂਪ ਹੈ.#ਉਦਾਹਰਣ-#ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ,#ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀ ਬਾਣੁ. (ਜਪੁ)#ਇੱਥੇ ਸੰਸਾਰ ਰਚਨਾ ਪਾਲਨ ਅਤੇ ਲੈ ਕਰਨ ਦੀ ਕ੍ਰਿਯਾ ਦੱਸਕੇ ਰਜ ਸਤ ਤਮ ਦਾ ਬੋਧ ਕਰਾਇਆ।#੬. ਵਾਮਮਾਰਗੀਆਂ ਦੇ ਸੰਕੇਤ ਅਨੁਸਾਰ ਭੁੰਨੇਹੋਏ ਜੌਂ ਅਤੇ ਚਿੜਵੇ, ਜੋ ਸ਼ਰਾਬ ਪੀਣ ਵੇਲੇ ਵਰਤੀਦੇ ਹਨ।¹ ੭. ਯੋਗਮਤ ਅਨੁਸਾਰ ਨਿਸ਼ਸ੍ਤ ਦੀ ਇੱਕ ਰੀਤਿ, ਇਸ ਦਾ ਨਾਮ ਮੁਦ੍ਰਾ ਇਸ ਲਈ ਹੈ ਕਿ ਇਹ ਕਲੇਸ਼ਾਂ ਨੂੰ ਮੁੰਦ ਦਿੰਦੀ ਹੈ। ੮. ਮੋਹਰਛਾਪ। ੯. ਰੁਪਯਾ ਅਸ਼ਰਫੀ ਆਦਿ ਜਿਨ੍ਹਾਂ ਤੇ ਰਾਜ ਦਾ ਚਿੰਨ੍ਹ ਹੈ। ੧੦. ਅਰਕ ਖਿੱਚਣ ਵੇਲੇ ਭਾਂਡੇ ਦੇ ਮੂੰਹ ਤੇ ਲਾਇਆ ਡੱਟਾ, ਜਿਸ ਤੋਂ ਭਾਪ ਨਾ ਨਿਕਲੇ. ਦੇਖੋ, ਮਦਕ ੨....
ਵਿ- ਕਸ਼ਮੀਰ ਦੇਸ਼ ਦਾ, ਕਸ਼ਮੀਰ ਨਾਲ ਸੰਬੰਧਿਤ. ਕਾਸ਼ਮੀਰੀ....
ਵ੍ਯ- ਯਾ. ਵਾ. ਕਿੰਵਾ. ਜਾਂ....
ਸੰਗ੍ਯਾ- ਛੋਟਾ ਪਰਵਤ। ੨. ਪਹਾੜ ਦੇ ਲੋਕਾਂ ਦੀ ਇੱਕ ਪਿਆਰੀ ਰਾਗਿਣੀ ਜੋ ਸੰਪੂਰਣ ਜਾਤਿ ਦੀ ਹੈ. ਇਸ ਵਿੱਚ ਨਿਸਾਦ ਕੋਮਲ ਅਤੇ ਸ਼ੁੱਧ ਦੋਵੇਂ ਹਨ. ਬਾਕੀ ਸਾਰੇ ਸੁਰ ਸ਼ੁੱਧ ਹਨ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ. ਇਸ ਨੂੰ ਲੋਕ ਝੰਝੋਟੀ ਭੀ ਆਖਦੇ ਹਨ. ਇਸ ਦੇ ਗਾਉਣ ਦਾ ਕੋਈ ਖਾਸ ਵੇਲਾ ਨਹੀਂ.#ਆਰੋਹੀ- ਧ ਸ ਰ ਮ ਗ ਮ ਪ ਧ ਨ ਸ.#ਅਵਰੋਹੀ- ਸ ਨਾ ਧ ਪ ਮ ਗ ਰ ਸ।#੩. ਪਹਾੜ ਦੀ ਭਾਸਾ (ਬੋੱਲੀ). ੪. ਪਹਾੜ ਦੇ ਵਸਨੀਕ। ੫. ਵਿ- ਪਹਾੜ ਨਾਲ ਸੰਬੰਧ ਰੱਖਣ ਵਾਲਾ. ਪਹਾੜ ਦਾ....
ਸੰ. ਸੰਗ੍ਯਾ- ਤ੍ਰਿਣ. ਘਾਹ. ਕੱਖ. ਦੇਖੋ, ਅੰ grass । ੨. ਰਗੜ. ਘਸਣ (ਘਰ੍ਸਣ) ਤੋਂ ਹੋਇਆ ਚਿੰਨ੍ਹ. ਅੱਟਣ. "ਧਨੁਖਘਾਸ ਇਨ ਸਭਹਿਨ ਹਾਥ." (ਗੁਪ੍ਰਸੂ)...
ਸੰਗ੍ਯਾ- ਚਰ੍ਮ. ਚਾਮ. ਤੁਚਾ. ਖੱਲ....
ਸੰਗ੍ਯਾ- ਪਾਦੁਕਾ. ਖਰਾਂਵ. ਪਊਏ. ਆਂਗਿਰਸ ਸਿਮ੍ਰਿਤੀ ਦਾ ਲੇਖ ਹੈ ਕਿ "ਅਗਨਿਹੋਤ੍ਰੀ ਅਤੇ ਤਪਸ੍ਵੀ ਤੋਂ ਬਿਨਾ ਜੇ ਕੋਈ ਹੋਰ ਆਦਮੀ ਪਊਏ ਪਾਕੇ ਆਪਣੇ ਘਰ ਤੋਂ ਪੰਜ ਘਰ ਤੀਕ ਭੀ ਜਾਵੇ, ਤਦ ਰਾਜਾ ਉਸ ਦੇ ਪੈਰ ਕਟਵਾ ਦੇਵੇ." ਦੇਖੋ, ਸ਼ਲੋਕ ੫੧....
ਵਿ- ਜੈਸੀ. "ਜੇਹੀ ਸੁਰਤਿ ਤੇਹਾ ਤਿਨ ਰਾਹੁ." (ਸ੍ਰੀ ਮਃ ੧) ੨. ਸੰਗ੍ਯਾ- ਜਿਹ (ਚਿੱਲਾ) ਰੱਖਣ ਵਾਲਾ ਧਨੁਖ. ਚਿੱਲੇਦਾਰ ਕਮਾਨ....