khādhimaख़ादिम
ਅ਼. [خادِم] ਸੰਗ੍ਯਾ- ਖ਼ਿਦਮਤ ਕਰਨ ਵਾਲਾ. ਸੇਵਕ. ਦਾਸ. "ਖਾਦਿਮ ਕੀਜੈ ਬਰਾ ਖੁਦਾਇ." (ਗੁਪ੍ਰਸੂ) ੨. ਨੌਕਰ. ਚਾਕਰ.
अ़. [خادِم] संग्या- ख़िदमत करन वाला. सेवक. दास. "खादिम कीजै बरा खुदाइ." (गुप्रसू) २. नौकर. चाकर.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਖਿਜਮਤ ਅਤੇ ਖਿਜਮਤਦਾਰ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੇਵਾ ਕਰਨ ਵਾਲਾ. ਦਾਸ. ਖਿਦਮਤਗਾਰ. "ਸੇਵਕ ਸੇਵਹਿ ਗੁਰਮੁਖਿ ਹਰਿ ਜਾਤਾ." (ਮਾਝ ਅਃ ਮਃ ੩)...
ਸੰ. दाश. ਧਾ- ਸੇਵਾ ਕਰਨਾ, ਭੇਟਾ ਅਰਪਣਾ। ੨. ਸੰ. दास. ਧਾ- ਦੇਣਾ, ਨੁਕ਼ਸਾਨ ਪੁਚਾਉਣਾ। ੩. ਸੰਗ੍ਯਾ- ਸੇਵਕ. "ਦਾਸ ਅਪਨੇ ਕੋ ਤੂ ਵਿਸਰਹਿ ਨਾਹੀ." (ਸੋਰ ਮਃ ੫) ੪. ਉਪਾਸਕ. ਪੂਜਕ. "ਦਾਸਹਿ ਏਕੁ ਨਿਹਾਰਿਆ." (ਬਾਵਨ) ੫. ਨੌਕਰ। ੬. ਇੱਕ ਭੱਟ, ਜਿਸ ਦੀ ਰਚਨਾ ਸਵੈਯਾਂ ਵਿੱਚ ਹੈ. "ਅਬ ਰਾਖਹੁ ਦਾਸ ਭਾਟ ਕੀ ਲਾਜ." (ਸਵੈਯੇ ਮਃ ੪. ਕੇ) ੭. ਲਾਲਸਿੰਘ ਕਵਿ ਦੀ ਛਾਪ. ਦੇਖੋ, ਲਾਲ ਸਿੰਘ। ੮. ਬਾਵਾ ਰਾਮਦਾਸ ਜੀ ਦੀ ਛਾਪ. ਦੇਖੋ, ਰਾਮਦਾਸ ਬਾਵਾ। ੯. ਸੰਗ੍ਯਾ- ਰਾਖਸ. ਦਸ੍ਯੁ. "ਪੰਚ ਦਾਸ ਤੀਨਿ ਦੋਖੀ." (ਕੇਦਾ ਮਃ ੫) ੧੦. ਗ਼ੁਲਾਮ. ਮੁੱਲ ਲੀਤਾ ਨੌਕਰ. "ਦਾਸਾ ਕਾ ਦਾਸ ਵਿਰਲਾ ਕੋਈ ਹੋਇ." (ਬਸੰ ਮਃ ੩) ੧੧. ਮਾਹੀਗੀਰ. ਧੀਵਰ. "ਦਾਸ ਜਾਲਪਾਨ ਹੈ." (ਨਾਪ੍ਰ)...
ਅ਼. [خادِم] ਸੰਗ੍ਯਾ- ਖ਼ਿਦਮਤ ਕਰਨ ਵਾਲਾ. ਸੇਵਕ. ਦਾਸ. "ਖਾਦਿਮ ਕੀਜੈ ਬਰਾ ਖੁਦਾਇ." (ਗੁਪ੍ਰਸੂ) ੨. ਨੌਕਰ. ਚਾਕਰ....
ਕਰੀਜੈ. ਕਰੋ। ੨. ਕਰੀਦਾ ਹੈ....
ਵਿ- ਵਡਾ. ਬੜਾ। ੨. ਉੱਤਮ. ਸ਼੍ਰੇਸ੍ਠ "ਸੁੰਨਤੁ ਸੀਲੁਬੰਧਾਨਿ ਬਰਾ." (ਮਾਰੂ ਸੋਲਹੇ ਮਃ ੫) ੩. ਸੰਗ੍ਯਾ- ਬੜਾ. ਵੜਾ. ਮਹਾਂ ਦੀ ਪੀਠੀ ਦੀ ਘੀ ਅਥਵਾ ਤੇਲ ਵਿੱਚ ਪਕਾਈ ਟਿੱਕੀ. "ਪੋਏ ਸੀਖ ਬਰਾ ਭਟਿਯਾਰੇ." (ਚਰਿਤ੍ਰ ੪੦੫) "ਸੂਖਮ ਓਦਨ ਬਰੇ ਪਕੌਰੇ." (ਗੁਪ੍ਰਸੂ) ੪. ਬੱਲਾ. ਸ਼ਹਤੀਰ. "ਛਾਨ ਕੇ ਬਾਂਧਸ ਬਰੇ ਬਨਾਇ." (ਚਰਿਤ੍ਰ ੩੭) ੫. ਫ਼ਾ. [برائے] ਬਰਾਯ. ਕ੍ਰਿ. ਵਿ- ਵਾਸਤੇ. ਲਿਯੇ. "ਬਰਾ ਖੁਦਾਈ ਸਚ ਚਉ." (ਮਃ ੧. ਬੰਨੋ)...
ਫ਼ਾ. [خُدا] ਸੰਗ੍ਯਾ- ਖ਼ੁਦ ਹੋਣ ਵਾਲਾ. ਸ੍ਵਯੰਭਵ, ਕਰਤਾਰ. "ਕੋਈ ਬੋਲੈ ਰਾਮ ਰਾਮ ਕੋਈ ਖੁਦਾਇ." (ਰਾਮ ਮਃ ੫)...
ਫ਼ਾ. [نوَکر] ਸੰਗ੍ਯਾ- ਚਾਕਰ. ਤਨਖ਼੍ਹਾਹ ਲੈਣ ਵਾਲਾ, ਸੇਵਕ....
ਫ਼ਾ. [چاکر] ਸੰਗ੍ਯਾ- ਨੌਕਰ. ਸੇਵਕ....