girīndhraगिरींद्र
ਗਿਰੀ. ਇੰਦ੍ਰ. ਦੇਖੋ, ਗਿਰੀਸ.
गिरी. इंद्र. देखो, गिरीस.
ਦੇਖੋ, ਗਿਰਿ। ੨. ਇੱਕ ਪਹਾੜੀ ਨਦੀ, ਜੋ ਪਾਂਵਟੇ ਦੇ ਪਾਸੇ ਬਹਿਂਦੀ ਹੈ. "ਬਹੈ ਨਦੀ ਇੱਕ ਨਾਮ ਗਿਰੀ ਹੈ। ਦਿਸਿ ਦੂਜੇ ਰਵਿਸੁਤਾ ਢਰੀ ਹੈ." (ਗੁਪ੍ਰਸੂ) ੩. ਇਸ ਨਾਊਂ ਦੀ ਹੋਰ ਭੀ ਕਈ ਪਹਾੜੀ ਨਦੀਆਂ ਹਨ. ਇਕ ਸ਼ਿਮਲੇ ਅਤੇ ਚਾਯਲ ਦੇ ਮੱਧ ਭੀ ਵਹਿੰਦੀ ਹੈ। ੪. ਗਿਰੂ. ਮਗ਼ਜ਼। ੫. ਗਿਰਿ (ਪਹਾੜ) ਦਾ ਵਸਨੀਕ. ਪਹਾੜੀਆ....
ਦੇਵਰਾਜ. ਦੇਖੋ, ਇੰਦਰ. "ਇੰਦ੍ਰ ਕੋਟਿ ਜਾਕੇ ਸੇਵਾ ਕਰਹਿ." (ਭੈਰ ਅਃ ਕਬੀਰ) ੨. ਕੁਟਜ ਬਿਰਛ. ਦੇਖੋ, ਇੰਦ੍ਰਜੌਂ ਅਤੇ ਕੁਟਜ....
ਸੰ. ਗਿਰੀਸ਼. ਗਿਰਿ- ਈਸ਼. ਪਹਾੜੀ ਰਾਜਾ। ੨. ਸ਼ਿਵ, ਜੋ ਕੈਲਾਸ਼ਪਤਿ ਹੈ. "ਬ੍ਰਹਮਾ ਬਿਸਨੁ ਬਿਹੀਨ ਗਿਰੀਸਾ." (ਨਾਪ੍ਰ) ੩. ਪਹਾੜਾਂ ਦਾ ਰਾਜਾ ਹਿਮਾਲਯ। ੪. ਸੁਮੇਰੁ....