ghunmanaghērīघुंमणघेरी
ਦੇਖੋ, ਘੁੰਮਣਘੇਰ.
देखो, घुंमणघेर.
ਸੰਗ੍ਯਾ- ਸਿਰ (ਦਿਮਾਗ) ਦਾ ਚੱਕਰ. ਘੁਮੇਰੀ. ਘੇਰੀ। ੨. ਜਲਚਕ੍ਰਿਕਾ. ਪਾਣੀ ਦੀ ਭੌਰੀ. ਗਿਰਦਾਬ. ਭੰਵਰ. Whirlpool । ੩. ਸਮੁੰਦਰੀ ਵਾਵਰੋਲੇ ਦੇ ਕਾਰਣ ਪਾਣੀ ਵਿੱਚ ਪਿਆ ਪ੍ਰਬਲ ਘੁਮਾਉ. ਘੁੰਮਣਵਾਣੀ, ਜਿਸ ਵਿੱਚ ਪੈ ਕੇ ਜਹਾਜਾਂ ਨੂੰ ਭੀ ਨਿਕਲਨਾ ਔਖਾ ਹੁੰਦਾ ਹੈ. ਸਰ ਨੇਪੀਅਰ ਸ਼ਾ (Sir Napier Shaw) ਨੇ ਘੁੰਮਣਘੇਰ ਦਾ ਕਾਰਣ ਲਿਖਿਆ ਹੈ ਕਿ ਸਮੁੰਦਰ ਦੇ ਤੱਤੇ ਖੰਡਾਂ ਵਿੱਚੋਂ ਕਿਸੇ ਉੱਪਰ, ਬਹੁਤ ਸਾਰੀ ਗਰਮ ਹਵਾ ਜੋ ਡਾਢੀ ਨਮਦਾਰ ਹੁੰਦੀ ਹੈ, ਅਟਕ ਜਾਂਦੀ ਹੈ, ਜਿਸ ਕਰਕੇ ਉਹ ਹੋਰ ਬੀ ਨਮਦਾਰ ਅਤੇ ਤੱਤੀ ਹੋ ਜਾਂਦੀ ਹੈ. ਗਰਮੀ ਇਕੱਠੀ ਹੋ ਕੇ ਵਿਚਕਾਰ ਅਟਕੀ ਹੋਈ ਵਾਉ ਨੂੰ ਫੈਲਾ ਦੇਂਦੀ ਹੈ, ਅਤੇ ਐਉਂ ਉਹ ਹਵਾ ਘੱਟ ਸੰਘਣੀ ਹੋ ਕੇ ਉਤਾਂਹ ਨੂੰ ਉਠਦੀ ਹੈ. ਉੱਠਣ ਨਾਲ ਉਹ ਕੁਝ ਕੁਝ ਠੰਢੀ ਹੋ ਜਾਂਦੀ ਹੈ ਅਤੇ ਬਹੁਤ ਸਾਰੀ ਨਮੀ ਜੰਮਕੇ ਬੱਦਲ ਬਣ ਜਾਂਦੀ ਹੈ, ਅਜੇਹਾ ਹੋਣ ਤੋਂ ਬਹੁਤ ਸਾਰੀ ਗੁੱਝੀ ਗਰਮੀ ਨਿਕਲ ਜਾਂਦੀ ਅਤੇ ਹਵਾ ਦੀ ਸੰਘਣਾਈ ਘਟ ਜਾਂਦੀ ਹੈ ਅਤੇ ਥੱਲੇ ਦੀ ਥਾਂ ਕੁਝ ਖਾਲੀ ਜੇਹੀ ਹੋ ਜਾਂਦੀ ਹੈ. ਉਸ ਖਾਲੀ ਥਾਂ ਨੂੰ ਭਰਨ ਵਾਸਤੇ ਚੁਫੇਰੇ ਦੀ ਹਵਾ ਪ੍ਰਬਲ ਵੇਗ ਨਾਲ ਆਉਂਦੀ ਹੈ, ਜਿਸ ਦੀ ਚਾਲ ਪਿ੍ਰਤ ਘੰਟਾ ੧੦੦ ਤੋਂ ੩੦੦ ਮੀਲ ਤਕ ਹੁੰਦੀ ਹੈ. ਇਹੀ ਚੱਕਰਦਾਰ ਹਵਾ (Cyclone) ਘੁੰਮਣਘੇਰ ਪੈਦਾ ਕਰਦੀ ਹੈ....