chaukarhīचौकड़ी
ਦੇਖੋ, ਚਉਕੜੀ.
देखो, चउकड़ी.
ਸੰਗ੍ਯਾ- ਚੁਕੋਣੀ ਥੜੀ। ੨. ਚਾਰ ਦਾ ਸਮੁਦਾਯ (ਇਕੱਠ). ੩. ਚਾਰ ਆਦਮੀਆਂ ਦੀ ਟੋਲੀ. ਭਾਵ- ਮੰਡਲੀ. "ਦੁਸਟਚਉਕੜੀ ਸਦਾ ਕੂੜ ਕਮਾਵਹਿ." (ਸੋਰ ਮਃ ੩) ੪. ਬੱਘੀ ਦੇ ਚਾਰ ਘੋੜਿਆਂ ਦੀ ਮੰਡਲੀ। ੫. ਚਾਰੇ ਯੁਗਾਂ ਦਾ ਸਮੁਦਾਯ. ਦੇਖੋ, ਯੁਗ। ੬. ਚਾਰੇ ਪੈਰ ਚੁੱਕਕੇ ਮਾਰੀ ਹੋਈ ਛਾਲ. ਮ੍ਰਿਗ ਦੀ ਚਉਕੜੀ ਬਹੁਤ ਪ੍ਰਸਿੱਧ ਹੈ। ੭. ਚਪਲੀ. ਪਥਲੀ. ਚਉਕੜੀ ਮਾਰਕੇ ਬੈਠਣ ਦਾ ਭਾਵ....