chaudhahiचउदहि
ਦੇਖੋ, ਚਉਦਹ। ੨. ਚਤੁਰ੍ਦਸ਼ੀ. ਚੌਦੇਂ ਤਿਥਿ. "ਚਉਦਹਿ ਚਾਰਿ ਕੁੰਟ ਪ੍ਰਭ ਆਪਿ." (ਗਉ ਥਿਤੀ ਮਃ ੫)
देखो, चउदह। २. चतुर्दशी. चौदें तिथि. "चउदहि चारि कुंट प्रभ आपि." (गउ थिती मः ५)
ਚਤੁਰ੍ਦਸ਼. ਚੌਦਾਂ. "ਚਉਦਹ ਭਵਨ ਤੇਰੇ ਹਟਨਾਲੇ." (ਮਾਰੂ ਸੋਲਹੇ ਮਃ ੩)...
ਸੰ. ਸੰਗ੍ਯਾ- ਚੰਦ੍ਰਮਾ ਦੀ ਕਲਾ ਦੇ ਵਧਣ ਘਟਣ ਨਾਲ ਸ਼ੁਮਾਰ ਹੋਣ ਵਾਲਾ ਦਿਨ. ਮਿਤਿ. ਤਾਰੀਖ਼. ਮਹੀਨੇ ਦੇ ਦੋ ਪੱਖਾਂ ਦੇ ਲਿਖਣ ਲਈ ਤਿਥਾਂ ਦੇ ਨਾਲ ਸੁਦੀ ਬਦੀ ਸ਼ਬਦ ਜੋੜਦੇ ਹਨ. ਸ਼ੁਕ੍ਲ (ਚਿੱਟਾ) ਦਿਨ ਦਾ ਸੰਖੇਪ ਸ਼ੁਦਿ ਹੈ, ਜਿਸ ਤੋਂ ਸੁਦੀ ਬਣ ਗਿਆ ਹੈ, ਬਹੁਲ (ਕਾਲਾ) ਦਿਨ ਦਾ ਸੰਖੇਪ ਬਦਿ ਹੈ, ਜਿਸ ਤੋਂ ਬਦੀ ਸ਼ਬਦ ਬਣਿਆ ਹੈ। ੨. ਪੰਦ੍ਰਾਂ ਦੀ ਗਿਣਤੀ, ਕ੍ਯੋਂਕਿ ਪੱਖ ਵਿੱਚ ਪੰਦਰਾਂ ਤਿਥਾਂ ਹੁੰਦੀਆਂ ਹਨ....
ਦੇਖੋ, ਚਉਦਹ। ੨. ਚਤੁਰ੍ਦਸ਼ੀ. ਚੌਦੇਂ ਤਿਥਿ. "ਚਉਦਹਿ ਚਾਰਿ ਕੁੰਟ ਪ੍ਰਭ ਆਪਿ." (ਗਉ ਥਿਤੀ ਮਃ ੫)...
ਚਾਰੋਂ. ਚਾਰੇ. "ਜੇ ਵੇਦ ਪੜਹਿ ਜੁਗ ਚਾਰਿ." (ਵਾਰ ਸੋਰ ਮਃ ੩) ੨. ਚਹਾਰ. ਚਤ੍ਵਾਰ. "ਚਾਰਿ ਪੁਕਾਰਹਿ ਨਾ ਤੂ ਮਾਨਹਿ." (ਰਾਮ ਮਃ ੫)...
ਸੰਗ੍ਯਾ- ਦਿਸ਼ਾ. ਕੂਟ. "ਚਾਰਿ ਕੁੰਟ ਦਹ ਦਿਸ ਭ੍ਰਮੇ." (ਮਾਝ ਬਾਰਹਮਾਹਾ) ੨. ਕੁੰਡ. "ਹਰਿਜਨ ਅਮ੍ਰਿਤਕੁੰਟ ਸਰ ਨੀਕੇ." (ਰਾਮ ਮਃ ੪)...
ਦੇਖੋ, ਪ੍ਰਭੁ. "ਪ੍ਰਭ ਆਏ ਸਰਣਾ ਭਉ ਨਹੀ ਕਰਣਾ." (ਮਾਰੂ ਸੋਲਹੇ ਮਃ ੫)...
ਦੇਖੋ, ਆਪ। ੨. ਵ੍ਯ- ਖ਼ੁਦ. ਸ੍ਵਯੰ. "ਆਪਿ ਛੁਟੇ ਨਹ ਛੁਟੀਐ." (ਵਾਰ ਮਲਾ ਮਃ ੧) ੩. ਸੰ. ਸੰਗ੍ਯਾ- ਮਿਤ੍ਰ. ਦੋਸਤ....
ਤਿਥਿ. ਦੇਖੋ, ਥਿਤਿ ੨. "ਥਿਤੀ ਵਾਰ ਸਭਿ ਸਬਦਿ ਸੁਹਾਏ." (ਬਿਲਾ ਮਃ ੩. ਵਾਰ ੭) ੨. ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਖ਼ਾਸ ਬਾਣੀ ਜੋ ਤਿਥਿ ਪਰਥਾਇ ਹੈ. ਦੇਖੋ, ਰਾਗ ਗਉੜੀ ਅਤੇ ਬਿਲਾਵਲ....