ghālīघाली
ਘਾਲ (ਸੇਵਾ) ਲਈ. "ਸੋ ਕੰਮ ਸੁਹੇਲਾ ਜੋ ਤੇਰੀ ਘਾਲੀ." (ਮਾਝ ਮਃ ੫) ੨. ਦੇਖੋ, ਘਾਲਣਾ। ੩. ਡਾਲੀ ਪਾਈ। ੪. ਘੱਲੀ. ਭੇਜੀ। ੫. ਘਾਲ (ਸੇਵਾ) ਕਰਨ ਵਾਲਾ.
घाल (सेवा) लई. "सो कंम सुहेला जो तेरी घाली." (माझ मः ५) २. देखो, घालणा। ३. डाली पाई। ४. घॱली. भेजी। ५. घाल (सेवा) करन वाला.
ਸੰਗ੍ਯਾ- ਦੇਖੋ, ਘਾਲਣਾ. ੨. ਸੇਵਾ. ਟਹਿਲ. "ਘਾਲਿ ਸਿਆਣਪ ਉਕਤਿ ਨ ਮੇਰੀ." (ਰਾਮ ਅਃ ਮਃ ੫) ੩. ਮਿਹਨਤ. ਮੁਸ਼ੱਕਤ. "ਸਾਧ ਕੈ ਸੰਗਿ ਨਹੀ ਕਛੁ ਘਾਲ." (ਸੁਖਮਨੀ) ੪. ਕਰਣੀ. ਕਮਾਈ. "ਪਹੁਚਿ ਨ ਸਾਕਉ ਤੁਮਰੀ ਘਾਲ." (ਬਿਲਾ ਮਃ ੫) ੫. ਵਿਨਾਸ਼. ਵਧ। ੬. ਦੁੱਧ ਨੂੰ ਉਬਾਲਣ ਸਮੇਂ ਵਿੱਚ ਮਿਲਾਇਆ ਪਾਣੀ. ਹੰਘਾਲ. ਆਵਟਣੁ....
ਸੰਗ੍ਯਾ- ਸੇਵਾ. ਖਿਦਮਤ. ਉਪਾਸਨਾ. "ਨਾਮੈ ਕੀ ਸਭ ਸੇਵਾ ਕਰੈ." (ਆਸਾ ਅਃ ਮਃ ੩) ੨. ਫ਼ਾ. ਸ਼ੇਵਹ. ਤਰੀਕਾ. ਕਾਇਦਾ."ਗੁਰਮਤਿ ਪਾਏ ਸਹਜਿ ਸੇਵਾ." (ਆਸਾ ਮਃ ੧) ੩. ਆਦਤ. ਸੁਭਾਉ। ੪. ਸਿੰਧੀ ਵਿੱਚ ਸੇਵਾ ਦਾ ਉੱਚਾਰਣ 'ਸ਼ੇਵਾ' ਹੈ ਅਤੇ ਇਸ ਦਾ ਅਰਥ ਪੂਜਾ ਭੇਟਾ ਭੀ ਹੈ....
ਸੰ. ਕਰ੍ਮ. ਕਾਂਮ. "ਹਰਿ ਕੰਮ ਕਰਾਵਨ ਆਇਆ." (ਸੂਹੀ ਛੰਤ ਮਃ ੫)...
ਵਿ- ਸਹਿਲ. ਆਸਾਨ. ਸੁਗਮ. "ਸਭੇ ਕਾਜ ਸੁਹੇਲੜੇ." (ਵਾਰ ਗਉ ੨. ਮਃ ੫) "ਸੁਹੇਲਾ ਕਹਿਨ ਕਹਾਵਨ, ਤੇਰਾ ਬਿਖਮ ਭਾਵਨ." (ਸ੍ਰੀ ਮਃ ੫) "ਚੋਟ ਸੁਹੇਲੀ ਸੇਲ ਕੀ." (ਸ. ਕਬੀਰ) ੨. ਸੁਖੀ. "ਤਿਚਰੁ ਵਸਹਿ ਸੁਹੇਲੜੀ." (ਸ੍ਰੀ ਮਃ ੫) ੩. ਸੁਖਦਾਈ. "ਹਰਿ ਕੀ ਕਥਾ ਸੁਹੇਲੀ." (ਸੋਰ ਮਃ ੫) ੪. ਸੰਗ੍ਯਾ- ਮਿਤ੍ਰ. ਸ਼ੁਭਚਿੰਤਕ. "ਆਗੈ ਸਜਨ ਸੁਹੇਲਾ." (ਸੋਰ ਕਬੀਰ) ੫. ਸੁਹੇਲਾ ਨਾਮਕ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਇੱਕ ਖਾਸ ਘੋੜਾ. ਦੇਖੋ, ਗੁਲਬਾਗ ਅਤੇ ਪਾਇਲ ੪। ੬. ਦੇਖੋ, ਸੁ ਅਤੇ ਹੇਲਾ....
ਸਰਵ- "ਜੀਉ ਪਿੰਡ ਸਭ ਤੇਰੀ ਰਾਸਿ." (ਸੁਖਮਨੀ) "ਤੇਰੋ ਜਨ ਹਰਿਜਸ ਸੁਨਤ ਉਮਾਹਿਓ." (ਕਾਨ ਮਃ ੫)...
ਘਾਲ (ਸੇਵਾ) ਲਈ. "ਸੋ ਕੰਮ ਸੁਹੇਲਾ ਜੋ ਤੇਰੀ ਘਾਲੀ." (ਮਾਝ ਮਃ ੫) ੨. ਦੇਖੋ, ਘਾਲਣਾ। ੩. ਡਾਲੀ ਪਾਈ। ੪. ਘੱਲੀ. ਭੇਜੀ। ੫. ਘਾਲ (ਸੇਵਾ) ਕਰਨ ਵਾਲਾ....
ਸੰ. ਮਧ੍ਯ. ਵਿੱਚ. ਭੀਤਰ. "ਮਾਝ ਬਨਾਰਸਿ ਗਾਊ ਰੇ." (ਗਉ ਕਬੀਰ) ੨. ਇੱਕ ਰਾਗ, ਜੋ ਸੰਪੂਰਣ ਜਾਤਿ ਦਾ ਹੈ ਇਸ ਵਿੱਚ ਰਿਸਕ ਮੱਧਮ ਪੰਚਮ ਅਤੇ ਧੈਵਤ ਸ਼ੁਧ, ਗਾਂਧਾਰ ਅਤੇ ਨਿਸਾਦ ਦੋਵੇ, ਸ਼ੁੱਧ ਅਤੇ ਕੋਮਲ ਲਗਦੇ ਹਨ. ਗ੍ਰਹਸੁਰ ਅਤੇ ਵਾਦੀ ਸੜਜ, ਸੰਵਾਦੀ ਰਿਸ਼ਟ ਅਤੇ ਅਨੁਵਾਦੀ ਗਾਂਧਾਰ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ, ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਝ ਦਾ ਨੰਬਰ ਦੂਜਾ ਹੈ.#ਬਾਣੀਬਿਉਰੇ ਵਿੱਚ "ਬੁਧਪ੍ਰਕਾਸ਼ ਦਰਪਨ" ਦਾ ਹਵਾਲਾ ਦੇਕੇ ਲਿਖਿਆ ਹੈ-#ਸਿਰੀ ਰਾਗ ਮਧੁ ਮਾਧਵੀ ਅਰ ਮਲਾਰ ਸੁਰ ਜਾਨ,#ਇਨ ਮਿਲ ਮਾਝ ਬਖਾਨਹੀ ਲੀਜੋ ਗੁਨਿਜਨ ਮਾਨ....
ਕ੍ਰਿ- ਭੇਜਣਾ. ਘੱਲਣਾ. "ਮਤ ਘਾਲਹੁ ਜਮ ਕੀ ਖਬਰੀ." (ਬਿਲਾ ਕਬੀਰ) ੨. ਤਬਾਹ ਕਰਨਾ. ਬਰਬਾਦ ਕਰਨਾ. "ਆਪਿ ਗਏ ਅਉਰਨ ਹੂੰ ਘਾਲਹਿ." (ਗਉ ਕਬੀਰ) ੩. ਮਿਹਨਤ ਕਰਨਾ. "ਕਈ ਕੋਟਿ ਘਾਲਹਿ ਥਕਿਪਾਹਿ." (ਸੁਖਮਨੀ) ੪. ਪ੍ਰਹਾਰ ਕਰਨਾ. ਵਾਰ ਕਰਨਾ. "ਇਸੈ ਤੁਰਾਵਹੁ ਘਾਲਹੁ ਸਾਟਿ." (ਗੌਂਡ ਕਬੀਰ) ੫. ਡਾਲਨਾ. ਪਾਉਣਾ. ਮਿਲਾਉਣਾ. "ਜਿਸ ਕਾ ਸਾ ਤਿਸੁ ਘਾਲਣਾ" (ਮਾਰੂ ਸੋਲਹੇ ਮਃ ੫) ੬. ਸੰਗ੍ਯਾ- ਕਮਾਈ. "ਇਹੁ ਭਗਤਾ ਕੀ ਘਾਲਣਾ." (ਮਾਰੂ ਸੋਲਹੇ ਮਃ ੫)...
ਪਾਈ. ਘੱਤੀ. ਡਾਲਨਾ। ੨. ਸੰਗ੍ਯਾ- ਸ਼ਾਖ਼ਾ. ਟਾਹਣੀ. ਦੇਖੋ, ਡਾਲ ੩. "ਮਲਿ ਤਖਤ ਬੈਠਾ ਸੈ ਡਾਲੀ." (ਵਾਰ ਰਾਮ ੩) ਗੁਰੂ ਨਾਨਕ ਦਾ ਤਖਤ ਜਿਸ ਦੀਆਂ ਸੈਂਕੜੇ ਸ਼ਾਖਾਂ ਹਨ. ਮੱਲ ਬੈਠਾ. "ਡਾਲੀ ਲਾਗੇ ਤਿਨੀ ਜਨਮੁ ਗਵਾਇਆ." (ਮਾਰੂ ਸੋਲਹੇ ਮਃ ੩) ਕਰਤਾਰ ਮੂਲ, ਅਤੇ ਦੇਵੀ ਦੇਵਤਾ ਡਾਲੀਰੂਪ ਹਨ. ੩. ਫਲ ਫੁੱਲ ਆਦਿ ਨਾਲ ਸਜਾਈ ਹੋਈ ਟੋਕਰੀ, ਜੋ ਕਿਸੇ ਮਹਾਨਪੁਰੁਸ ਅਥਵਾ ਮਿਤ੍ਰ ਨੂੰ ਅਰਪਨ ਕਰੀਦੀ ਹੈ. "ਮਾਲੀ ਰਚ ਡਾਲੀ ਕੋ ਲ੍ਯਾਏ." (ਗੁਪ੍ਰਸੂ)...
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....