garajīगरजी
ਵਿ- ਗ਼ਰਜ (ਜਰੂਰਤ) ਵਾਲਾ. ਲੋੜ ਵਾਲਾ. "ਅਰਜੀ ਸਿਖ ਕੀ ਰਾਵਰ ਮਰਜੀ। ਮੈ ਗਰਜੀ ਇਕ ਸੇਵਾ ਗਰਜੀ." (ਗੁਪ੍ਰਸੂ)
वि- ग़रज (जरूरत) वाला. लोड़ वाला. "अरजी सिख की रावर मरजी। मै गरजी इक सेवा गरजी." (गुप्रसू)
ਅ਼. [ضروُرت] ਜਰੂਰਤ. ਸੰਗ੍ਯਾ- ਆਵਸ਼੍ਯਕਤਾ. ਲੋੜ. ਹ਼ਾਜਤ. "ਜੈਸਾ ਕਰੈ ਕਹਾਵੈ ਤੈਸਾ ਐਸੀ ਬਨੀ ਜਰੂਰਤਿ." (ਵਾਰ ਸਾਰ ਮਃ ੨)...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰਗ੍ਯਾ- ਇੱਛਾ. ਚਾਹ। ੨. ਜਰੂਰਤ. ਆਵਸ਼੍ਯਕਤਾ....
ਅ਼. [عرضی] ਅ਼ਰਜੀ. ਸੰਗ੍ਯਾ- ਵਿਨਯਪਤ੍ਰ. ਅਰਦਾਸ। ੨. ਵਿ- ਨਮੂਦਾਰ. ਪ੍ਰਗਟ. "ਕਾਲਿਕਾ ਕਾਲ ਹੀ ਜਿਉ ਅਰਜੀ ਹੈ." (ਚੰਡੀ ੧)...
ਸੰ. शिष्य. ਸ਼ਿਸ਼੍ਯ. ਸੰਗ੍ਯਾ- ਜੋ ਸ਼ਾਸਨ (ਉਪਦੇਸ਼) ਯੋਗ ਹੋਵੇ. ਚੇਲਾ. ਸ਼ਾਗਿਰਦ। ੨. ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅਨੁਗਾਮੀ ਜਿਸ ਨੇ ਸਤਿਗੁਰੂ ਨਾਨਕ ਦੇਵ ਦਾ ਸਿੱਖ ਧਰਮ ਧਾਰਨ ਕੀਤਾ ਹੈ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਆਪਣਾ ਧਰਮਗ੍ਰੰਥ ਮੰਨਦਾ ਅਤੇ ਦਸ ਸਤਿਗੁਰਾਂ ਨੂੰ ਇੱਕ ਰੂਪ ਜਾਣਦਾ ਹੈ. "ਗੁਰੁ ਸਤਿਗੁਰ ਕਾ ਜੋ ਸਿੱਖ ਅਖਾਏ xxx ਜੋ ਸਾਸ ਗਿਰਾਸ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖ ਗੁਰੂ ਮਨਿ ਭਾਵੈ." (ਵਾਰ ਗਉ ੧. ਮਃ ੪) "ਆਪ ਛਡਿ ਸਦਾ ਰਹੈ ਪਰਣੈ ਗੁਰ ਬਿਨ ਅਵਰੁ ਨਾ ਜਾਣੈ ਕੋਇ। ਕਹੈ ਨਾਨਕ ਸੁਣਹੁ ਸੰਤਹੁ, ਸੋ ਸਿਖ ਸਨਮੁਖ ਹੋਇ." (ਆਨੰਦ) ਦੇਖੋ, ਸਿੱਖ। ੩. ਸਿਕ੍ਸ਼ਾ. ਉਪਦੇਸ਼. "ਜੇ ਇੱਕ ਗੁਰ ਕੀ ਸਿਖ ਸੁਣੀ." (ਜਪੁ) "ਗੁਰੁ ਤੁਠਾ ਸਿਖ ਦੇਵੈ ਮੇਰੇ ਭਾਈ." (ਆਸਾ ਮਃ ੪) ੪. ਸ਼ਿਖਾ. ਚੋਟੀ. "ਮੂੰਡ ਮੁਡਾਇ ਜਟਾ ਸਿਖ ਬਾਂਧੀ." (ਮਾਰੂ ਅਃ ਮਃ ੧)...
ਸਰਵ. ਭਵਦੀਯ. ਆਪ ਦਾ, ਦੀ. ਤੁਹਾਡੀ, ਡਾ. "ਅਬ ਰਾਵਰ ਕੇ ਸਮੇ ਮੇ." (ਗੁਪ੍ਰਸੂ) ਦੇਖੋ, ਅੰ. your....
ਅ਼. [مرضی] ਮਰਜੀ. ਸੰਗ੍ਯਾ- ਰਜਵ (ਇੱਛਾ ਪ੍ਰਗਟ ਕਰਨ) ਦਾ ਭਾਵ. ਕਾਮਨਾ. ਇਰਾਦਾ. "ਜ੍ਯੋਂ ਰਾਵਰ ਕੀ ਮਰਜੀ ਹੋਇ." (ਗੂਪ੍ਰਸੂ)...
ਵਿ- ਗ਼ਰਜ (ਜਰੂਰਤ) ਵਾਲਾ. ਲੋੜ ਵਾਲਾ. "ਅਰਜੀ ਸਿਖ ਕੀ ਰਾਵਰ ਮਰਜੀ। ਮੈ ਗਰਜੀ ਇਕ ਸੇਵਾ ਗਰਜੀ." (ਗੁਪ੍ਰਸੂ)...
ਸੰਗ੍ਯਾ- ਸੇਵਾ. ਖਿਦਮਤ. ਉਪਾਸਨਾ. "ਨਾਮੈ ਕੀ ਸਭ ਸੇਵਾ ਕਰੈ." (ਆਸਾ ਅਃ ਮਃ ੩) ੨. ਫ਼ਾ. ਸ਼ੇਵਹ. ਤਰੀਕਾ. ਕਾਇਦਾ."ਗੁਰਮਤਿ ਪਾਏ ਸਹਜਿ ਸੇਵਾ." (ਆਸਾ ਮਃ ੧) ੩. ਆਦਤ. ਸੁਭਾਉ। ੪. ਸਿੰਧੀ ਵਿੱਚ ਸੇਵਾ ਦਾ ਉੱਚਾਰਣ 'ਸ਼ੇਵਾ' ਹੈ ਅਤੇ ਇਸ ਦਾ ਅਰਥ ਪੂਜਾ ਭੇਟਾ ਭੀ ਹੈ....