ghurhavālaघुड़वाल
ਸੰ. ਘੋਟਕ ਪਾਲ. ਘੋੜੇ ਦੀ ਸੇਵਾ ਕਰਨ ਵਾਲਾ ਸਾਈਸ.
सं. घोटक पाल. घोड़े दी सेवा करन वाला साईस.
ਵਿ- ਘੋਟਣ ਵਾਲਾ। ੨. ਸੰ. ਸੰਗ੍ਯਾ- ਘੋੜਾ....
ਸੰਗ੍ਯਾ- ਪੱਲਾ. ਦਾਮਨ. "ਨਾਨਕ ਬਾਂਧਿਓ ਪਾਲ." (ਧਨਾ ਮਃ ੫) "ਜਗਤ ਉਧਾਰਨ ਸਾਧੁ ਪ੍ਰਭੁ ਤਿਨ ਲਾਗੋ ਪਾਲ." (ਬਿਲਾ ਮਃ ੫) ੨. ਨੌਕਾ ਦਾ ਬਾਦਬਾਨ. ਜਹਾਜ਼ ਦਾ ਉਹ ਵਸਤ੍ਰ, ਜੋ ਹਵਾ ਦੇ ਰੁਖ ਤਾਣਿਆ ਜਾਂਦਾ ਹੈ, ਜਿਸ ਦੇ ਸਹਾਰੇ ਚਾਲ ਤੇਜ਼ ਹੁੰਦੀ ਹੈ. "ਉਧਰੇ ਭ੍ਰਮ ਮੋਹ ਸਾਗਰ ਲਗਿ ਸੰਤਨਾ ਪਗ ਪਾਲ." (ਕੇਦਾ ਮਃ ੫) ਦੇਖੋ, ਅ਼ੰ Pall। ੩. ਪਲਨਾ. ਝੂਲਾ. "ਦਿਯੋ ਏਕ ਪਾਲੰ ਸੁਬਾਲੰ ਰਿਖੀਸੰ." (ਰਾਮਾਵ) ੪. ਪੱਤੇ ਫੂਸ ਆਦਿ ਵਿੱਚ ਪਕਾਉਣ ਲਈ ਫਲਾਂ ਨੂੰ ਰੱਖਣ ਦੀ ਕ੍ਰਿਯਾ. ਸੰ. ਪੱਲ. "ਅੰਬ ਪਾਲ ਦਾ, ਖਰਬੂਜਾ ਡਾਲ ਦਾ." (ਲੋਕੋ) ੫. ਛੋਟਾ ਤੰਬੂ। ੬. ਸ਼੍ਰੇਣੀ. ਕਤਾਰ। ੭. ਪਾਣੀ ਦਾ ਬੰਨ੍ਹ. ਵੱਟ। ੮. ਸੰ. पाल. ਧਾ- ਪਾਲਨ ਕਰਨਾ, ਰਖ੍ਯਾ ਕਰਨੀ। ੯. ਵਿ- ਪਾਲਕ. ਪਾਲਣ ਵਾਲਾ. ਰਕ੍ਸ਼੍ਕ. "ਤੂ ਅਪਰੰਪਰ ਸਰਬ ਪਾਲ." (ਬਸੰ ਮਃ ੧) "ਜਿਉ ਰਾਖੈ ਮਹਤਾਰੀ ਬਾਲਕ ਕਉ ਤੈਸੇ ਹੀ ਪ੍ਰਭੁ ਪਾਲ." (ਧਨਾ ਮਃ ੫) ੧੦. ਇੱਕ ਜੱਟ ਗੋਤ। ੧੧. ਇੱਕ ਪਹਾੜੀ ਜਾਤਿ। ੧੨. ਇੱਕ ਰਾਜਵੰਸ਼, ਜਿਸ ਦੇ ੧੮. ਰਾਜਿਆਂ ਨੇ ਸਨ ੮੧੫ ਤੋਂ ੧੨੦੦ ਤਕ ਬੰਗਾਲ ਅਤੇ ਮਗਧ ਵਿੱਚ ਰਾਜ ਕੀਤਾ....
ਸੰਗ੍ਯਾ- ਸੇਵਾ. ਖਿਦਮਤ. ਉਪਾਸਨਾ. "ਨਾਮੈ ਕੀ ਸਭ ਸੇਵਾ ਕਰੈ." (ਆਸਾ ਅਃ ਮਃ ੩) ੨. ਫ਼ਾ. ਸ਼ੇਵਹ. ਤਰੀਕਾ. ਕਾਇਦਾ."ਗੁਰਮਤਿ ਪਾਏ ਸਹਜਿ ਸੇਵਾ." (ਆਸਾ ਮਃ ੧) ੩. ਆਦਤ. ਸੁਭਾਉ। ੪. ਸਿੰਧੀ ਵਿੱਚ ਸੇਵਾ ਦਾ ਉੱਚਾਰਣ 'ਸ਼ੇਵਾ' ਹੈ ਅਤੇ ਇਸ ਦਾ ਅਰਥ ਪੂਜਾ ਭੇਟਾ ਭੀ ਹੈ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਦੇਖੋ, ਸਈਸ....