khusālaखुसाल
ਫ਼ਾ. [خوشحال] ਖ਼ੁਸ਼ਹ਼ਾਲ. ਵਿ- ਚੰਗੀ ਹਾਲਤ ਵਾਲਾ. ਪ੍ਰਸੰਨ. ਆਨੰਦ. "ਮਾਦਰ ਖੁਸਾਲ ਖਾਤਰ." (ਰਾਮਾਵ)
फ़ा. [خوشحال] ख़ुशह़ाल. वि- चंगी हालत वाला. प्रसंन. आनंद. "मादर खुसाल खातर." (रामाव)
ਫ਼ਾ. [خوثحال] ਵਿ- ਅੱਛੇ ਹਾਲ ਵਾਲਾ. ਉੱਤਮ ਦਸ਼ਾ ਵਾਲਾ। ੨. ਪ੍ਰਸੰਨ. ਆਨੰਦ. "ਬੈਠਕ ਮੇਂ ਬੈਠ੍ਯੋ ਖੁਸਹਾਲ." (ਗੁਪ੍ਰਸੂ)...
ਅ਼. [حالت] ਹ਼ਾਲਤ. ਸੰਗ੍ਯਾ- ਦਸ਼ਾ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
प्रसन्न. ਵਿ- ਖ਼ੁਸ਼. ਆਨੰਦ ਸਹਿਤ। ੨. ਨਿਰਮਲ. ਸ੍ਵੱਛ। ੩. ਸੰਗ੍ਯਾ- ਮਹਾਦੇਵ. ਸ਼ਿਵ....
ਦੇਖੋ, ਅਨੰਦ. "ਆਨੰਦ ਗੁਰੁ ਤੇ ਜਾਣਿਆ." (ਅਨੰਦੁ) ੨. ਇੱਕ ਛੰਦ. ਦੇਖੋ, ਕੋਰੜਾ। ੩. ਪਾਰਬ੍ਰਹਮ. ਕਰਤਾਰ। ੪. ਸਿੱਖਧਰਮ ਅਨੁਸਾਰ ਵਿਆਹ, ਜਿਸ ਦੀ ਰੀਤਿ ਇਹ ਹੈ-#(ੳ) ਸਿੱਖਪੁਤ੍ਰੀ ਦਾ ਸਿੱਖ ਨਾਲ ਸੰਬੰਧ ਹੋਵੇ.#(ਅ) ਦੋਵੇਂ ਰੂਪ ਅਵਸਥਾ ਗੁਣ ਆਦਿ ਵਿੱਚ ਯੋਗ੍ਯ ਅਤੇ ਪਰਸਪਰ ਸੰਯੋਗ ਦੇ ਇੱਛਾਵਾਨ ਹੋਣ.#(ੲ) ਸਗਾਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜੂਰ ਅਰਦਾਸ ਕਰਕੇ ਹੋਵੇ.#(ਸ) ਆਨੰਦ ਦਾ ਦਿਨ ਗੁਰਪੁਰਬ ਵਾਲੇ ਦਿਨ ਅਥਵਾ ਪੰਜ ਪਿਆਰਿਆਂ ਦੀ ਸੰਮਤਿ ਨਾਲ ਥਾਪਿਆ ਜਾਵੇ.#(ਹ) ਜਿਤਨੇ ਆਦਮੀ ਲੜਕੀ ਵਾਲਾ ਸੱਦੇ ਉਤਨੇ ਨਾਲ ਲੈ ਕੇ ਦੁਲਹਾ ਸਹੁਰੇ ਘਰ ਜਾਵੇ. ਦੋਹੀਂ ਪਾਸੀਂ ਗੁਰੁਸ਼ਬਦ ਗਾਏ ਜਾਣ.#(ਕ) ਅਮ੍ਰਿਤ ਵੇਲੇ ਆਸਾ ਦੀ ਵਾਰ ਪਿੱਛੋਂ ਵਰ ਅਤੇ ਕੰਨ੍ਯਾ ਨੂੰ ਗੁਰੁਬਾਣੀ ਅਨੁਸਾਰ ਉਪਦੇਸ਼ ਦੇ ਕੇ ਅਤੇ ਨਿਯਮ ਅੰਗੀਕਾਰ ਕਰਵਾਕੇ ਲਾਵਾਂ ਅਤੇ ਆਨੰਦ ਦਾ ਪਾਠ ਕਰਕੇ ਪ੍ਰਸਾਦ ਵਰਤਾਇਆ ਜਾਵੇ.#ਆਨੰਦ ਦੀ ਰੀਤਿ ਸਿੱਖਾਂ ਵਿੱਚ ਬਹੁਤ ਪੁਰਾਣੀ ਹੈ, ਪਰ ਇਸ ਨੂੰ ਕਾਨੂੰਨ ਦੀ ਸ਼ਕਲ ਵਿੱਚ ਲਿਆਉਣ ਦਾ ਯਤਨ ਟਿੱਕਾ ਸਾਹਿਬ (ਵਲੀਅਹਿਦ) ਨਾਭਾ ਸ਼੍ਰੀ ਮਾਨ ਰਿਪੁਦਮਨ ਸਿੰਘ ਜੀ ਨੇ ਕੀਤਾ, ਜਿਨ੍ਹਾਂ ਨੇ ੩੦ ਅਕਤੂਬਰ ਸਨ ੧੯੦੮ ਨੂੰ ਬਿਲ ਕੌਂਸਲ ਵਿੱਚ ਪੇਸ਼ ਕੀਤਾ ਅਤੇ ਸਰਦਾਰ ਸੁੰਦਰ ਸਿੰਘ ਜੀ ਰਈਸ ਮਜੀਠਾ ਦੇ ਜਤਨ ਨਾਲ ੨੭ ਅਗਸ੍ਤ ਸਨ ੧੯੦੯ ਨੂੰ ਰਪੋਟ ਲਈ ਖ਼ਾਸ ਕਮੇਟੀ ਦੇ ਸਪੁਰਦ ਹੋਇਆ ਅਤੇ ੨੨ ਅਕਤਬੂਰ ਸਨ ੧੯੦੯ ਨੂੰ ਆਨੰਦ ਵਿਵਾਹ ਦਾ ਕਾਨੂਨ (Anand Marriage Act) ਪਾਸ ਹੋਇਆ.¹...
ਫ਼ਾ. [مادر] ਸੰਗ੍ਯਾ- ਮਾਤਾ, ਮਾਤ੍ਰਿ. "ਮਾਦਰ ਖੁਸਾਲ ਖਾਤਰ." (ਰਾਮਾਵ) ਦੇਖੋ, ਅੰ. Mother....
ਫ਼ਾ. [خوشحال] ਖ਼ੁਸ਼ਹ਼ਾਲ. ਵਿ- ਚੰਗੀ ਹਾਲਤ ਵਾਲਾ. ਪ੍ਰਸੰਨ. ਆਨੰਦ. "ਮਾਦਰ ਖੁਸਾਲ ਖਾਤਰ." (ਰਾਮਾਵ)...
ਦੇਖੋ, ਖਾਤਿਰ....