khēdhaखेद
ਦੇਖੋ, ਖਿਦ। ੨. ਸੰਗ੍ਯਾ- ਦੁੱਖ. "ਖੇਦ ਮਿਟੇ ਸਾਧੂ ਮਿਲਤ." (ਬਾਵਨ) ੩. ਸ਼ੋਕ। ੪. ਘਬਰਾਹਟ। ੫. ਦੇਖੋ, ਖੇਦਨਾ.
देखो, खिद। २. संग्या- दुॱख. "खेद मिटे साधू मिलत." (बावन) ३. शोक। ४. घबराहट। ५. देखो, खेदना.
ਸੰ. खिद् ਧਾ- ਦੁੱਖ ਦੇਣਾ, ਭੈ ਦਿਖਾਉਣਾ, ਘਬਰਾਉਣਾ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਖਿਦ। ੨. ਸੰਗ੍ਯਾ- ਦੁੱਖ. "ਖੇਦ ਮਿਟੇ ਸਾਧੂ ਮਿਲਤ." (ਬਾਵਨ) ੩. ਸ਼ੋਕ। ੪. ਘਬਰਾਹਟ। ੫. ਦੇਖੋ, ਖੇਦਨਾ....
ਦੇਖੋ, ਸਾਧੁ. "ਸਾਧੂ ਸੰਗਿ ਉਧਾਰੁ ਭਏ ਨਿਕਾਣਿਆ." (ਮਃ ੫. ਵਾਰ ਮਲਾ) ੨. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਜਵਾਈ, ਬੀਬੀ ਬੀਰੋ ਜੀ ਦਾ ਪਤਿ. ਦੇਖੋ, ਬੀਰੋ ਬੀਬੀ। ੩. ਸਾਦੇ ਦਾ ਪੁਤ੍ਰ ਅਤੇ ਭਾਈ ਰੂਪਚੰਦ ਜੀ ਦਾ ਪਿਤਾ....
ਮਿਲਦਾ. "ਮਿਲਤ ਪਿਆਰੋ ਪ੍ਰਾਨਨਾਥੁ ਕਵਨ ਭਗਤਿ ਤੇ?" (ਮਲਾ ਰਵਿਦਾਸ) ੨. ਦੇਖੋ, ਮਿਲਿਤ ਅਤੇ ਮਿੱਲਤ....
ਦੋ ਅਤੇ ਪਚਾਸ, ਦ੍ਵਾਪੰਚਾਸ਼ਤ. ਬਵੰਜਾ- ੫੨। ੨. ਵਾਮਨ. ਬਾਉਨਾ. "ਬਾਵਨ ਰੂਪ ਕੀਆ ਤੁਧ ਕਰਤੇ." (ਮਾਰੂ ਸੋਲਹੇ ਮਃ ੫) ੩. ਬਾਵਨ ਚੰਦਨ, "ਬਾਵਨ ਬੀਖੂ ਬਾਨੈ ਬੀਖੇ ਬਾਸੁ ਤੇ ਸੁਖ ਲਾਗਿਬਾ." (ਪ੍ਰਭਾ ਨਾਮਦੇਵ) ਦੇਖੋ, ਬਾਵਨ ਚੰਦਨ। ੪. ਦੇਖੋ. ਵਾਮਨ....
ਸੰ. ਸ਼ੋਕ. ਸੰਗ੍ਯਾ- ਤਪਤ. ਤੇਜ. ਗਰਮੀ. "ਕਿ ਆਦਿੱਤ ਸੋਕੈ." (ਜਾਪੁ) ਸੂਰਜ ਨੂੰ ਗਰਮੀ ਦੇਣ ਵਾਲਾ ਹੈ. "ਨ ਸੀਤ ਹੈ ਨ ਸੋਕ ਹੈ." (ਅਕਾਲ) ੨. ਰੰਜ. ਗਮ। ੩. ਮੁਸੀਬਤ. ਵਿਪਦਾ....
ਸੰਗ੍ਯਾ- ਵ੍ਯਾਕੁਲਤਾ. ਅਸ਼ਾਂਤਿ....
ਦੇਖੋ, ਖੇਦਨ। ੨. ਕ੍ਰਿ- ਖਦੇੜਨਾ. ਧਕੇਲਨਾ. "ਤਿਨੈ ਖੇਦਕੇ ਬਾਰ ਕੇ ਬੀਚ ਡਾਰੰ." (ਵਿਚਿਤ੍ਰ) ਖਦੇੜਕੇ ਵਾੜ ਵਿੱਚ ਵਾੜ ਦਿੱਤੇ....