chaturānga, chaturāngāचतुरांग, चतुरांगा
ਸੰ. चतुरङ्ग ਚਤੁਰੰਗ. ਸੰਗ੍ਯਾ- ਫ਼ੌਜ ਦੇ ਚਾਰ ਅੰਗ- ਹਾਥੀ, ਰਥ, ਘੋੜੇ, ਪੈਦਲ. "ਹਸਤਿ ਰਥ ਅਸ੍ਵ ਪਵਨਤੇਜ ਧਣੀ ਭੂਮਨ ਚਤੁਰਾਂਗਾ." (ਜੈਤ ਮਃ ੫) ੨. ਵਿ- ਚਤੁਰੰਗਿਨੀ ਫ਼ੌਜ ਵਾਲਾ.
सं. चतुरङ्ग चतुरंग. संग्या- फ़ौज दे चार अंग- हाथी, रथ, घोड़े, पैदल. "हसति रथ अस्व पवनतेज धणी भूमन चतुरांगा." (जैत मः ५) २. वि- चतुरंगिनी फ़ौज वाला.
ਸੰ. ਸੰਗ੍ਯਾ- ਚੌਪੜ। ੨. ਦੇਖੋ, ਚਤੁਰਾਂਗ। ੩. ਰਾਜਾ, ਜੋ ਚਤੁਰੰਗਿਨੀ ਸੈਨਾ ਰਖਦਾ ਹੈ। ੪. ਸ਼ਤ਼ਰੰਜ, ਜਿਸ ਦੇ ਘੋੜਾ, ਫ਼ੀਲ, ਸ਼ੁਤਰ ਅਤੇ ਪਿਆਦਾ ਚਾਰ ਅੰਗ ਹਨ। ੫. ਦੇਖੋ, ਚਉਬੋਲੇ ਦਾ ਭੇਦ ੩....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅ਼. [فوَج] ਸੰਗ੍ਯਾ- ਝੁੱਡ. ਜਥਾ. ਯੂਥ। ੨. ਸੈਨਾ. ਲਸ਼ਕਰ....
ਸੰ. ਚਤੁਰ. ਸੰਗ੍ਯਾ- ਚਹਾਰ. ਚਤ੍ਵਰ- ੪. "ਚਾਰ ਪਦਾਰਥ ਜੇ ਕੋ ਮਾਂਗੈ." (ਸੁਖਮਨੀ) ੨. ਸੰ. ਚਾਰ. ਗੁਪਤਦੂਤ. ਗੁਪਤ ਰੀਤਿ ਨਾਲ ਵਿਚਰਨ ਵਾਲਾ. "ਲੇ ਕਰ ਚਾਰ ਚਲ੍ਯੋ ਤਤਕਾਲ." (ਗੁਪ੍ਰਸੂ) ੩. ਜੇਲ. ਕੈਦਖ਼ਾਨਾ। ੪. ਗਮਨ. ਜਾਣਾ। ੫. ਦਾਸ. ਸੇਵਕ। ੬. ਆਚਾਰ. ਰੀਤਿ. ਰਸਮ। ੭. ਪ੍ਰਚਾਰ. "ਚੇਤ ਨਾ ਕੋ ਚਾਰ ਕੀਓ." (ਅਕਾਲ) ੮. ਚਾਲ ਦੀ ਥਾਂ ਭੀ ਚਾਰ ਸ਼ਬਦ ਆਇਆ ਹੈ. "ਲਖੀ ਤਿਹ ਪਾਵਚਾਰ." (ਰਾਮਾਵ) ਪੈਰਚਾਲ। ੯. ਦੇਖੋ, ਚਾਰੁ। ੧੦. ਅਭਿਚਾਰ (ਮੰਤ੍ਰਪ੍ਰਯੋਗ) ਦੀ ਥਾਂ ਭੀ ਚਾਰ ਸ਼ਬਦ ਵਰਤਿਆ ਹੈ. "ਜਬ ਲਗ ਮੰਤ੍ਰਚਾਰ ਤੈਂ ਕਰਹੈਂ." (ਚਰਿਤ੍ਰ ੩੯੪)...
ਸੰ. आङ् ग्. ਧਾ- ਚਿੰਨ੍ਹ ਕਰਨਾ. ਚਲਨਾ. ਪ੍ਰਵ੍ਰਿੱਤ ਕਰਨਾ. ੨. ਸੰ. अङ् ग्. ਸੰਗ੍ਯਾ ਸ਼ਰੀਰ. ਦੇਹ। ੩. ਹੱਥ. ਪੈਰ, ਸਿਰ ਆਦਿਕ ਸ਼ਰੀਰ ਦੇ ਭਾਗ। ੪. ਉਪਾਯ (ਉਪਾਉ). ਯਤਨ। ੫. ਮਿਤ੍ਰ. ਦੋਸ੍ਤ. ਪਿਆਰਾ। ੬. ਪੱਖ. ਸਹਾਇਤਾ. "ਜਿਨ ਕਾ ਅੰਗ ਕਰੈ ਮੇਰਾ ਸੁਆਮੀ." (ਸਾਰ ਮਃ ੪. ਪੜਤਾਲ) ੭. ਹਿੱਸਾ. ਭਾਗ। ੮. ਅੰਕ. ਹਿੰਦਸਾ। ੯. ਬੰਗਾਲ ਵਿੱਚ ਭਾਗਲ ਪੁਰ ਦੇ ਆਸ ਪਾਸ ਦਾ ਦੇਸ਼, ਜਿਸ ਦੀ ਰਾਜਧਾਨੀ ਕਿਸੇ ਵੇਲੇ ਚੰਪਾਪੁਰੀ ਸੀ. "ਤਿਸ ਦਿਸ ਅੰਗ ਬੰਗ ਤੇ ਆਦੀ." (ਗੁਪ੍ਰਸੂ) ਮਹਾਂਭਾਰਤ ਵਿੱਚ ਕਥਾ ਹੈ ਕਿ ਬਲਿ ਦੀ ਇਸਤ੍ਰੀ ਸੁਦੇਸ੍ਨਾ ਦੇ ਉਦਰ ਤੋਂ ਰਿਖੀ ਦੀਰਘਤਮਾ ਦੇ ਪੰਜ ਪੁਤ੍ਰ ਹੋਏ. ਅੰਗ, ਵੰਗ, ਕਲਿੰਗ, ਪੁੰਡ੍ਰ, ਅਤੇ ਸੂਕ੍ਸ਼੍. ਜਿਨ੍ਹਾਂ ਨੇ ਆਪਣੇ ਆਪਣੇ ਨਾਉਂ ਪੁਰ ਦੇਸ਼ਾਂ ਦੇ ਨਾਮ ਠਹਿਰਾਏ....
ਸੰ. ਹਸ੍ਤਿ. ਹਸ੍ਤ (ਸੁੰਡ) ਵਾਲਾ. "ਕਹਾ ਭਇਓ ਦਰਿ ਬਾਂਧੇ ਹਾਥੀ?" (ਧਨਾ ਨਾਮਦੇਵ) ਰਾਜਪੂਤਾਨੇ ਦੀ ਡਿੰਗਲ ਭਾਸਾ ਵਿੱਚ ਉਮਰ ਦੇ ਲਿਹਾਜ ਨਾਲ ਹਾਥੀ ਦੇ ਇਹ ਨਾਮ ਹਨ-#ਪੰਜ ਵਰ੍ਹੇ ਦਾ "ਬਾਲ."#ਦਸ ਵਰ੍ਹੇ ਦਾ "ਬੋਤ."#ਵੀਹ ਵਰ੍ਹੇ ਦਾ "ਬਿੱਕ."#ਤੀਹ ਵਰ੍ਹੇ ਦਾ "ਕਲਭ."#੨. ਭੁਜਾ (ਬਾਂਹ) ਜੋ ਹੱਥ ਨੂੰ ਧਾਰਨ ਕਰਦੀ ਹੈ. "ਗੁਰੁ ਹਾਥੀ ਦੈ ਨਿਕਲਾਵੈਗੋ." (ਕਾਨ ਅਃ ਮਃ ੪) "ਸੰਸਾਰ ਸਾਗਰ ਤੇ ਕਢੁ, ਦੇ ਹਾਥੀ." (ਵਡ ਮਃ ੫)...
ਸੰਗ੍ਯਾ- ਪਦਚਰ. ਪਾਦਾਤਿਕ. ਪਯਾਦਹ ਸਿਪਾਹੀ. Pezestrain ੨. ਸੰਸਕ੍ਰਿਤ ਵਿੱਚ. "ਪਾਲਾਗਲ" ਸ਼ਬਦ ਦੂਤ (ਹਰਕਾਰਾ) ਅਰਥ ਬੋਧਕ ਭੀ ਹੈ....
ਹਾਥੀ. ਦੇਖੋ, ਹਸ੍ਤੀ. "ਹਸਤਿ ਘੋੜੇ ਜੋੜੇ ਮਨ ਭਾਨੀ." (ਆਸਾ ਮਃ ੫)...
ਸੰ. अश्व. ਅਸ਼੍ਵ. ਸੰਗ੍ਯਾ- ਘੋੜਾ. ਤੁਰੰਗ. ਅਸਪ। ੨. ਵਿ- ਵ੍ਯਾਪਕ। ੩. ਸੰ. अस्व. ਜਿਸ ਪਾਸ ਸ੍ਵ (ਧਨ) ਨਹੀਂ. ਕੰਗਾਲ. "ਕਨਕ ਅਸ੍ਵ ਹੈਵਰ ਭੂਮਿਦਾਨ." (ਸੁਖਮਨੀ) ਅਨਾਥ ਨੂ ਕਨਕ (ਸੋਨਾ) ਸੁੰਦਰ ਘੋੜੇ ਅਤੇ ਪ੍ਰਿਥਿਵੀ ਦਾ ਦਾਨ ਕਰਨਾ....
ਵਿ- ਧਨੀ. ਧਨਵਾਨ। ੨. ਸਿੰਧੀ ਅਤੇ ਡਿੰਗਲ. ਮਾਲਿਕ. ਸ੍ਵਾਮੀ. "ਸਗਲ ਸ੍ਰਿਸਟਿ ਕੋ ਧਣੀ ਕਹੀਜੈ." (ਗੂਜ ਮਃ ੫) ੩. ਪਤੀ. ਭਰਤਾ. "ਧਣੀ ਵਿਹੂਣਾ ਪਾਟ ਪਟੰਬਰ ਭਾਹੀ ਸੇਤੀ ਜਾਲੇ." (ਸਵਾ ਮਃ ੫)...
ਭੂਮਾਨ. ਭੂਵਾਨ. ਜ਼ਿਮੀਦਾਰ. ਬਿਸਵੇਦਾਰ. "ਬਡੇ ਬਡੇ ਰਾਜੇ ਅਰੁ ਭੂਮਨ." (ਧਨਾ ਮਃ ੫) "ਧਣੀ ਭੂਮਨ ਚਤੁਰਾਂਗਾ." (ਜੈਤ ਮਃ ੫) ਸ੍ਵਾਮੀ ਹੈ ਜ਼ਿਮੀਦਾਰਾਂ ਅਤੇ ਚਤੁਰੰਗਿਨੀ ਸੈਨਾ ਦਾ। ੨. ਸੰ. भृमन. ਸੰਗ੍ਯਾ- ਬਹੁਤਾਯਤ. ਬਹੁਤ ਜ਼੍ਯਾਦਤੀ। ੩. ਦੌਲਤ. ਸੰਪਦਾ। ੪. ਦੇਸ਼. ਮੁਲਕ। ੫. ਪ੍ਰਿਥਿਵੀ....
ਸੰ. चतुरङ्ग ਚਤੁਰੰਗ. ਸੰਗ੍ਯਾ- ਫ਼ੌਜ ਦੇ ਚਾਰ ਅੰਗ- ਹਾਥੀ, ਰਥ, ਘੋੜੇ, ਪੈਦਲ. "ਹਸਤਿ ਰਥ ਅਸ੍ਵ ਪਵਨਤੇਜ ਧਣੀ ਭੂਮਨ ਚਤੁਰਾਂਗਾ." (ਜੈਤ ਮਃ ੫) ੨. ਵਿ- ਚਤੁਰੰਗਿਨੀ ਫ਼ੌਜ ਵਾਲਾ....
ਸੰ. ਜਯਤਿ. ਸੰਗ੍ਯਾ- ਵਿਜਯ. ਜੀਤ. ਫ਼ਤੇ। ੨. ਗੁਰੂ ਅਰਜਨ ਸਾਹਿਬ ਦਾ ਸਿੱਖ, ਜੋ ਸਿੰਗਾਰੂ ਦਾ ਭਾਈ ਸੀ. ਇਸ ਨੇ ਗੁਰੂ ਹਰਿਗੋਬਿੰਦ ਸਾਹਿਬ ਦੀ ਸੈਨਾ ਵਿੱਚ ਭਰਤੀ ਹੋਕੇ ਵਡੀ ਵੀਰਤਾ ਦਿਖਾਈ। ੩. ਜੈਤ ਸੇਠ ਗੁਰੂ ਹਰਿਗੋਬਿੰਦ ਸਾਹਿਬ ਦਾ ਸੇਵਕ. ਜਗਤ ਸੇਠ ਇਸ ਤੋਂ ਭਿੰਨ ਹੈ। ੪. ਦੇਖੋ, ਨਾਰਾਯਣਾ। ੫. ਦੇਖੋ, ਪਟਨਾ....
ਵਿ- ਚਾਰ ਅੰਗਾਂ ਵਾਲੀ। ੨. ਸੰਗ੍ਯਾ- ਉਹ ਸੈਨਾ, ਜਿਸ ਦੇ ਚਾਰ ਅੰਗ ਹੋਣ. ਦੇਖੋ, ਚਤੁਰਾਂਗ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....