utāvalīउतावली
ਸੰਗਯਾ- ਕਾਹਲੀ. ਸ਼ੀਘ੍ਰਤਾ। ੨. ਵਿ- ਕਣ ਭੰਗੁਰ. ਪਲ ਵਿੱਚ ਬਿਨਸਨਹਾਰ. "ਜੈਸੇ ਭਾਦਉ ਖੂੰਬਰਾਜੁ ਤੂ ਤਿਸ ਤੇ ਖਰੀ ਉਤਾਵਲੀ." (ਬਸੰ ਰਵਿਦਾਸ)
संगया- काहली. शीघ्रता। २. वि- कण भंगुर. पल विॱच बिनसनहार. "जैसे भादउ खूंबराजु तू तिस ते खरी उतावली." (बसं रविदास)
ਸੰਗ੍ਯਾ- ਸ਼ੀਘ੍ਰਤਾ. ਫੁਰਤੀ। ੨. ਫ਼ਾ. [کاہلی] ਸੁਸਤੀ। ੩. ਸੰ. ਜੁਆਨ ਇਸਤ੍ਰੀ....
ਸੰ. ਸ਼ੀਘ੍ਰਤਾ. ਸੰਗ੍ਯਾ- ਕਾਹਲੀ. ਫੁਰਤੀ....
ਸੰ. ਵਿ- ਟੁੱਟ ਜਾਣ ਵਾਲਾ। ੨. ਟੇਢਾ. ਕੁਟਿਲ. ਵਿੰਗਾ....
ਜਿਸ ਪ੍ਰਕਾਰ. ਜਿਸ ਤਰਾਂ। ੨. ਜੇਹਾ. ਜੈਸਾ. ਦੇਖੋ, ਜੈਸਾ. "ਜੈਸੇ ਜਲ ਮਹਿ ਕਮਲ ਨਿਰਾਲਮੁ." (ਸਿਧਗੋਸਟਿ) "ਜੈਸੋ ਗੁਰਿ ਉਪਦੇਸਿਆ." (ਗਉ ਮਃ ੫)...
ਸੰ. ਭਾਦ੍ਰ ਅਤੇ ਭਾਦ੍ਰਪਦ. ਵਰਖਾ ਰੁੱਤ ਦਾ ਦੂਜਾ ਮਹੀਨਾ, ਜਿਸ ਦੀ ਪੂਰਣਮਾਸੀ ਨੂੰ ਭਾਦ੍ਰਪਦਾ ਨਕ੍ਸ਼੍ਤ੍ਰ ਦਾ ਯੋਗ ਹੁੰਦਾ ਹੈ. "ਭਾਦਉ ਭਰਮਿ ਭੁਲੀ ਭਰਿ ਜੋਬਨਿ." (ਤੁਖਾ ਬਾਰਹਮਾਹਾ)...
ਸੰ क्षमाभ्रज ਕ੍ਸ਼ਮਾ੍ਭ੍ਰਜ. ਸੰਗ੍ਯਾ- ਕ੍ਸ਼ਮਾ੍ (ਜਮੀਨ) ਅਤੇ ਅਭ੍ਰ (ਬੱਦਲ) ਦੇ ਸੰਜੋਗ ਤੋਂ ਪੈਦਾ ਹੋਇਆ ਛਤ੍ਰਾਕ. ਗੰਗਨਧੂਲ. ਬਰਸਾਤੀ ਮੌਸਮ ਵਿੱਚ ਪੈਦਾ ਹੋਇਆ ਪਦਬਹੇੜਾ. "ਜੈਸੇ ਭਾਦਉ ਖੂੰਬਰਾਜੁ." (ਬਸੰ ਰਵਿਦਾਸ)...
ਸਰਵ- ਉਸ. "ਤਿਸ ਊਚੇ ਕਉ ਜਾਣੈ ਸੋਇ." (ਜਪੁ) ੨. ਸੰਗ੍ਯਾ- ਤ੍ਰਿਸਾ. ਤੇਹ. ਪ੍ਯਾਸ। ੩. ਤ੍ਰਿਸਨਾ. "ਤਿਸ ਚੂਕੈ ਸਹਜੁ ਊਪਜੈ." (ਸਵਾ ਮਃ ੩)...
ਖਰਾ ਦਾ ਇਸਤ੍ਰੀ ਲਿੰਗ. "ਰਸਨਾ ਹਰਿਜਸ ਗਾਵੈ ਖਰੀ ਸੁਹਾਵਣੀ." (ਵਾਰ ਸੋਰ ਮਃ ੪) "ਵਿਚ ਸਾਹੁਰੜੈ ਖਰੀ ਸੋਹੰਦੀ." (ਸ੍ਰੀ ਛੰਤ ਮਃ ੪) ੨. ਸੰ. ਖਰ ਦੀ ਮਦੀਨ. ਗਧੀ। ੩. ਵਿ- ਖਰ (ਗਧੇ) ਨਾਲ ਹੈ ਜਿਸ ਦਾ ਸੰਬੰਧ. "ਅਸਪੀ ਸ਼ੁਤਰੀ ਬਜਤ ਅਸੇਖਾ। ਪੀਲ ਖਰੀ ਨੌਬਤ ਨਹਿ ਲੇਖਾ." (ਸਲੋਹ) ਅਸਪ, ਸ਼ੁਤਰ, ਪੀਲ, ਖਰ ਪੁਰ ਲੱਦੀਆਂ ਨੌਬਤਾਂ ਵਜਦੀਆਂ ਹਨ....
ਸੰਗਯਾ- ਕਾਹਲੀ. ਸ਼ੀਘ੍ਰਤਾ। ੨. ਵਿ- ਕਣ ਭੰਗੁਰ. ਪਲ ਵਿੱਚ ਬਿਨਸਨਹਾਰ. "ਜੈਸੇ ਭਾਦਉ ਖੂੰਬਰਾਜੁ ਤੂ ਤਿਸ ਤੇ ਖਰੀ ਉਤਾਵਲੀ." (ਬਸੰ ਰਵਿਦਾਸ)...
ਸੂਰਜ ਦਾ ਸੇਵਕ. ਰਵਿ ਉਪਾਸਕ. ਸੌਰ। ੨. ਕਾਸ਼ੀ ਦਾ ਵਸਨੀਕ ਚਮਾਰ, ਜੋ ਰਾਮਾਨੰਦ ਦਾ ਚੇਲਾ ਸੀ. ਇਹ ਗਿਆਨ ਦੇ ਬਲ ਕਰਕੇ ਪਰਮਹੰਸ ਪਦਵੀ ਨੂੰ ਪ੍ਰਾਪਤ ਹੋਇਆ. ਰਵਿਦਾਸ ਕਬੀਰ ਦਾ ਸਮਕਾਲੀ ਸੀ. ਇਸ ਨੂੰ ਬਹੁਤ ਪੁਸ੍ਤਕਾਂ ਵਿੱਚ ਰੈਦਾਸ ਭੀ ਲਿਖਿਆ ਹੈ. ਰਵਿਦਾਸ ਦੀ ਬਾਣੀ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਦਰਜ ਹੈ. "ਕਹਿ ਰਵਿਦਾਸ ਖਲਾਸ ਚਮਾਰਾ." (ਗਉ) "ਰਵਿਦਾਸੁ ਜਪੈ ਰਾਮਨਾਮਾ." (ਸੋਰ)...