grahitaग्रहित
ਵਿ- ਗ੍ਰਿਹੀਤ. ਫੜਿਆ ਹੋਇਆ. "ਸਤ੍ਯ ਰਹਿਤ ਪਾਪ ਗ੍ਰਹਿਤ." (ਕਲਕੀ)
वि- ग्रिहीत. फड़िआ होइआ. "सत्य रहित पाप ग्रहित." (कलकी)
ਸੰ. गृहीत. ਵਿ- ਪਕੜਿਆ (ਫੜਿਆ) ਹੋਇਆ। ੨. ਅੰਗੀਕਾਰ ਕੀਤਾ. ਮਨਜੂਰ ਕੀਤਾ। ੩. ਹਾਸਿਲ (ਪ੍ਰਾਪਤ) ਕੀਤਾ....
ਸੰ. सत्य ਸੰਗ੍ਯਾ- ਪਾਰਬ੍ਰਹਮ. ਕਰਤਾਰ, ਜੋ ਸਦਾ ਨਿਤ੍ਯ ਹੈ। ੨. ਸਤਯੁਗ। ੩. ਪ੍ਰਤਿਗ੍ਯਾ। ੪. ਸਿੱਧਾਂਤ. ਸਾਰ। ੫. ਸਭ ਤੋਂ ਉੱਚਾ ਸੱਤਵਾਂ ਲੋਕ। ੬. ਸੱਚ. ਝੂਠ ਦੇ ਵਿਰੁੱਧ। ੭. ਵਿ- ਯਥਾਰਥ. ਸਹੀ. ਠੀਕ....
ਸੰਗ੍ਯਾ- ਰਹਤ. ਰਹਣੀ. ਧਾਰਨਾ। ੨. ਸਿੱਖ ਨਿਯਮਾਂ ਦੀ ਪਾਬੰਦੀ. ਸਿੱਖ ਧਰਮ ਦੇ ਨਿਯਮ ਅਨੁਸਾਰ ਰਹਿਣ ਦੀ ਕ੍ਰਿਯਾ। ੩. ਸੰ. ਵਿ- ਬਿਨਾ. "ਰਹਿਤ ਬਿਕਾਰ ਅਲਿਪ ਮਾਇਆ ਤੇ." (ਸਾਰ ਮਃ ੫) ਵਿਕਾਰ ਰਹਿਤ, ਮਾਇਆ ਤੋਂ ਨਿਰਲੇਪ। ੪. ਤਿਆਗਿਆ ਹੋਇਆ. ਛੱਡਿਆ। ੫. ਦੇਖੋ, ਤੱਤਾਂ ਦੀ ਰਹਿਤ....
ਸੰ. पाप. ਸੰਗ੍ਯਾ- ਜਿਸ ਤੋਂ ਆਪਣੇ ਆਪ ਨੂੰ ਬਚਾਈਏ, ਅਜੇਹਾ ਕਰਮ. ਦੋਸ. ਗੁਨਾਹ. ਕੁਕਰਮ. "ਪਰਹਰਿ ਪਾਪੁ ਪਛਾਣੈ ਆਪ." (ਓਅੰਕਾਰ) ੨. ਵਿ- ਪਾਪੀ। ੩. ਨੀਚ। ੪. ਅਸ਼ੁਭ. ਅਮੰਗਲ.#ਮਹਾਭਾਰਤ ਵਿੱਚ ਦਸ ਮਹਾ ਪਾਪ ਲਿਖੇ ਹਨ- ਹਿੰਸਾ, ਚੋਰੀ. ਪਰਇਸਤ੍ਰੀਗਮਨ, ਝੂਠ, ਕੌੜਾ ਬੋਲ, ਚੁਗਲੀ. ਵਾਇਦੇਖਿਲਾਫੀ, ਬੁਰਾ ਚਿਤਵਣਾ, ਬੇਰਹਮੀ, ਪੁੰਨ ਦਾਨ ਆਦਿ ਕਰਕੇ ਉਸ ਦੇ ਫਲ ਦੀ ਕਾਮਨਾ ਕਰਨੀ.#ਮਨੁ ਸਿਮ੍ਰਿਤਿ ਦੇ ੧੧. ਵੇਂ ਅਧ੍ਯਾਯ ਦੇ ਸ਼ਲੋਕ ੫੪ ਵਿੱਚ ਪੰਜ ਮਹਾ ਪਾਪ ਲਿਖੇ ਹਨ- ਬ੍ਰਹਮਹਤ੍ਯਾ, ਸ਼ਰਾਬ ਪੀਣੀ, ਚੋਰੀ, ਗੁਰੂ ਦੀ ਇਸਤ੍ਰੀ ਭੋਗਣੀ, ਇਨ੍ਹਾਂ ਪਾਪੀਆਂ ਦੇ ਨਾਲ ਮੇਲ ਕਰਨਾ. ਦੇਖੋ, ਪਾਤਕ ੨.#ਗੁਰਮਤ ਵਿੱਚ ਕਰਤਾਰ ਤੋਂ ਵਿਮੁਖਤਾ, ਉੱਦਮ ਦਾ ਤਿਆਗ, ਅਤੇ ਦਿਲ ਦੁਖਾਉਣਾ, ਤਿੰਨ ਉਗ੍ਰ ਪਾਪ ਹਨ. ਰਹਿਤਨਾਮਿਆਂ ਵਿੱਚ ਮੁੰਡਨ, ਵਿਭਚਾਰ, ਤਮਾਕੂ ਦਾ ਸੇਵਨ ਅਤੇ ਕੁੱਠਾ ਖਾਣਾ ਚਾਰ ਮਹਾ ਪਾਪ ਹਨ.#ਬਾਈਬਲ ਵਿੱਚ ਸੱਤ ਪਾਪ ਲਿਖੇ ਹਨ- ਅਭਿਮਾਨ, ਵਿਭਚਾਰ, ਈਰਖਾ, ਕ੍ਰੋਧ, ਲੋਭ, ਜੀਭਰਸ (ਪੇਟਦਾਸੀਆ ਹੋਣਾ) ਅਤੇ ਆਲਸ. ਦੇਖੋ, ਸੱਤ ਕੁਕਰਮ....
ਵਿ- ਗ੍ਰਿਹੀਤ. ਫੜਿਆ ਹੋਇਆ. "ਸਤ੍ਯ ਰਹਿਤ ਪਾਪ ਗ੍ਰਹਿਤ." (ਕਲਕੀ)...
ਸੰ. ਕਲ੍ਕਿ. ਸੰਗ੍ਯਾ- ਕਲਕੀ ਅਵਤਾਰ. "ਚੌਬਿਸਵੋਂ ਕਲਕੀ ਅਵਤਾਰਾ." (ਕਲਕੀ)#ਵਿਸਨੁਪੁਰਾਣ ਵਿੱਚ ਲਿਖਿਆ ਹੈ ਕਿ ਘੋਰ ਕਲਿਯੁਗ ਆਉਣ ਤੋਂ ਸੰਭਲ ਨਗਰ (ਜਿਲਾ ਮੁਰਾਦਾਬਾਦ) ਵਿੱਚ ਵਿਸਨੁਯਸ਼ ਨਾਮਕ ਬ੍ਰਾਹਮਣ ਦੇ ਘਰ ਕਲਕੀ ਅਵਤਾਰ ਪ੍ਰਗਟੇਗਾ, ਜੋ ਸਫ਼ੇਦ ਘੋੜੇ ਤੇ ਚੜ੍ਹਕੇ ਦਿਗਵਿਜੈ ਕਰਦਾ ਹੋਇਆ ਸਾਰੇ ਕੁਕਰਮੀਆਂ ਦਾ ਨਾਸ਼ ਕਰੇਗਾ. ਦੇਖੋ, ਸੰਭਲ....