gamārāगमारा
ਇੱਕ ਸਾਉਣੀ ਦਾ ਅੰਨ, ਜੋ ਪਸ਼ੂਆਂ ਦੇ ਚਾਰਣ ਲਈ ਵਰਤੀਦਾ ਹੈ. ਇਸ ਦਾ ਦਾਣਾ ਲਬੇਰੇ ਪਸ਼ੂਆਂ ਅਤੇ ਬਲਦਾਂ ਨੂੰ ਦਿੱਤਾ ਜਾਂਦਾ ਹੈ. ਜੇ ਇਸ ਨੂੰ ਖੇਤ ਵਿੱਚ ਬੀਜਕੇ, ਜਦ ਕੁਝ ਉੱਚਾ ਹੋ ਜਾਵੇ, ਹਲਵਾਹਕੇ ਜਿਮੀ ਵਿੱਚ ਮਿਲਾ ਦੇਈਏ, ਤਦ ਇਸ ਦਾ ਸਬਜ ਖਾਦ ਕਣਕ ਆਦਿ ਫਸਲ ਲਈ ਬਹੁਤ ਹੀ ਪੁਸ੍ਟੀ ਕਰਨ ਵਾਲਾ ਹੈ.
इॱक साउणी दा अंन, जो पशूआं दे चारण लई वरतीदा है. इस दा दाणा लबेरे पशूआंअते बलदां नूं दिॱता जांदा है. जे इस नूं खेत विॱच बीजके, जद कुझ उॱचा हो जावे, हलवाहके जिमी विॱच मिला देईए, तद इस दा सबज खाद कणक आदि फसल लई बहुत ही पुस्टी करन वाला है.
ਸੰਗ੍ਯਾ- ਸ਼੍ਰਾਵਣ ਮਹੀਨੇ ਦੀ ਫਸਲ। ੨. ਦੇਖੋ, ਸਾਵਣੀ....
ਸੰ. अन्न. ਸੰਗ੍ਯਾ- ਜਿਸ ਨਾਲ ਪ੍ਰਾਣ ਧਾਰਣ ਕਰੀਏ. ਖਾਣ ਲਾਇਕ ਪਦਾਰਥ. ਭੋਜਨ।#੨. ਅਨਾਜ. ਦਾਣਾ। ੩. ਪਾਰਬ੍ਰਹ੍ਮ. ਕਰਤਾਰ, ਜਿਸ ਦੀ ਸੱਤਾ ਨਾਲ ਜੀਵ ਪ੍ਰਾਣ ਧਾਰਦੇ ਹਨ। ੪. ਸੂਰਜ। ੫. ਪ੍ਰਾਣ। ੬. ਭੋਗਣ ਯੋਗ੍ਯ ਪਦਾਰਥ....
ਸੰ. ਸੰਗ੍ਯਾ- ਵੰਸ਼ ਦੀ ਕੀਰਤਿ ਗਾਉਣ ਵਾਲਾ ਭੱਟ. ਬੰਦੀਜਨ. "ਜਿਸ ਕੋ ਜਸ ਬੇਦ ਪਢੈਂ ਸਮ ਚਾਰਣ." (ਗੁਪ੍ਰਸੂ) ੨. ਰਾਜਪੂਤਾਂ ਦੀ ਇੱਕ ਜਾਤਿ। ੩. ਚਰਣ (ਵਿਚਰਣ) ਦਾ ਭਾਵ. "ਚੰਚਲ ਚਖ ਚਾਰਣ ਮੱਛ ਬਿਡਾਰਣ." (ਗ੍ਯਾਨ) ਚੰਚਲਤਾ ਨਾਲ ਨੇਤ੍ਰਾਂ ਦਾ ਫਿਰਣਾ, ਮੱਛੀ ਦੀ ਚਪਲਤਾ ਨੂੰ ਦੂਰ ਕਰਦਾ ਹੈ। ੪. ਸੰਗੀਤ ਅਨੁਸਾਰ ਨ੍ਰਿਤ੍ਯ ਵੇਲੇ ਘੁੰਘਰੂ ਵਜਾਉਣ ਵਾਲਾ ਅਤੇ ਹਾਸੀ ਦੇ ਵਚਨ ਕਹਿਣ ਵਾਲਾ 'ਚਾਰਣ' ਹੈ। ੫. ਵਿ- ਫਿਰਣ ਵਾਲਾ। ੬. ਦੇਖੋ, ਚਾਰਣੋ....
ਸੰਗ੍ਯਾ- ਅਨਾਜ ਦਾ ਬੀਜ. ਕਣ. ਦਾਨਾ ਫ਼ਾ. [دانہ] ਦਾਨਹ. "ਜਹਾ ਦਾਣੇ ਤਹਾ ਖਾਣੇ." (ਵਾਰ ਸੋਰ ਮਃ ੨) ੨. ਫ਼ਾ. [دانا] ਵਿ- ਦਾਨਾ. ਅ਼ਕਲਮੰਦ. ਗ੍ਯਾਤਾ. "ਸਤਗੁਰੁ ਸਾਹੁ ਪਾਇਓ ਵਡ ਦਾਣਾ." (ਜੈਤ ਮਃ ੪)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਕ੍ਸ਼ੇਤ੍ਰ. ਸੰਗ੍ਯਾ- ਪ੍ਰਿਥਿਵੀ. ਭੂਮਿ। ੨. ਉਹ ਅਸਥਾਨ ਜਿੱਥੇ ਅੰਨ ਬੀਜਿਆ ਜਾਵੇ. "ਖੇਤ ਖਸਮ ਕਾ ਰਾਖਾ ਉਠਿਜਾਇ." (ਗਉ ਮਃ ੫) ੩. ਦੇਹ. ਸ਼ਰੀਰ. "ਖੇਤ ਹੀ ਕਰਹੁ ਨਿਬੇਰਾ." (ਮਾਰੂ ਕਬੀਰ) ੪. ਉਤਪੱਤੀ ਦਾ ਅਸਥਾਨ। ੫. ਇਸਤ੍ਰੀ. ਜੋਰੂ. "ਰੰਚਕ ਰੇਤ ਖੇਤ ਤਨ ਨਿਰਮਿਤ." (ਸਵੈਯੇ ਸ਼੍ਰੀ ਮੁਖਵਾਕ ਮਃ ੫) ੬. ਅੰਤਹਕਰਣ। ੭. ਇੰਦ੍ਰਿਯ। ੮. ਸੁਪਾਤ੍ਰ. ਅਧਿਕਾਰੀ. "ਖੇਤੁ ਪਛਾਣੈ ਬੀਜੈ ਦਾਨੁ." (ਸਵਾ ਮਃ ੧) ੯. ਰਣਭੂਮਿ. ਮੈਦਾਨੇਜੰਗ. "ਪੁਰਜਾ ਪੁਰਜਾ ਕਟਿਮਰੈ ਕਬਹੂ ਨ ਛਾਡੈ ਖੇਤੁ." (ਮਾਰੂ ਕਬੀਰ) ੧੦. ਤੀਰਥਅਸਥਾਨ....
ਵਿ- ਕਛੁ. ਕਿਛੁ. ਕੁਛ. ਤਨਿਕ. ਥੋੜਾ....
ਉੱਚਤਾ ਵਾਲਾ- ਵਾਲੀ. "ਪਿਰ ਉਚੜੀਐ ਮਾੜਤੀਐ ਤਿਹੁ ਲੋਆ ਸਿਰ ਤਾਜਾ." (ਸੂਹੀ ਛੰਤ ਮਃ ੧) ਉੱਚੀ ਮਾੜੀ (ਮਹਿਲ) ਵਾਲਾ.#ਦੇਖੋ, ਉੱਚ....
ਸੰ. ਜਮਾ. ਦੇਖੋ, ਜਮੀਨ. "ਜਿਮੀ ਨਾਹੀ ਮੈ ਕਿਸੀ ਕੀ ਬੋਈ." (ਸੂਹੀ ਕਬੀਰ)...
ਫ਼ਾ. [سبز] ਵਿ- ਹਰਾ....
ਸੰ. ਖਾਣਾ. "ਭ੍ਰਮ ਭੈ ਸਗਲੇ ਖਾਦ." (ਸਾਰ ਮਃ ੫) ੨. ਖਾਦ੍ਯ. ਖਾਣ ਯੋਗ੍ਯ ਪਦਾਰਥ. ਭੋਜਨ। ੩. ਰੇਹ. ਦੇਖੋ, ਖਾਤ ੩....
ਸੰਗ੍ਯਾ- ਇੱਕ ਅੰਨ, ਜੋ ਵਿਸ਼ੇਸ ਕਰਕੇ ਖਾਣ ਦੇ ਕੰਮ ਆਉਂਦਾ ਹੈ. ਗੋਧੂਮ. ਗੰਦਮ. Wheat । ੨. ਦੇਖੋ, ਕਣਿਕ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਅ਼. [فصل] ਫ਼ਸਲ. ਸੰਗ੍ਯਾ- ਰੁੱਤ. ਮੌਸਮ। ੨. ਸਮਾਂ. ਵੇਲਾ। ੩. ਦੱਖਿਣਾਯਨ ਅਤੇ ਉੱਤਰਾਯਣ ਵਿੱਚ ਹੋਣ ਵਾਲੀ ਖੇਤੀ. ਹਾੜੀ (ਰੱਬੀ) ਅਤੇ ਸਾਉਣੀ (ਖ਼ਰੀਫ਼) "ਫਸਲਿ ਅਹਾੜੀ ਏਕੁ ਨਾਮੁ." (ਵਾਰ ਮਲਾ ਮਃ ੧) ੪. ਕ੍ਰਿ. ਵਿ- ਫਸਲ ਦੇ ਸਮੇ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਦੇਖੋ, ਪੁਸ੍ਟਿ। ੨. ਵਿ- ਪੁਸ੍ਟ ਕਰਨ ਵਾਲੀ. ਪਾਲਣ ਵਾਲੀ. "ਪਰਮ ਈਸ੍ਵਰੀ ਪੁਸ੍ਟੀ." (ਗੁਪ੍ਰਸੂ)...
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....