khubhanā, khunbhanā, khubhanāखुभणा, खुंभणा, खुभना
ਕ੍ਰਿ- ਧਸਣਾ. ਗਡਣਾ. "ਨਦੀ ਤਰੰਦੀ ਮੈਡਾ ਖੋਜੁ ਨ ਖੁੰਭੈ." (ਵਾਰ ਗੂਜ ੨. ਮਃ ੫) ਸੰਸਾਰਨਦੀ ਤਰਦੇ ਮੇਰਾ ਪੈਰ ਵਿਸਿਆਂ ਦੀ ਜਲ੍ਹਣ ਵਿੱਚ ਨਹੀਂ ਧਸਦਾ.
क्रि- धसणा. गडणा. "नदी तरंदी मैडा खोजु न खुंभै." (वार गूज २. मः ५) संसारनदी तरदे मेरा पैर विसिआं दी जल्हण विॱच नहीं धसदा.
ਕ੍ਰਿ- ਖੁਭਣਾ. ਗਡਣਾ. ਪ੍ਰਵੇਸ਼ ਕਰਨਾ. ਪੈਠਨਾ....
ਕ੍ਰਿ- ਧਸਣਾ. ਖੁਭਣਾ। ੨. ਮਿਲਣਾ. ਦਾਖ਼ਿਲ ਹੋਣਾ. "ਵਿਚਿ ਸਚੇ ਕੂੜੁ ਨ ਗਡਈ." (ਵਾਰ ਗਉ ਮਃ ੪)...
ਸੰ. ਸੰਗ੍ਯਾ- ਨਦ (ਸ਼ੋਰ) ਕਰਨ ਵਾਲੀ ਜਲ ਧਾਰਾ. ਪਹਾੜਾਂ ਦੇ ਚਸ਼ਮੇ ਅਤੇ ਗਲੀ ਹੋਈ ਬਰਫ ਤੋਂ ਬਣੀ ਹੋਈ ਜਲਧਾਰਾ, ਜੋ ਸਦਾ ਵਹਿਂਦੀ ਹੈ. ਕਾਤ੍ਯਾਯਨ ਲਿਖਦਾ ਹੈ ਕਿ ਅੱਠ ਹਜ਼ਾਰ ਧਨੁਸ¹ ਤੋਂ ਜਿਸ ਦਾ ਪ੍ਰਵਾਹ ਘੱਟ ਹੋਵੇ, ਉਹ ਨਦੀ ਨਹੀਂ ਕਹੀ ਜਾਂਦੀ "ਨਦੀਆਂ ਵਿਚਿ ਟਿਬੇ ਦੇਖਾਲੇ." (ਵਾਰ ਮਾਝ ਮਃ ੧)...
ਸਿੰਧੀ. ਸਰਵ- ਮੇਰਾ. ਮੇਰੀ. "ਸੁਣਿ ਸਜਣ ਜੀ ਮੈਡੜੇ ਮੀਤਾ ਰਾਮ." (ਵਡ ਛੰਤ ਮਃ ੫) "ਤੂ ਕਰਤਾ ਸਚਿਆਰੁ, ਮੈਡਾ ਸਾਂਈ." (ਸੋਪੁਰਖੁ)...
ਸੰਗ੍ਯਾ- ਢੂੰਡ. ਤਲਾਸ਼. "ਬੰਦੇ ਖੋਜੁ ਦਿਲ ਹਰਿ ਰੋਜ." (ਤਿਲੰ ਕਬੀਰ) ੨. ਪੈਰ ਦਾ ਜ਼ਮੀਨ ਪੁਰ ਚਿੰਨ੍ਹ. "ਗੁਰਮਤਿ ਖੋਜ ਪਰੇ ਤਬ ਪਕਰੇ." (ਬਸੰ ਮਃ ੪) ਗੁਰਮਤਿ ਦ੍ਵਾਰਾ ਪੰਜ ਚੋਰਾਂ ਦੇ ਖੋਜ ਪਿੱਛੇ ਜਦ ਪਏ, ਤਦ ਫੜ ਲਏ. ਦੇਖੋ, ਬਾਛਰ ਖੋਜ। ੩. ਮਾਰਗ. ਰਸਤਾ. "ਖੋਜ ਰੋਜ ਕੇ ਹੇਤ ਲਗ ਦਯੋ ਮਿਸ੍ਰ ਜੂ ਰੋਇ." (ਖਾਮ) ੪. ਚਰਣ. ਪੈਰ. "ਨਦੀ ਤਰੰਦੜੀ ਮੈਡਾ ਖੋਜ ਨ ਖੁੰਭੈ." (ਵਾਰ ਗੂਜ ੨. ਮਃ ੫)...
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਸਰਵ- ਮਾਮਕ. ਬੋਲਣ ਵਾਲੇ ਦਾ ਆਪਣਾ. "ਮੇਰਾ ਸਾਹਿਬ ਅਤਿ ਵਡਾ." (ਮਃ ੩. ਵਾਰ ਗੂਜ ੧) ੨. ਵਿ- ਮੁੱਖ. ਪ੍ਰਧਾਨ. ਦੇਖੋ, ਮੇਰੁ. "ਸਿਰੁ ਕੀਨੋ ਮੇਰਾ." (ਰਾਮ ਅਃ ਮਃ ੫) ਸਾਰੇ ਅੰਗਾਂ ਵਿੱਚੋਂ ਸਿਰ ਨੂੰ ਪ੍ਰਧਾਨ ਬਣਾਇਆ ਹੈ....
ਸੰਗ੍ਯਾ- ਪਦ. ਚਰਨ. "ਪੈਰ ਧੋਵਾਂ ਪਖਾ ਫੇਰਦਾ." (ਸ੍ਰੀ ਮਃ ੫) ੨. ਸ਼ੂਦ੍ਰ, ਜਿਸ ਦੀ ਚਰਣਾਂ ਤੋਂ ਉਤਪੱਤੀ ਮੰਨੀ ਹੈ. ਪਾਦਜ. "ਉਲਟਾ ਖੇਲ ਪਿਰੰਮ ਦਾ ਪੈਰਾਂ ਉੱਪਰ ਸੀਸ ਨਿਵਾਯਾ." (ਭਾਗੁ) ਬ੍ਰਾਹਮਣ ਸ਼ੂਦ੍ਰ ਅੱਗੇ ਝੁਕਾਇਆ। ੩. ਵਿ- ਪਰਲਾ. ਦੂਸਰਾ ਕਿਨਾਰਾ. "ਪਾਯੋ ਨਾ ਜਾਇ ਜਿਹ ਪੈਰ ਪਾਰ." (ਅਕਾਲ) ੪. ਵਿਸਤੀਰਣ. "ਪੈਰ ਪਰਾਗ ਰਹੀ ਹੈ ਬੈਸਾਖ." (ਕ੍ਰਿਸਨਾਵ)...
ਗੁਰੁਯਸ਼ ਕਰਤਾ ਇੱਕ ਭੱਟ. "ਜਲ੍ਹਨ ਤੀਰ ਬਿਪਾਸ ਬਨਾਯਉ." (ਸਵੈਯੇ ਮਃ ੪. ਕੇ) ੨. ਭਡਾਣਾ ਪਿੰਡ (ਜਿਲਾ ਅੰਮ੍ਰਿਤਸਰ) ਦਾ ਵਸਨੀਕ ਸਿੱਧੂ ਜੱਟ, ਜੋ ਵਡਾ ਖੁਲਾਸਾ ਭਗਤ ਸੀ. ਇਸ ਦੀ ਇਸਤ੍ਰੀ ਦਾ ਨਾਮ ਰਾਮਕੀ ਸੀ. ਇਸ ਦੇ ਸਿੱਧੇ ਸਾਦੇ ਬਚਨ ਸਾਰ ਦੇ ਭਰੇ ਹੋਏ ਹਨ. ਇੱਕ ਵੇਰ ਗਠੇ ਲਾ ਰਹੇ ਜਲ੍ਹਣ ਨੂੰ ਕਿਸੇ ਨੇ ਪੁੱਛਿਆ, ਰੱਬ ਦੇ ਪਾਉਣ ਦਾ ਕੀ ਯਤਨ ਹੈ? ਅੱਗੋਂ ਜਵਾਬ ਦਿੱਤਾ- "ਰੱਬ ਦਾ ਕੀ ਪਾਉਣਾ, ਓਧਰੋਂ ਪੁੱਟਣਾ ਤੇ ਐਧਰ ਲਾਉਣਾ." ਭਾਵ- ਦੁਨੀਆਂ ਵੱਲੋਂ ਮਨ ਹਟਾਕੇ ਰੱਬ ਵੱਲ ਲਾਉਣਾ. ਇਹ ਮਹਾਤਮਾ ਛੀਵੇਂ ਸਤਿਗੁਰੂ ਜੀ ਦੇ ਸਮੇਂ ਹੋਇਆ ਹੈ. "ਜਲ੍ਹਨ ਸਾਧ ਹੁਤੋ ਜਿਸ ਥਾਨ। ਤਹਿਂ ਲਗ ਪਹੁਚੇ ਗੁਰੁ ਭਗਵਾਨ। ਨਾਮ ਰਾਮਕੀ ਤਿਸ ਕੀ ਦਾਰਾ। ਹਰਖਤ ਉਰ ਪਿਖ ਵਾਕ ਉਚਾਰਾ।।" (ਗੁਪ੍ਰਸੂ ਰਾਸਿ ੭. ਅਃ ੧੫)...
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...