chanaka, chanāचणक, चणा
ਸੰ. चणक ਸੰਗ੍ਯਾ- ਛੋਲਾ. ਨੁਖ਼ੂਦ. ਚਨਾ. ਦੇਖੋ, ਛੋਲਾ
सं. चणक संग्या- छोला. नुख़ूद. चना. देखो, छोला
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਚਣਕ. ਚਣਾ. ਨਖ਼ੂਦ. Cicer Arientum. ਇਹ ਵਡਾ ਲਾਭਦਾਇਕ ਅੰਨ ਹੈ. ਇਸ ਦੇ ਬੇਸਣ ਤੋਂ ਅਨੇਕ ਪ੍ਰਕਾਰ ਦੇ ਖਾਣ ਯੋਗ੍ਯ ਪਦਾਰਥ ਬਣਦੇ ਹਨ. ਘੋੜੇ ਅਤੇ ਲਵੇਰੇ ਪਸ਼ੂਆਂ ਨੂੰ ਚਾਰਿਆ ਜਾਂਦਾ ਹੈ. ਕਣਕ ਦੇ ਆਟੇ ਨਾਲ ਮਿਲਾਕੇ ਇਸ ਦੀ ਪਕਾਈ ਮਿੱਸੀ ਰੋਟੀ ਬਹੁਤ ਪੁਸ੍ਟਿਕਾਰਕ ਹੈ....
ਦੇਖੋ, ਚਣਾ ਅਤੇ ਛੋਲਾ. "ਜਿਉ ਕਪਿ ਕੇ ਕਰ ਮੁਸਟਿ ਚਨਨ ਕੀ." (ਗਉ ਕਬੀਰ) "ਕਬਹੂ ਕੂਰਨੁ ਚਨੇ ਬਿਨਾਵੈ." (ਭੈਰ ਨਾਮਦੇਵ)...