gunahagāraगुनहगार
ਫ਼ਾ. [گُنہگار] ਅਥਵਾ ਗੁਨਾਹਗਾਰ. ਵਿ- ਅਪਰਾਧੀ. ਦੋਸੀ. ਪਾਪੀ. "ਗੁਨਹਗਾਰ ਲੂਣਹਰਾਮੀ." (ਸੂਹੀ ਮਃ ੫)
फ़ा. [گُنہگار] अथवा गुनाहगार. वि- अपराधी. दोसी. पापी. "गुनहगार लूणहरामी." (सूही मः ५)
ਵ੍ਯ- ਯਾ. ਵਾ. ਕਿੰਵਾ. ਜਾਂ....
ਵਿ- ਦੋਸੀ. ਗੁਨਾਹ ਕਰਨ ਵਾਲਾ. ਪਾਪੀ. ਕੁਸੂਰਵਾਰ. "ਅਪਰਾਧੀ ਮਤਿਹੀਨ ਨਿਰਗੁਨ." (ਆਸਾ ਛੰਤ ਮਃ ੫)...
ਸੰ. पापिन्. ਵਿ- ਪਾਪ ਕਰਨ ਵਾਲਾ. ਦੋਸੀ. ਪਾਤਕੀ. ਅਘੀ. "ਪਾਪੀ ਹਿਐ ਮੈ ਕਾਮ ਬਸਾਇ." (ਬਸੰ ਮਃ ੯)...
ਫ਼ਾ. [گُنہگار] ਅਥਵਾ ਗੁਨਾਹਗਾਰ. ਵਿ- ਅਪਰਾਧੀ. ਦੋਸੀ. ਪਾਪੀ. "ਗੁਨਹਗਾਰ ਲੂਣਹਰਾਮੀ." (ਸੂਹੀ ਮਃ ੫)...
ਵਿ- ਨਮਕਹਰਾਮ. "ਗੁਨਹਗਾਰ ਲੂਣਹਰਾਮੀ." (ਸੂਹੀ ਮਃ ੫) ੨. ਸੰਗ੍ਯਾ- ਨਮਕਹਰਾਮੀ. ਲੂਣ ਖਾਕੇ ਕ੍ਰਿਤਘਨਤਾ ਕਰਨ ਦਾ ਭਾਵ....
ਵਿ- ਕੁਸੁੰਭ ਰੰਗੀ. "ਮਨੋ ਅੰਗ ਸੂਹੀ ਕੀ ਸਾਰ੍ਹੀ ਕਰੀ ਹੈ." (ਚੰਡੀ ੧) ੨. ਇੱਕ ਰਾਗਿਣੀ, ਜਿਸ ਨੂੰ ਸੂਹਾ ਭੀ ਆਖਦੇ ਹਨ.¹ ਇਹ ਕਾਫੀ ਠਾਟ ਦੀ ਸਾੜਵ ਰਾਗਿਣੀ ਹੈ. ਇਸ ਵਿੱਚ ਧੈਵਤ ਵਰਜਿਤ ਹੈ. ਸੂਹੀ ਨੂੰ ਗਾਂਧਾਰ ਅਤੇ ਨਿਸਾਦ ਕੋਮਲ, ਬਾਕੀ ਸ਼ੁੱਧ ਸੁਰ ਹਨ. ਵਾਦੀ ਮੱਧਮ ਅਤੇ ਸੜਜ ਸੰਵਾਦੀ ਹੈ. ਗਾਉਣ ਦਾ ਵੇਲਾ ਦੋ ਘੜੀ ਦਿਨ ਚੜ੍ਹੇ ਹੈ.#ਆਰੋਹੀ- ਸ ਰ ਗਾ ਮ ਪ ਨਾ ਸ.#ਅਵਰੋਹੀ- ਸ ਨਾ ਮ ਪ ਗਾ ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੂਹੀ ਦਾ ਪੰਦਰਵਾਂ ਨੰਬਰ ਹੈ। ੩. ਪੋਠੋਹਾਰ ਵੱਲ ਕਿਸੇ ਔਰਤ ਦਾ ਆਪਣੇ ਘਰ ਦੇ ਕਿਸੇ ਬਜ਼ੁਰਗ ਅੱਗੇ ਮੱਥਾ ਟੇਕਣ ਦਾ ਕਰਮ. ਦੇਖੋ, ਸੁਹੀਆ....