ਖੀਰ

khīraखीर


ਸੰ. ਕ੍ਸ਼ੀਰ. ਜੋ ਕ੍ਸ਼ੀ (ਕਮਜ਼ੋਰੀ) ਨੂੰ ਹਟਾਵੇ, ਸੋ ਕ੍ਸ਼ੀਰ. ਦੁੱਧ. ਦੁਗਧ. "ਖੀਰ ਅਧਾਰ ਬਾਰਿਕੁ ਜਬ ਹੋਤਾ." (ਮਲਾ ਮਃ ੫) ੨. ਦੁੱਧ ਨਾਲ ਮਿਲਾਕੇ ਰਿਨ੍ਹੇਂ ਹੋਏ ਚਾਉਲ. ਤਸਮਈ. ਪਾਯਸ. ਸੰ. ਕ੍ਸ਼ੀਰਾਨ. "ਰਸ ਅੰਮ੍ਰਿਤ ਖੀਰ ਘਿਆਲੀ." (ਵਾਰ ਰਾਮ ੩) "ਖੀਰ ਸਮਾਨਿ ਸਾਗੁ ਮੈ ਪਾਇਆ." (ਮਾਰੂ ਕਬੀਰ) ੩. ਦੇਖੋ, ਖੀਰੁ.


सं. क्शीर. जो क्शी (कमज़ोरी) नूं हटावे, सो क्शीर. दुॱध. दुगध. "खीर अधार बारिकु जब होता." (मला मः ५) २. दुॱध नाल मिलाके रिन्हें होए चाउल. तसमई. पायस. सं. क्शीरान. "रस अंम्रित खीर घिआली." (वार राम ३) "खीर समानि सागु मै पाइआ." (मारू कबीर) ३. देखो, खीरु.