gumatī, guਁmatīगुमटी, गुँमटी
ਸੰਗ੍ਯਾ- ਮਕਾਨ ਦੀ ਉੱਪਰਲੀ ਅਟਾਰੀ. ਮੰਮਟੀ ਅਥਵਾ ਮੁਮਟੀ। ੨. ਰਿਆਸਤ ਨਾਭੇ ਵਿੱਚ ਇੱਕ ਪਿੰਡ, ਜਿੱਥੇ ਫੂਲਵੰਸ਼ੀ ਲੌਢਘਰੀਏ ਸਰਦਾਰ ਰਹਿੰਦੇ ਹਨ. ਦੇਖੋ, ਫੂਲਵੰਸ਼। ੩. ਦੇਖੋ, ਜੰਡਸਾਹਿਬ। ੪. ਇੱਕ ਕਿਸਮ ਦਾ ਕਪੜਾ, ਜੋ ਮੋਟੀ ਬੁਣਤੀ ਦਾ ਸਾਦਾ ਅਤੇ ਧਾਰੀਦਾਰ ਹੁੰਦਾ ਹੈ.
संग्या- मकान दी उॱपरली अटारी. मंमटी अथवा मुमटी। २. रिआसत नाभे विॱच इॱक पिंड, जिॱथे फूलवंशी लौढघरीए सरदार रहिंदे हन. देखो, फूलवंश। ३. देखो, जंडसाहिब। ४. इॱक किसम दा कपड़ा, जो मोटी बुणती दा सादा अते धारीदार हुंदा है.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅੱਟਾਲਿਕਾ. ਦੇਖੋ, ਅਟਾ. ੨. ਅੰਮ੍ਰਿਤਸਰ ਜਿਲੇ ਦਾ ਇੱਕ ਨਗਰ. ਇਸ ਥਾਂ ਦੇ ਸਰਦਾਰ ਸਿੱਧੂ ਗੋਤ ਦੇ ਜੱਟ ਹਨ. ਜਿਨ੍ਹਾਂ ਵਿੱਚੋਂ ਧਰਮ ਵੀਰ ਪਰਮ ਰਾਜਭਗਤ ਸਰਦਾਰ ਸ਼ਾਮ ਸਿੰਘ ਸਿੱਖ ਸੈਨਾ ਦਾ ਭੂਸਣ ਸੀ. ਇਸ ਮਹਾਨ ਯੋਧਾ ਨੇ ੧੦. ਫਰਵਰੀ ਸਨ ੧੮੪੬ ਨੂੰ ਸਬਰਾਉਂ ਦੇ ਜੰਗ ਵਿੱਚ ਵਡੀ ਬਹਾਦੁਰੀ ਨਾਲ ਸ਼ਹੀਦੀ ਪਾਈ.#ਸਰਦਾਰ ਸ਼ਾਮ ਸਿੰਘ ਦੀ ਸੁਪੁਤ੍ਰੀ ਨਾਨਕੀ, ਮਹਾਰਾਜਾ ਰਣਜੀਤ ਸਿੰਘ ਦੇ ਪੋਤ੍ਰੇ ਨੌਨਿਹਾਲ ਸਿੰਘ ਨਾਲ ਮਾਰਚ ਸਨ ੧੮੩੭ ਵਿੱਚ ਵਡੀ ਧੂਮ ਧਾਮ ਨਾਲ ਵਿਆਹੀ ਗਈ ਸੀ....
ਵ੍ਯ- ਯਾ. ਵਾ. ਕਿੰਵਾ. ਜਾਂ....
ਅ਼. [رِیاست] ਸੰਗ੍ਯਾ- ਰਾਜ੍ਯ। ੨. ਹੁਕੂਮਤ....
ਸੰ. पिणड्. ਧਾ- ਢੇਰ ਕਰਨਾ, ਇਕੱਠਾ ਕਰਨਾ, ਗੋਲਾ ਵੱਟਣਾ। ੨. ਸੰਗ੍ਯਾ- ਆਟੇ ਆਦਿ ਨੂੰ ਕੱਠਾ ਕਰਕੇ ਬਣਾਇਆ ਹੋਇਆ ਪਿੰਨਾ. ਗੋਲਾ। ੩. ਪਿਤਰਾਂ ਨਿਮਿੱਤ ਅਰਪੇਹੋਏ ਜੌਂ ਦੇ ਆਟੇ ਆਦਿ ਦੇ ਪਿੰਨ. "ਪਿੰਡ ਪਤਲਿ ਮੇਰੀ ਕੇਸਉ ਕਿਰਿਆ." (ਆਸਾ ਮਃ ੧) ੪. ਦੇਹ. ਸ਼ਰੀਰ. "ਮਿਲਿ ਮਾਤਾ ਪਿਤਾ ਪਿੰਡ ਕਮਾਇਆ." (ਮਾਰੂ ਮਃ ੧) "ਜਿਨਿ ਏ ਵਡੁ ਪਿਡ ਠਿਣਿਕਿਓਨੁ." (ਵਾਰ ਰਾਮ ੩) ਦੇਖੋ, ਠਿਣਿਕਿਓਨੁ। ੫. ਗੋਲਾਕਾਰ ਬ੍ਰਹਮਾਂਡ। ੬. ਗ੍ਰਾਮ. ਗਾਂਵ. "ਹਉ ਹੋਆ ਮਾਹਰੁ ਪਿੰਡ ਦਾ." (ਸ੍ਰੀ ਮਃ ੫. ਪੈਪਾਇ) ਇੱਥੇ ਭਾਵ ਸ਼ਰੀਰ ਤੋਂ ਹੈ। ੭. ਢੇਰ. ਸਮੁਦਾਯ। ੮. ਭੋਜਨ. ਆਹਾਰ....
ਫ਼ਾ. [سردار] ਪ੍ਰਧਾਨ. ਮੁਖੀਆ. ਸ਼ਿਰੋਮਣਿ। ੨. ਦੇਖੋ, ਸਰਦ ੩. ਸਾਲ. ਵਰ੍ਹਾ. "ਸਰਦਾਰ ਬਿੰਸਤਿਚਾਰ ਕਲਿਅਵਤਾਰ ਛਤ੍ਰ ਫਿਰਾਈਅੰ." (ਕਲਕੀ) ਚੌਬੀਸ ਵਰ੍ਹੇ ਕਲਿਅਵਤਾਰ (ਕਲਕੀ ਅਵਤਾਰ) ਸਿਰ ਤੇ ਛਤਰ ਫਿਰਾਵੇਗਾ. ਭਾਵ- ਰਾਜ ਕਰੇਗਾ....
ਬਾਬਾ ਫੂਲ ਦੀ ਕੁਲ. ਯਦੁਵੰਸ਼ੀ ਭੱਟੀ ਰਾਜਪੂਤਾਂ ਵਿੱਚ ਜੈਸਲ ਪ੍ਰਤਾਪੀ ਯੋਧਾ ਹੋਇਆ, ਜਿਸ ਨੇ ਸੰਮਤ ੧੨੧੩ ਵਿੱਚ ਜੈਸਲਮੇਰੁ ਨਗਰ ਵਸਾਇਆ, ਜੋ ਹੁਣ ਰਾਜਪੂਤਾਨੇ ਅੰਦਰ ਪ੍ਰਸਿੱਧ ਰਾਜਧਾਨੀ ਹੈ. ਜੈਸਲ ਦੇ ਪੁਤ੍ਰ ਹੇਮ ਤੋਂ (ਜਿਸ ਨੂੰ ਹੇਮਹੇਲ ਅਤੇ ਭੀਮ ਭੀ ਆਖਦੇ ਹਨ) ਛੀਵੀਂ ਪੀੜ੍ਹੀ ਸਿੱਧੂ ਹੋਇਆ, ਜਿਸ ਤੋਂ ਸਿੱਧੂ ਗੋਤ ਚੱਲਿਆ. ਸਿੱਧੂ ਤੋਂ ਨੌਮੀ ਪੀੜ੍ਹੀ ਬਰਾੜ ਹੋਇਆ. ਜਿਸ ਤੋਂ ਵੰਸ਼ ਦੀ ਬੈਰਾੜ ਸੰਗ੍ਯਾ ਹੋਈ. ਬਰਾੜ ਤੋਂ ਬਾਰ੍ਹਵੀਂ ਪੀੜ੍ਹੀ ਪਰਮਪ੍ਰਤਾਪੀ ਬਾਬਾ ਫੂਲ ਜਨਮਿਆ, ਜਿਸ ਤੋਂ ਫੂਲਵੰਸ਼ ਪ੍ਰਸਿੱਧ ਹੋਇਆ. ਇਸ ਫੂਲ ਦਾ ਫਲਰੂਪ ਪਟਿਆਲਾ, ਨਾਭਾ ਅਤੇ ਜੀਂਦ (ਸੰਗਰੂਰ) ਤਿੰਨ ਰਿਆਸਤਾਂ ਪੰਜਾਬ ਵਿੱਚ ਸਿੱਖਾਂ ਦਾ ਮਾਣ ਤਾਣ ਹਨ. ਇਨ੍ਹਾਂ ਤਿੰਨ ਰਿਆਸਤਾਂ ਤੋਂ ਛੁੱਟ- ਭਦੌੜ, ਮਲੌਦ, ਪੱਖੋ, ਬੇਰ, ਰਾਮਪੁਰ, ਬਡਰੁੱਖਾਂ, ਜਿਉਂਦਾ, ਦਿਆਲਪੁਰਾ, ਰਾਮਪੁਰਾ, ਕੋਟਦੁੱਨਾ ਅਤੇ ਗੁਮਟੀ ਦੇ ਜਾਗੀਰਦਾਰ, ਫੂਲਵੰਸ਼ ਦੇ ਛੋਟੇ ਰਈਸ ਹਨ, ਜਿਨ੍ਹਾਂ ਬਾਬਤ ਫੂਲ ਵੰਸ਼ ਦੇ ਸ਼ਜਰਿਆਂ ਤੋਂ ਚੰਗੀ ਤਰਾਂ ਮਲੂਮ ਹੋ ਸਕਦਾ ਹੈ. ਇਨ੍ਹਾਂ ਵਿੱਚੋਂ ਭਦੌੜ, ਜਿਉਂਦਾ, ਰਾਮਪੁਰਾ ਅਤੇ ਕੋਟਦੁੱਨੇ ਦੇ ਸਰਦਾਰ ਰਾਜ ਪਟਿਆਲੇ ਦੇ ਅੰਦਰ ਹਨ. ਪੱਖੋ, ਬੇਰ, ਮਲੌਦ ਅਤੇ ਰਾਮਪੁਰ ਦੇ ਸਰਦਾਰ ਲੁਧਿਆਨੇ ਜਿਲੇ ਅੰਦਰ ਗਵਰਨਮੈਂਟ ਬਰਤਾਨੀਆ ਦੇ ਅਧੀਨ ਹਨ. ਬਡਰੁੱਖਾ ਅਤੇ ਦਿਆਲਪੁਰੇ ਦੇ ਸਰਦਾਰ ਰਾਜ ਜੀਂਦ ਅੰਦਰ ਹਨ. ਗੁਮਟੀ ਦੇ ਲੌਢਘਰੀਏ ਰਿਆਸਤ ਨਾਭੇ ਦੇ ਅਧੀਨ ਹਨ. ਫੂਲਵੰਸ਼ ਦਾ ਵ੍ਹ੍ਹਿਕ੍ਸ਼੍ (ਸ਼ਜਰਾ) ਇਹ ਹੈ:-:#(ਨੰਃ ੧)#ਜੈਸਲ (ਭੱਟੀ ਰਾਜਪੂਤ)#।#ਹੇਮ (ਭੀਮ) ਦੇ:ਸੰਮਤ ੧੨੬੫¹#।#ਜੂੰਧਰ (ਜੋਧਰਾਯ)#।#ਬਟੇਰਾਯ#।#ਮੰਗਲਰਾਯ#।#ਆਨੰਦਰਾਯ#।#ਖੀਵਾ#।...
ਉਹ ਜੰਡ ਦਾ ਦਰਖ਼ਤ, ਜਿਸ ਹੇਠ ਦਸ ਸਤਿਗੁਰਾਂ ਵਿੱਚੋਂ ਕੋਈ ਵਿਰਾਜਿਆ ਹੈ. ਇਤਿਹਾਸ ਵਿੱਚ ਅਨੇਕ ਜੰਡ ਹਨ, ਜਿਨ੍ਹਾਂ ਵਿੱਚੋਂ ਕੁਝਕ ਇਹ ਹਨ:-#੧. ਰਾਜ ਨਾਭਾ, ਨਜਾਮਤ ਫੂਲ, ਪਿੰਡ ਗੁੰਮਟੀ ਤੋਂ ਵਾਯਵੀ ਕੋਣ ਦੋ ਮੀਲ ਤੇ ਉਹ ਜੰਡ, ਜਿਸ ਪੁਰ ਤੁਕਲਾਣੀ ਨਿਵਾਸੀ ਭਾਈ ਰੂਪੇ ਨੇ ਪਾਣੀ ਦਾ ਕੂਨ੍ਹਾ ਲਟਕਾਇਆ ਸੀ, ਅਤੇ ਪ੍ਰੇਮ ਦੀ ਖਿੱਚ ਨਾਲ ਦੁਪਹਿਰ ਵੇਲੇ ਡਰੋਲੀ ਤੋਂ ਗੁਰੂ ਹਰਿਗੋਬਿੰਦ ਸਾਹਿਬ ਨੂੰ ਸੱਦਕੇ ਜੰਡ ਹੇਠ ਬੈਠਾਕੇ ਠੰਢਾ ਜਲ ਛਕਾਇਆ ਸੀ. ਇਸ ਥਾਂ ਮਹਾਰਾਜਾ ਹੀਰਾ ਸਿੰਘ ਜੀ ਨੇ ਗੁਰਦ੍ਵਾਰਾ ਬਣਵਾਇਆ ਹੈ, ਸਤਵੰਜਾ ਘੁਮਾਉਂ ਜ਼ਮੀਨ ਰਿਆਸਤ ਵੱਲੋਂ ਮੁਆ਼ਫ਼ ਹੈ।#੨. ਜਿਲਾ ਅੰਬਾਲਾ, ਥਾਣਾ ਮੋਰੰਡਾ, ਚਮਕੌਰ ਤੋਂ ਤਿੰਨ ਕੋਹ ਵਾਯਵੀ ਕੋਣ ਇੱਕ ਜੰਡ, ਜਿਸ ਹੇਠ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਗੜ੍ਹੀ ਤੋਂ ਨਿਕਲਕੇ ਕੁਝ ਸਮਾਂ ਠਹਿਰੇ ਹਨ. ਸਾਧਾਰਣ ਜਿਹਾ ਗੁਰਦ੍ਵਾਰਾ ਬਣਿਆ ਹੋਇਆ ਹੈ. ੮੨੭ ਵਿੱਘੇ ਜ਼ਮੀਨ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਗੁਰਦ੍ਵਾਰੇ ਨਾਲ ਹੈ. ਇਸ ਪਾਸ ਵਸੇ ਪਿੰਡ ਦਾ ਨਾਮ ਭੀ ਜੰਡ ਸਾਹਿਬ ਹੋ ਗਿਆ ਹੈ. ਰੇਲਵੇ ਸਟੇਸ਼ਨ ਦੋਰਾਹੇ ਤੋਂ ਬਾਈ ਮੀਲ ਪੂਰਵ ਹੈ।#੩. ਜਿਲਾ ਹੁਸ਼ਿਆਰਪੁਰ, ਪਿੰਡ ਲਹਿਲੀ ਕਲਾਂ ਤੋਂ ਪੂਰਵ ਗੁਰੂ ਹਰਿਰਾਇ ਸਾਹਿਬ ਦਾ ਅਸਥਾਨ. ਇੱਥੇ ਇੱਕ ਜੰਡ ਨਾਲ ਘੋੜਾ ਬੱਧਾ ਹੈ. ਗੁਰਦ੍ਵਾਰਾ ਸੁੰਦਰ ਬਣਿਆ ਹੋਇਆ ਹੈ. ਇਸ ਨਾਲ ਕੇਵਲ ੨੭ ਕਨਾਲ ਜ਼ਮੀਨ ਹੈ. ਰੇਲਵੇ ਸਟੇਸ਼ਨ ਹੁਸ਼ਿਆਰਪੁਰ ਤੋਂ ਅੱਠ ਮੀਲ ਦੱਖਣ ਹੈ।#੪. ਜਿਲਾ ਫ਼ਿਰੋਜ਼ਪੁਰ, ਤਸੀਲ ਮੁਕਤਸਰ, ਥਾਣ ਕੋਟਭਾਈ, ਪਿੰਡ ਥੇਹੜੀ ਤੋਂ ਇੱਕ ਫਰਲਾਂਗ ਪੂਰਵ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦ੍ਵਾਰਾ ਹੈ. ਦਸ਼ਮੇਸ਼ ਨੇ ਜਿਨ੍ਹਾਂ ਜੰਡਾਂ ਨਾਲ ਸ਼ਸਤ੍ਰ ਵਸਤ੍ਰ ਝੁਲਾਏ ਹਨ ਉਹ ਤਿੰਨ ਮੌਜੂਦ ਹਨ. ਇਨ੍ਹਾਂ ਦੇ ਵਿਚਕਾਰ ਮੰਜੀਸਾਹਿਬ ਹੈ. ਪਾਸ ਸੁੰਦਰ ਗੁਰਦ੍ਵਾਰਾ ਹੈ. ਇਸ ਥਾਂ ਬਾਲਕਨਾਥ ਯੋਗੀ ਨੇ ਗੁਰੂ ਸਾਹਿਬ ਦਾ ਉਪਦੇਸ਼ ਲੈਕੇ ਮਨ ਸ਼ਾਂਤ ਕੀਤਾ. ਇਹ ਅਸਥਾਨ ਰੇਲਵੇ ਸਟੇਸ਼ਨ ਫਕਰਸਰ ਤੋਂ ਇੱਕ ਮੀਲ ਉੱਤਰ ਹੈ.#੫. ਰਿਆਸਤ ਫਰੀਦਕੋਟ ਪਿੰਡ ਦੇ ਹਰੀਵਾਲਾ ਕਲਾਂ ਤੋਂ ਇੱਕ ਮੀਲ ਦੱਖਣ ਗੁਰੂ ਗੋਬਿੰਦ ਸਿੰਘ ਸ੍ਵਾਮੀ ਦਾ ਗੁਰਦ੍ਵਾਰਾ ਹੈ. ਇੱਥੇ ਜੰਡ ਹੇਠ ਸਤਿਗੁਰੂ ਵਿਰਾਜੇ ਹਨ. ਗੁਰਦ੍ਵਾਰੇ ਨਾਲ ੨੫ ਘੁਮਾਉਂ ਜ਼ਮੀਨ ਗਹਿਣੇ (ਗਿਰੋ) ਲਈ ਹੋਈ ਹੈ. ਰੇਲਵੇ ਸਟੇਸ਼ਨ ਫਰੀਦਕੋਟ ਤੋਂ ਦਸ ਮੀਲ ਪੱਛਮ ਹੈ....
ਅ਼. [قِسم] ਸੰਗ੍ਯਾ- ਭੇਦ. ਜਾਤਿ। ੨. ਪ੍ਰਕਾਰ. ਢੰਗ. ਭਾਂਤਿ....
ਸੰ. ਕਰ੍ਪਟ. ਸੰਗ੍ਯਾ- ਵਸਤ੍ਰ. ਪਟ. "ਕਪੜੁ ਰੂਪ ਸੁਹਾਵਣਾ." (ਵਾਰ ਆਸਾ) ੨. ਖ਼ਿਲਤ. "ਸਿਫਤਿ ਸਲਾਹ ਕਪੜਾ ਪਾਇਆ." (ਵਾਰ ਮਾਝ ਮਃ ੧) ੩. ਭਾਵ, ਦੇਹ. ਸ਼ਰੀਰ. "ਕਰਮੀ ਆਵੈ ਕਪੜਾ." (ਜਪੁ) "ਪਰਹਰਿ ਕਪੜੁ ਜੇ ਪਿਰ ਮਿਲੈ." (ਵਾਰ ਸੋਰ ਮਃ ੧) ਇਸ ਥਾਂ ਪਾਖੰਡ ਭੇਸ (ਵੇਸ) ਦੇ ਤ੍ਯਾਗ ਤੋਂ ਭਾਵ ਹੈ....
ਮੋਟਾ ਦਾ ਇਸਤ੍ਰੀਲਿੰਗ....
ਫ਼ਾ. [سادہ] ਸਾਦਹ. ਵਿ- ਸਾਫ਼. ਨਿਰਮਲ। ੨. ਨਿਰੋਲ. ਖਾਲਿਸ। ੩. ਮੂਰਖ. ਅਨਪੜ੍ਹ। ੪. ਸੰਗ੍ਯਾ- ਤੁਕਲਾਣੀ ਪਿੰਡ ਦਾ ਵਸਨੀਕ ਭਾਈ ਰੂਪਚੰਦ ਦਾ ਦਾਦਾ। ੫. ਬਲਖ਼ ਨਿਵਾਸੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਪਰਮ ਪ੍ਰੇਮੀ ਸਿੱਖ. ਦਬਿਸ੍ਤਾਨ ਮਜ਼ਾਹਬ ਦਾ ਕਰਤਾ ਲਿਖਦਾ ਹੈ ਕਿ ਸਾਦਾ ਬਲਖ਼ ਤੋਂ ਇਰਾਕ ਵੱਲ ਗੁਰੂ ਜੀ ਲਈ ਘੋੜੇ ਲੈਣ ਚੱਲਿਆ, ਉਸ ਦਾ ਲੜਕਾ ਸਖਤ ਬੀਮਾਰ ਸੀ. ਲੋਕ ਵਰਜ ਰਹੇ ਪਰ ਸਾਦੇ ਨੇ ਗੁਰੂ ਦੀ ਸੇਵਾ ਮੁੱਖ ਸਮਝੀ. ਸਾਦਾ ਅਜੇ ਇੱਕ ਮੰਜ਼ਿਲ ਹੀ ਗਿਆ ਸੀ, ਕਿ ਲੜਕਾ ਮਰ ਗਿਆ ਪਰ ਉਹ ਵਾਪਿਸ ਘਰ ਨਹੀਂ ਆਇਆ. ਇਹ ਤਿੰਨ ਘੋੜੇ ਗੁਰੂ ਜੀ ਵਾਸਤੇ ਬਹੁਤ ਉਮਦਾ ਲਿਆਇਆ, ਜੋ ਸ਼ਾਹਜਹਾਂ ਦੇ ਮਨਸਬਦਾਰ ਖ਼ਲੀਲ ਖ਼ਾਂ ਨੇ ਉਸ ਤੋਂ ਖੋਹ ਲਏ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਹੁਤੋ. ਹੋਤਾ. ਹੋਣ ਦਾ ਭੂਤਕਾਲ....