gophana, gophanaगोफण, गोफन
ਸੰ. ਗੋਫਣਾ ਅਤੇ ਭਿੰਦਿਪਾਲ. ਗੋਪੀਆ. ਮਿੱਟੀ ਦਾ ਗੋਲਾ ਚਲਾਉਣ ਦਾ ਇੱਕ ਯੰਤ੍ਰ. "ਗੋਫਣ ਗੁਰਜ ਕਰਤ ਚਮਕਾਰੀ." (ਰਾਮਾਵ)
सं. गोफणा अते भिंदिपाल. गोपीआ. मिॱटी दा गोला चलाउण दा इॱक यंत्र. "गोफण गुरज करत चमकारी." (रामाव)
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. भिन्दिपाल. ਸੰਗ੍ਯਾ- ਸਵਾ ਹੱਥ ਦਾ ਲੰਮਾ ਮੋਟਾ ਤੀਰ. ਜੋ ਸਾਰਾ ਲੋਹੇ ਦਾ ਵਜ਼ਨਦਾਰ ਹੁੰਦਾ ਹੈ, ਇਹ ਵੈਰੀ ਪੁਰ ਹੱਥ ਨਾਲ ਫੈਂਕੀਦਾ ਹੈ. "ਭਿੰਦਿਪਾਲ ਤੋਮਰ ਅਸਿ ਧਾਰੇ." (ਗੁਪ੍ਰਸੂ)¹੨. ਕਈ ਕਵੀਆਂ ਨੇ ਗੋਪੀਆਂ ਅਥਵਾ ਵੈਰੀ ਪੁਰ ਪੱਥਰ ਫੈਂਕਣ ਦਾ ਕੋਈ ਅਸਤ੍ਰ ਭਿੰਦਿਪਲ ਮੰਨਿਆ ਹੈ....
ਦੇਖੋ, ਗੋਫਣ....
ਦੇਖੋ, ਮਿਟੀ ਅਤੇ ਮਿਟੀਆ....
ਸੰਗ੍ਯਾ- ਗੋਲਾਕਾਰ ਪਿੰਡ। ੨. ਤੋਪ ਦਾ ਗੋਲਾ. "ਗੋਲਾ ਗਿਆਨ ਚਲਾਇਆ." (ਭੈਰ ਕਬੀਰ) ੩. ਗੋੱਲਾ. ਗ਼ੁਲਾਮ. "ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ." (ਮਾਝ ਅਃ ਮਃ ੫) ਦੇਖੋ, ਗੁਲਾਮ। ੪. ਪੇਸ਼ਾਵਰ ਦੇ ਜੁਲਾਹਿਆਂ ਦੀ ਗੋਲਾ ਸੰਗ੍ਯਾ ਹੈ। ੫. ਰਾਜਿਆਂ ਦੀਆਂ ਦਾਸੀਆਂ ਦੇ ਪੁਤ੍ਰ ਭੀ ਗੋਲੇ ਕਹੇ ਜਾਂਦੇ ਹਨ....
ਸੰ. यन्त्र्. ਧਾ- ਆਪਣੇ ਅਧੀਨ ਰੱਖਣਾ, ਸਿਕੋੜਨਾ। ੨. ਸੰਗ੍ਯਾ- ਕਲ. ਮਸ਼ੀਨ। ੩. ਬਾਜਾ। ੪. ਸ਼ਸਤ੍ਰ। ੫. ਜਿੰਦਾ. ਤਾਲਾ। ੬. ਤੰਤ੍ਰਸ਼ਾਸਤ੍ਰ ਅਨੁਸਾਰ ਦੇਵਤਾ ਗ੍ਰਹ ਆਦਿ ਦਾ ਲੀਕਾਂ ਖਿੱਚਕੇ ਬਣਾਇਆ, ਗੋਲ ਚੁਕੌਣਾ ਅੱਠ ਪਹਿਲੂ ਆਦਿ ਘੇਰਾ ਜਿਵੇਂ- ਜਨਮ ਕੁੰਡਲੀ ਦਾ ਬਾਰਾਂ ਖਾਨੇ ਦਾ ਯੰਤ੍ਰ ਹੁੰਦਾ ਹੈ....
ਸੰ. ਗੋਫਣਾ ਅਤੇ ਭਿੰਦਿਪਾਲ. ਗੋਪੀਆ. ਮਿੱਟੀ ਦਾ ਗੋਲਾ ਚਲਾਉਣ ਦਾ ਇੱਕ ਯੰਤ੍ਰ. "ਗੋਫਣ ਗੁਰਜ ਕਰਤ ਚਮਕਾਰੀ." (ਰਾਮਾਵ)...
ਫ਼ਾ. [گُرز] ਗੁਰਜ਼. ਸੰਗ੍ਯਾ- ਗਦਾ ਜੇਹਾ ਲੋਹੇ ਦਾ ਸ਼ਸਤ੍ਰ. ਦੇਖੋ, ਸਸਤ੍ਰ. "ਪਿਤਾ ਪ੍ਰਹਿਲਾਦ ਸਿਉ ਗੁਰਜ ਉਠਾਈ." (ਭੈਰ ਅਃ ਮਃ ੩)...
ਕਰਦਾ ਹੈ। ੨. ਕਰਤਵ੍ਯ. ਕਰਮ. "ਨਾਨਾ ਕਰਤ ਨ ਛੂਟੀਐ." (ਓਅੰਕਾਰ) ੩. ਕਰਤਾ. "ਹੇ ਗੋਬਿੰਦ ਕਰਤ ਮਇਆ." (ਸਹਸ ਮਃ ੫) ਹੇ ਕ੍ਰਿਪਾ ਕਰਤਾ ਗੋਬਿੰਦ। ੪. ਸੰ. कर्त्त् ਕਰ੍ਤ. ਭੇਦ. ਵਿਭਾਗ। ੫. ਟੋਆ. ਗਰਤ। ੬. ਅ਼. [کّرت] ਕੱਰਤ. ਬਾਰੀ. ਦਫ਼ਹ. ਨੌਬਤ....