golokaगोलोक
ਸੰਗ੍ਯਾ- ਬ੍ਰਹਮਵੈਵਰਤ ਪੁਰਾਣ ਦੇ ਮਤ ਅਨੁਸਾਰ ਇੱਕ ਵਡੇ ਗੋ (ਪ੍ਰਕਾਸ਼) ਵਾਲਾ ਲੋਕ, ਜੋ ਵੈਕੁੰਠ ਤੋਂ ਉੱਪਰ ਹੈ. ਇਸ ਦਾ ਵਿਸਤਾਰ ਪਚਾਸ ਕ੍ਰੋੜ ਯੋਜਨ ਹੈ. ਗੋਲੋਕ ਵਿੱਚ ਕ੍ਰਿਸਨ ਜੀ, ਰਾਧਾ ਅਤੇ ਗੋਪੀਆਂ ਨਿਵਾਸ ਕਰਦੀਆਂ ਹਨ. ਵਿਰਜਾ ਨਦੀ ਦੇ ਕਿਨਾਰੇ ਸੋਨੇ ਦੇ ਰਤਨਾਂਜੜੇ ਮਹਿਲ ਹਨ. ਜੋ ਰਾਧਾ ਕ੍ਰਿਸਨ ਦੀ ਭਗਤੀ ਕਰਦੇ ਹਨ, ਉਹੀ ਇਸ ਲੋਕ ਦੇ ਅਧਿਕਾਰੀ ਹਨ.
संग्या- ब्रहमवैवरत पुराण दे मत अनुसार इॱक वडे गो (प्रकाश) वाला लोक, जो वैकुंठ तों उॱपर है. इस दा विसतार पचास क्रोड़ योजन है. गोलोक विॱच क्रिसन जी, राधा अते गोपीआं निवास करदीआं हन. विरजा नदी दे किनारे सोने दे रतनांजड़े महिल हन. जो राधा क्रिसन दी भगती करदे हन, उही इस लोक दे अधिकारी हन.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਵਿ- ਪੁਰਾਣਾ. ਪ੍ਰਾਚੀਨ। ੨. ਸੰਗ੍ਯਾ- ਰੁਦ੍ਰ ਸ਼ਿਵ। ੩. ਪ੍ਰਾਚੀਨ ਪ੍ਰਸੰਗ ਅਤੇ ਇਤਿਹਾਸ. "ਪੋਥੀ ਪੁਰਾਣ ਕਮਾਈਐ." (ਸ੍ਰੀ ਮਃ ੧) ੪. ਰਿਖੀ ਵ੍ਯਾਸ ਅਥਵਾ ਉਸ ਦੇ ਨਾਉਂ ਤੋਂ ਹੋਰ ਵਿਦ੍ਵਾਨਾਂ ਦੇ ਰਚੇ ਹੋਏ ਇਤਿਹਾਸ ਨਾਲ ਮਿਲੇ ਧਰਮ ਗ੍ਰੰਥ, ਜਿਨ੍ਹਾਂ ਦੀ ਗਿਣਤੀ ਅਠਾਰਾਂ ਹੈ ਅਤੇ ਸ਼ਲੋਕਾਂ ਦੀ ਗਿਣਤੀ ਚਾਰ ਲੱਖ ਹੈ, ਵਿਸਨੁ ਅਤੇ ਬ੍ਰਹਮਾਂਡ ਪੁਰਾਣ ਵਿੱਚ ਪੁਰਾਣ ਦਾ ਲੱਛਣ ਇਹ ਕੀਤਾ ਹੈ-#''सर्गञ्च प्रतिसर्गञ्च वंशो मन्वन्तराणिच।#वंशानुचरितं चैव, पुराणं पञ्च लक्षणम्॥''#ਜਗਤ ਦੀ ਉਤਪੱਤੀ, ਪ੍ਰਲੈ, ਦੇਵਤਾ ਅਤੇ ਪਿਤਰਾਂ ਦੀ ਵੰਸ਼ਾਵਲੀ, ਮਨੁ ਦੇ ਰਾਜ ਦਾ ਸਮਾਂ ਅਤੇ ਉਸ ਦਾ ਹਾਲ, ਸੂਰਜ ਅਤੇ ਚੰਦ੍ਰਵੰਸ਼ ਦੀ ਕਥਾ, ਜਿਸ ਵਿੱਚ ਇਹ ਪੰਜ ਪ੍ਰਸੰਗ ਹੋਣ, ਉਹ ਪੁਰਾਣ ਹੈ.#ਪੁਰਾਣਾਂ ਦੀ ਗਿਣਤੀ ਅਠਾਰਾਂ ਹੈ, ਯਥਾ- ਵਿਸਨੁ ਪੁਰਾਣ, ਪਦਮ, ਬ੍ਰਹਮ, ਸ਼ਿਵ, ਭਾਗਵਤ, ਨਾਰਦ, ਮਾਰਕੰਡੇਯ, ਅਗਨਿ, ਬ੍ਰਹ- ਵੈਵਰਤ, ਲਿੰਗ, ਵਾਰਾਹ, ਸਕੰਦ, ਵਾਮਨ, ਕੂਰਮ, ਮਤਸ੍ਯ ਗਰੁੜ, ਬ੍ਰਹਮਾਂਡ ਅਤੇ ਭਵਿਸ਼੍ਯ ਪੁਰਾਣ.#ਇਨ੍ਹਾਂ ਪ੍ਰਧਾਨ ਅਠਾਰਾਂ ਪੁਰਾਣਾਂ ਤੋਂ ਵੱਖ, ਅਠਾਰਾਂ ਉਪਪੁਰਾਣ ਭੀ ਹਨ-#ਸਨਤਕੁਮਾਰ ਪੁਰਾਣ, ਨਾਰਸਿੰਹ, ਨਾਰਦੀਯ, ਦੇਵੀ ਭਾਗਵਤ, ਦੁਰਵਾਸਾ, ਕਪਿਲ, ਮਾਨਵ, ਔਸ਼ਨਸ, ਵਰੁਣ, ਕਾਲਿਕਾ, ਸ਼ਾਂਬ, ਨੰਦਾ, ਸੌਰ ਪਾਰਾਸ਼ਰ, ਆਦਿਤਯ, ਮਾਹੇਸ਼੍ਵਰ, ਭਾਰ੍ਗਵ ਅਤੇ ਵਾਸ਼ਿਸ੍ਟ।¹ ੫. ਅਠਾਰਾਂ ਸੰਖ੍ਯਾ ਬੋਧਕ, ਕਿਉਂਕਿ ਪੁਰਾਣ ਨਾਉਂ ਦੇ ਗ੍ਰੰਥ ੧੮. ਹਨ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਸੰ. ਸੰਗ੍ਯਾ- ਚਮਕ. ਤੇਜ. ਜ੍ਯੋਤਿ। ੨. ਪ੍ਰਗਟ ਹੋਣ ਦੀ ਕ੍ਰਿਯਾ. "ਤਹੀ ਪ੍ਰਕਾਸ ਹਮਾਰਾ ਭਯੋ," (ਵਿਚਿਤ੍ਰ) ੩. ਧੁੱਪ. ਆਤਪ। ੪. ਪ੍ਰਸਿੱਧਿ। ੫. ਗ੍ਯਾਨ। ੬. ਪ੍ਰਹਾਸ ਹਾਸੀ। ੭. ਕਾਂਸੀ ਧਾਤੁ। ੮. ਵਿਸ੍ਤਾਰ. ਫੈਲਾਉ। ੯. ਸ਼ਿਵ। ੧੦. ਗ੍ਰੰਥ ਦਾ ਕਾਂਡ. ਬਾਬ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. लोक्. ਧਾ- ਦੇਖਣਾ, ਬੋਲਣਾ, ਚਮਕਣਾ, ਪ੍ਰਕਾਸ਼ਿਤ ਹੋਣਾ। ੨. ਸੰਗ੍ਯਾ- ਭੁਵਨ. ਬ੍ਰਹਮਾਂਡ ਦਾ ਹਿੱਸਾ. ਤ਼ਬਕ. ਦੇਖੋ, ਸਾਤ ਆਕਾਸ ਅਤੇ ਸਾਤ ਪਾਤਾਲ। ੩. ਬ੍ਰਹਮਾਦਿ ਦੇਵਤਿਆਂ ਦੇ ਰਹਿਣ ਦੀਆਂ ਪੁਰੀਆਂ "ਇੰਦ੍ਰਲੋਕ ਸਿਵਲੋਕਹਿ ਜੈਬੋ." (ਧਨਾ ਕਬੀਰ) ੪. ਲੋਗ. ਜਨ. "ਲੋਕ ਅਵਗਣਾ ਕੀ ਬੰਨੈ ਗੰਠੜੀ." (ਮਃ ੧. ਵਾਰ ਮਾਰੂ ੧) ੫. ਖੁਲ੍ਹੀ ਥਾਂ। ੬. ਦਰਸ਼ਨ. ਦੀਦਾਰ। ੭. ਜਨ ਸਮੁਦਾਯ (ਗਰੋਹ) ਵਾਸਤੇ ਭੀ ਲੋਕ ਸ਼ਬਦ ਵਰਤੀਦਾ ਹੈ, ਜੈਸੇ- ਸਿੱਖ ਲੋਕ, ਹਿੰਦੂ ਲੋਕ, ਅੰਗ੍ਰੇਜ਼ ਲੋਕ ਆਦਿ....
ਦੇਖੋ, ਬੈਕੁੰਠ....
ਫੈਲਾਉ. ਦੇਖੋ, ਬਿਸਤਾਰ....
ਸੰ. ਪੰਚਾਸ਼ਤ. ਵਿ- ਪੰਜਾਹ. ਸੌ ਦਾ ਅੱਧ- ੫੦....
ਸੰ. क्रोड ਸੰਗ੍ਯਾ- ਸੂਰ। ੨. ਗੋਦ. ਅੰਕਵਾਰ। ੩. ਬਿਰਛ ਦੀ ਖੋੜ। ੪. ਕਰੋੜ....
ਸੰ. ਸੰਗ੍ਯਾ- ਜੋੜਨ ਦਾ ਭਾਵ. ਸੰਯੋਗ. ਮੇਲ. ਦੇਖੋ, ਯੂਜ ਧਾ। ੨. ਚਾਰ ਕੋਸ ਪ੍ਰਮਾਣ. ਅਸਲ ਵਿੱਚ ਯੋਜਨ ਦਾ ਮੂਲ ਜੋਤਣਾ ਹੈ. ਪੁਰਾਣੇ ਸਮੇਂ ਬੈਲਾਂ ਦੀ ਇੱਕ ਜੋਤ ਜਿੱਥੋਂ ਤੀਕ ਗੱਡਾ ਲੈ ਜਾਂਦੀ ਸੀ, ਉਤਨੀ ਲੰਬਾਈ "ਯੋਜਨ" ਆਖੀ ਜਾਂਦੀ ਸੀ. ਕੋਹ ਅਤੇ ਯੋਜਨ ਦੇ ਭੇਦ ਦੇਸ਼ ਦੀ ਹਾਲਤ ਅਨੁਸਾਰ ਹੋਇਆ ਕਰਦੇ ਸਨ. ਮਗਧ ਵਾਲਿਆਂ ਨੇ ਸੋਲਾਂ ਹਜ਼ਾਰ ਹੱਥ (ਅੱਠ ਹਜਾਰ ਗਜ) ਦਾ ਯੋਜਨ ਮੰਨਿਆ ਹੈ. ਲੀਲਾਵਤੀ ਵਿੱਚ ਬੱਤੀ ਹਜਾਰ ਹੱਥ ਦਾ ਯੋਜਨ ਲਿਖਿਆ ਹੈ, ਚੀਨੀ ਯਾਤ੍ਰੀਆਂ ਨੇ ੧੬. ਲੀ Li ਅਤੇ ਲੀ ਅਤੇ ੪੦ ਲੀ ਦਾ ਯੋਜਨ ਦੱਸਿਆ ਹੈ. (ਕਨਿੰਗਮ Sir A. cunningham ਦੇ ਲੇਖ ਅਨੁਸਾਰ ੬. ਲੀ ਦਾ ਇੱਕ ਮੀਲ ਹੁੰਦਾ ਹੈ. )...
ਸੰਗ੍ਯਾ- ਬ੍ਰਹਮਵੈਵਰਤ ਪੁਰਾਣ ਦੇ ਮਤ ਅਨੁਸਾਰ ਇੱਕ ਵਡੇ ਗੋ (ਪ੍ਰਕਾਸ਼) ਵਾਲਾ ਲੋਕ, ਜੋ ਵੈਕੁੰਠ ਤੋਂ ਉੱਪਰ ਹੈ. ਇਸ ਦਾ ਵਿਸਤਾਰ ਪਚਾਸ ਕ੍ਰੋੜ ਯੋਜਨ ਹੈ. ਗੋਲੋਕ ਵਿੱਚ ਕ੍ਰਿਸਨ ਜੀ, ਰਾਧਾ ਅਤੇ ਗੋਪੀਆਂ ਨਿਵਾਸ ਕਰਦੀਆਂ ਹਨ. ਵਿਰਜਾ ਨਦੀ ਦੇ ਕਿਨਾਰੇ ਸੋਨੇ ਦੇ ਰਤਨਾਂਜੜੇ ਮਹਿਲ ਹਨ. ਜੋ ਰਾਧਾ ਕ੍ਰਿਸਨ ਦੀ ਭਗਤੀ ਕਰਦੇ ਹਨ, ਉਹੀ ਇਸ ਲੋਕ ਦੇ ਅਧਿਕਾਰੀ ਹਨ....
ਧ੍ਰਿਤਰਾਸ੍ਟ੍ਰ ਦੇ ਰਥਵਾਹੀ ਅਧਿਰਥ ਦੀ ਵਹੁਟੀ, ਜਿਸ ਨੇ ਕਰਣ ਨੂੰ ਪਾਲਿਆ, ਇਸੇ ਕਾਰਣ ਕਰਣ ਦਾ ਨਾਂਉ ਰਾਧੇਯ ਹੈ। ੨. ਵ੍ਰਿਸਭਾਨੁ ਦੀ ਪੁਤ੍ਰੀ ਅਤੇ ਅਯਨਾਘੋਸ ਦੀ ਵਹੁਟੀ ਇੱਕ ਪ੍ਰਸਿੱਧ ਗੋਪੀ, ਜਿਸ ਦਾ ਪ੍ਰੇਮ ਕ੍ਰਿਸਨ ਜੀ ਨਾਲ ਸੀ.¹ ਦੇਖੋ, ਰਾਧਿਕਾ। ੩. ਬਿਜਲੀ। ੪. ਵੈਸਾਖ ਦੀ ਪੂਰਣਮਾਸੀ। ੫. ਵਿਸ਼ਾਖਾ ਨਕ੍ਸ਼੍ਤ੍ਰ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. निवास्. ਧਾ- ਢਕਣਾ(ਆਛਾਦਨ ਕਰਨਾ), ਲਪੇਟਣਾ। ੨. ਸੰਗ੍ਯਾ- ਘਰ. ਰਹਿਣ ਦੀ ਥਾਂ। ੩. ਵਸਤ੍ਰ। ੪. ਰਹਾਇਸ਼. ਰਹਿਣ ਦਾ ਭਾਵ. "ਸਾਧ- ਸੰਗਿ ਪ੍ਰਭ ਦੇਹੁ ਨਿਵਾਸ." (ਸੁਖਮਨੀ) ੫. ਵਿਸ਼੍ਰਾਮ. ਟਿਕਾਉ. "ਮੀਨ ਨਿਵਾਸ ਉਪਜੈ ਜਲ ਹੀ ਤੇ." (ਮਲਾ ਅਃ ਮਃ ੧) ੬. ਸੰ. ਨਿਰ੍ਵਾਸ. ਬਾਹਰ ਕੱਢਣ ਦੀ ਕ੍ਰਿਯਾ. "ਨੀਚਰੂਖ ਤੇ ਊਚ ਭਏ ਹੈਂ ਗੰਧ ਸੁਗੰਧ ਨਿਵਾਸਾ." (ਆਸਾ ਰਵਿਦਾਸ) ਇਰੰਡ ਦੀ ਗੰਧ ਨਿਰ੍ਵਾਸ ਕਰਕੇ, ਚੰਦਨ ਦੀ ਸੁਗੰਧ ਸਹਿਤ ਹੋਏ ਹਾਂ....
ਸੰ. ਸੰਗ੍ਯਾ- ਦੁੱਬ. ਦੂਰ੍ਵਾ। ੨. ਵੈਸਨਵਾਂ ਦੀ ਕਲਪੀ ਇੱਕ ਨਦੀ, ਜੋ ਵੈਕੁੰਠ ਵਿੱਚ ਵਹਿਁਦੀ ਹੈ। ੩. ਬ੍ਰਹਮਵੈਵਰਤ ਅਨੁਸਾਰ ਕ੍ਰਿਸਨ ਜੀ ਦੀ ਇੱਕ ਪ੍ਯਾਰੀ ਸਖੀ, ਜਿਸ ਨੇ ਰਾਧਾ ਦੇ ਡਰ ਤੋਂ ਨਦੀ ਦਾ ਰੂਪ ਧਾਰਿਆ ਸੀ, ਜਦ ਕ੍ਰਿਸਨ ਜੀ ਵਿਰਜਾ ਦੇ ਵਿਯੋਗ ਨਾਲ ਬਹੁਤ ਵ੍ਯਾਕੁਲ ਹੋਏ, ਤਦ ਉਸ ਨੇ ਫਿਰ ਆਪਣਾ ਰੂਪ ਧਾਰ ਲਿਆ....
ਸੰ. ਸੰਗ੍ਯਾ- ਨਦ (ਸ਼ੋਰ) ਕਰਨ ਵਾਲੀ ਜਲ ਧਾਰਾ. ਪਹਾੜਾਂ ਦੇ ਚਸ਼ਮੇ ਅਤੇ ਗਲੀ ਹੋਈ ਬਰਫ ਤੋਂ ਬਣੀ ਹੋਈ ਜਲਧਾਰਾ, ਜੋ ਸਦਾ ਵਹਿਂਦੀ ਹੈ. ਕਾਤ੍ਯਾਯਨ ਲਿਖਦਾ ਹੈ ਕਿ ਅੱਠ ਹਜ਼ਾਰ ਧਨੁਸ¹ ਤੋਂ ਜਿਸ ਦਾ ਪ੍ਰਵਾਹ ਘੱਟ ਹੋਵੇ, ਉਹ ਨਦੀ ਨਹੀਂ ਕਹੀ ਜਾਂਦੀ "ਨਦੀਆਂ ਵਿਚਿ ਟਿਬੇ ਦੇਖਾਲੇ." (ਵਾਰ ਮਾਝ ਮਃ ੧)...
ਦੇਖੋ, ਮਹਲ....
ਦੇਖੋ, ਭਗਤਿ. "ਕਰਿ ਕਿਰਪਾ ਪ੍ਰਭੁ ਭਗਤੀ ਲਾਵਹੁ." (ਮਾਝ ਮਃ ੫) ੨. ਭਕ੍ਤਾ ਭਗਤਿ ਵਾਲੀ. "ਜਿਉ ਪੋਰਖੈ ਘਰਿ ਭਗਤੀ ਨਾਰਿ ਹੈ." (ਸਵਾ ਮਃ ੩) ੩. ਗੋਸਾਈਂ ਸਾਧਾਂ ਦਾ ਇੱਕ ਫਿਰਕਾ, ਜੋ ਕਾਸ਼ੀਰਾਮ ਤੋਂ ਚੱਲਿਆ ਹੈ, ਭਗਤੀਏ ਨਿਰਤਕਾਰੀ ਕਰਕੇ ਭਜਨ ਗਾਉਂਦੇ ਹਨ.¹ "ਭਗਤੀਆਂ ਗਈ ਭਗਤਿ ਭੁੱਲ." (ਭਾਗੁ) ੪. ਦੇਖੋ, ਭਗਤੀ....
ਸਰਵ- ਵਹੀ ਓਹੀ. "ਜਹਿ ਦੇਖੋ, ਉਹੀ ਹੈ" (ਚੰਡੀ ੧) "ਉਹੀ ਪੀਓ ਉਹੀ ਖੀਓ." (ਗਉ ਮਃ ੫)...
ਸੰ. अधिकारिन्- ਸੰਗ੍ਯਾ- ਹੱਕਦਾਰ। ੨. ਅਹੁਦੇਦਾਰ। ੩. ਮਾਲਿਕ. ਸ੍ਵਾਮੀ....