grāmīna, grāmīnaग्रामीण, ग्रामीन
ਵਿ- ਦੇਹਾਤੀ. ਪੇਂਡੂ। ੨. ਸੰਗ੍ਯਾ- ਪਿੰਡ ਦੇ ਵਸਨੀਕ ਲੋਕ. "ਕਹੈਂ ਸੁ ਮਾਨੈ ਨਹਿ ਗ੍ਰਾਮੀਨ." (ਗੁਪ੍ਰਸੂ)
वि- देहाती. पेंडू। २. संग्या- पिंड दे वसनीक लोक. "कहैं सु मानै नहि ग्रामीन." (गुप्रसू)
ਵਿ- ਦੇਹ (ਗ੍ਰਾਮ) ਨਾਲ ਸੰਬੰਧ ਰੱਖਣ ਵਾਲਾ. ਪੇਂਡੂ. ਗ੍ਰਾਮੀਣ....
ਪਿੰਡ ਦੇ ਰਹਿਣ ਵਾਲਾ. ਦਿਹਾਤੀ. ਗ੍ਰਾਮੀਨ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. पिणड्. ਧਾ- ਢੇਰ ਕਰਨਾ, ਇਕੱਠਾ ਕਰਨਾ, ਗੋਲਾ ਵੱਟਣਾ। ੨. ਸੰਗ੍ਯਾ- ਆਟੇ ਆਦਿ ਨੂੰ ਕੱਠਾ ਕਰਕੇ ਬਣਾਇਆ ਹੋਇਆ ਪਿੰਨਾ. ਗੋਲਾ। ੩. ਪਿਤਰਾਂ ਨਿਮਿੱਤ ਅਰਪੇਹੋਏ ਜੌਂ ਦੇ ਆਟੇ ਆਦਿ ਦੇ ਪਿੰਨ. "ਪਿੰਡ ਪਤਲਿ ਮੇਰੀ ਕੇਸਉ ਕਿਰਿਆ." (ਆਸਾ ਮਃ ੧) ੪. ਦੇਹ. ਸ਼ਰੀਰ. "ਮਿਲਿ ਮਾਤਾ ਪਿਤਾ ਪਿੰਡ ਕਮਾਇਆ." (ਮਾਰੂ ਮਃ ੧) "ਜਿਨਿ ਏ ਵਡੁ ਪਿਡ ਠਿਣਿਕਿਓਨੁ." (ਵਾਰ ਰਾਮ ੩) ਦੇਖੋ, ਠਿਣਿਕਿਓਨੁ। ੫. ਗੋਲਾਕਾਰ ਬ੍ਰਹਮਾਂਡ। ੬. ਗ੍ਰਾਮ. ਗਾਂਵ. "ਹਉ ਹੋਆ ਮਾਹਰੁ ਪਿੰਡ ਦਾ." (ਸ੍ਰੀ ਮਃ ੫. ਪੈਪਾਇ) ਇੱਥੇ ਭਾਵ ਸ਼ਰੀਰ ਤੋਂ ਹੈ। ੭. ਢੇਰ. ਸਮੁਦਾਯ। ੮. ਭੋਜਨ. ਆਹਾਰ....
ਵਸਣ ਵਾਲਾ. ਨਿਵਾਸ ਕਰਤਾ ਦੇਖੋ, ਵਸਕੀਨ....
ਸੰ. लोक्. ਧਾ- ਦੇਖਣਾ, ਬੋਲਣਾ, ਚਮਕਣਾ, ਪ੍ਰਕਾਸ਼ਿਤ ਹੋਣਾ। ੨. ਸੰਗ੍ਯਾ- ਭੁਵਨ. ਬ੍ਰਹਮਾਂਡ ਦਾ ਹਿੱਸਾ. ਤ਼ਬਕ. ਦੇਖੋ, ਸਾਤ ਆਕਾਸ ਅਤੇ ਸਾਤ ਪਾਤਾਲ। ੩. ਬ੍ਰਹਮਾਦਿ ਦੇਵਤਿਆਂ ਦੇ ਰਹਿਣ ਦੀਆਂ ਪੁਰੀਆਂ "ਇੰਦ੍ਰਲੋਕ ਸਿਵਲੋਕਹਿ ਜੈਬੋ." (ਧਨਾ ਕਬੀਰ) ੪. ਲੋਗ. ਜਨ. "ਲੋਕ ਅਵਗਣਾ ਕੀ ਬੰਨੈ ਗੰਠੜੀ." (ਮਃ ੧. ਵਾਰ ਮਾਰੂ ੧) ੫. ਖੁਲ੍ਹੀ ਥਾਂ। ੬. ਦਰਸ਼ਨ. ਦੀਦਾਰ। ੭. ਜਨ ਸਮੁਦਾਯ (ਗਰੋਹ) ਵਾਸਤੇ ਭੀ ਲੋਕ ਸ਼ਬਦ ਵਰਤੀਦਾ ਹੈ, ਜੈਸੇ- ਸਿੱਖ ਲੋਕ, ਹਿੰਦੂ ਲੋਕ, ਅੰਗ੍ਰੇਜ਼ ਲੋਕ ਆਦਿ....
ਮਨ ਹੀ. ਦਿਲ ਹੀ. "ਮਾਨੈ ਹਾਟੁ ਮਾਨੈ ਪਾਟੁ, ਮਨੈ ਹੈ ਪਾਸਾਰੀ." (ਪ੍ਰਭਾ ਨਾਮਦੇਵ) ਮਨਹੀ ਦੁਕਾਨ ਮਨ ਹੀ ਪੱਤਨ (ਨਗਰ) ਮਨ ਹੀ ਪਨਸਾਰੀ (ਦੁਕਾਨਦਾਰ). ੨. ਮੰਨਦਾ ਹੈ. ਕ਼ਬੂਲ ਕਰਦਾ ਹੈ. "ਮਾਨੈ ਹੁਕਮੁ ਤਜੈ ਅਭਿਮਾਨੈ." (ਸੂਹੀ ਮਃ ੫) ੩. ਦੇਖੋ, ਮ੍ਹਾਨੈ....
ਸੰ. ਵ੍ਯ- ਨਿਸੇਧ ਬੋਧਕ. ਨਹੀਂ. ਨਾ. "ਧਾਮ ਹੂੰ ਨਹਿ ਜਾਹਿ." (ਜਾਪੁ)...
ਵਿ- ਦੇਹਾਤੀ. ਪੇਂਡੂ। ੨. ਸੰਗ੍ਯਾ- ਪਿੰਡ ਦੇ ਵਸਨੀਕ ਲੋਕ. "ਕਹੈਂ ਸੁ ਮਾਨੈ ਨਹਿ ਗ੍ਰਾਮੀਨ." (ਗੁਪ੍ਰਸੂ)...