gāhaiगाहै
ਗਾਹੁੰਦਾ ਹੈ. ਦੇਖੋ, ਗਾਹ ਧਾ। ੨. ਅਵਗਾਹਨ (ਖੋਜ) ਕਰਦਾ ਹੈ। ੩. ਗਾਇਨ ਕਰਦਾ ਹੈ. "ਜਿਸਹਿ ਪਰਾਪਤਿ ਸੋ ਹਰਿਗੁਣ ਗਾਹੈ." (ਗਉ ਮਃ ੫)
गाहुंदा है. देखो, गाह धा। २. अवगाहन (खोज) करदा है। ३. गाइन करदा है. "जिसहि परापति सो हरिगुण गाहै." (गउ मः ५)
ਸੰ. गाह् ਧਾ- ਨਸ੍ਟ ਕਰਨਾ, ਤੋੜਨਾ, ਹਿਲਾਉਣਾ, ਹੇਠ ਉੱਪਰ ਕਰਨਾ, ਸਨਾਨ ਕਰਨਾ। ੨. ਸੰਗ੍ਯਾ- ਗਾਹਣ ਦੀ ਕ੍ਰਿਯਾ. "ਲਾਟੂ ਮਧਾਣੀਆਂ ਅਨਗਾਹ." (ਵਾਰ ਆਸਾ) ੩. ਗ੍ਰਹਣ. ਅੰਗੀਕਾਰ. "ਅਖਰੀ ਗਿਆਨੁ ਗੀਤ ਗੁਣਗਾਹ." (ਜਪੁ) ੪. ਸੰ. ਗਾਹ. ਗੰਭੀਰਤਾ. ਡੂੰਘਿਆਈ। ੫. ਫ਼ਾ. [گاہ] ਜਗਾ. ਥਾਂ....
ਸੰ. ਸੰਗ੍ਯਾ- ਨਿਮੱਜਨ. ਟੁੱਬੀ ਮਾਰਕੇ ਕੀਤਾ ਇਸਨਾਨ. "ਭਾਂਤਿ ਭਾਂਤਿ ਬਨ ਬਨ ਅਵਗਾਹੇ." (ਮਾਝ ਮਃ ੫) ਅਨੇਕ ਵਨ (ਜੰਗਲ) ਅਨੇਕ ਵਨ (ਜਲ- ਤੀਰਥ) ਅਵਗਾਹੇ। ੨. ਮਥਨ. ਰਿੜਕਨਾ। ੩. ਖੋਜ. ਛਾਂਨ ਬੀਨ. "ਸਗਲ ਦੇਵ ਹਾਰੇ ਅਵਗਾਹਿ." (ਸੁਖਮਨੀ)...
ਸੰਗ੍ਯਾ- ਢੂੰਡ. ਤਲਾਸ਼. "ਬੰਦੇ ਖੋਜੁ ਦਿਲ ਹਰਿ ਰੋਜ." (ਤਿਲੰ ਕਬੀਰ) ੨. ਪੈਰ ਦਾ ਜ਼ਮੀਨ ਪੁਰ ਚਿੰਨ੍ਹ. "ਗੁਰਮਤਿ ਖੋਜ ਪਰੇ ਤਬ ਪਕਰੇ." (ਬਸੰ ਮਃ ੪) ਗੁਰਮਤਿ ਦ੍ਵਾਰਾ ਪੰਜ ਚੋਰਾਂ ਦੇ ਖੋਜ ਪਿੱਛੇ ਜਦ ਪਏ, ਤਦ ਫੜ ਲਏ. ਦੇਖੋ, ਬਾਛਰ ਖੋਜ। ੩. ਮਾਰਗ. ਰਸਤਾ. "ਖੋਜ ਰੋਜ ਕੇ ਹੇਤ ਲਗ ਦਯੋ ਮਿਸ੍ਰ ਜੂ ਰੋਇ." (ਖਾਮ) ੪. ਚਰਣ. ਪੈਰ. "ਨਦੀ ਤਰੰਦੜੀ ਮੈਡਾ ਖੋਜ ਨ ਖੁੰਭੈ." (ਵਾਰ ਗੂਜ ੨. ਮਃ ੫)...
ਸੰ. ਗਾ੍ਯਨ. ਸ੍ਵਰ ਦਾ ਆਲਾਪ. ਗਾਉਣਾ. "ਗੁਨਗੋਬਿੰਦ ਗਾਇਓ ਨਹੀ." (ਸਃ ਮਃ ੯). ੨. ਗਾਯਕ. ਗਵੈਯਾ. "ਗਾਵਹਿ ਗਾਇਨ ਪ੍ਰਾਤ." (ਮਾ. ਸੰਗੀਤ)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਦੇਖੋ, ਪ੍ਰਾਪ੍ਤਿ। ੨. ਵਿ- ਪਰ- ਆਪੱਤਿ. ਜੋ ਵਿਪਦਾ ਅਤੇ ਸਭ ਦੁੱਖਾਂ ਤੋਂ ਪਰੇ ਹੈ। ੩. ਸੰਗਯਾ- ਕਰਤਾਰ. ਵਾਹਗੁਰੂ. "ਅਚਰਜ ਸੁਨਿਓ ਪਰਾਪਤਿ ਭੇਟੁਲੇ." (ਬਿਲਾ ਮਃ ੫)...
ਕਰਤਾਰ ਦੇ ਗੁਣ. "ਹਰਿਗੁਣ ਗਾਵਹਿ ਅਨਦਿਨੁ ਜਾਗੇ." (ਮਾਰੂ ਸੋਲਹੇ ਮਃ ੩)...
ਗਾਹੁੰਦਾ ਹੈ. ਦੇਖੋ, ਗਾਹ ਧਾ। ੨. ਅਵਗਾਹਨ (ਖੋਜ) ਕਰਦਾ ਹੈ। ੩. ਗਾਇਨ ਕਰਦਾ ਹੈ. "ਜਿਸਹਿ ਪਰਾਪਤਿ ਸੋ ਹਰਿਗੁਣ ਗਾਹੈ." (ਗਉ ਮਃ ੫)...