khāūखाऊ
ਵਿ- ਖਾਦਕ. ਖਾਣ ਵਾਲਾ। ੨. ਗੜੱਪੂ. ਕਿਸੇ ਦਾ ਧਨ ਮਾਲ ਖਾਜਾਣ ਵਾਲਾ। ੩. ਰਿਸ਼ਵਤਖ਼ੋਰ.
वि- खादक. खाण वाला। २. गड़ॱपू. किसे दा धन माल खाजाण वाला। ३. रिशवतख़ोर.
ਦੇਖੋ, ਖਾਣਾ. "ਦਿੱਤਾ ਪੈਨਣੁ ਖਾਣੁ." (ਸੋਰ ਮਃ ੫) ੨. ਦੇਖੋ, ਖਾਨਿ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਵਿ- ਗ੍ਰਾਸ ਕਰਜਾਣ ਵਾਲਾ. ਗਿਰਣ (ਨਿਗਲਣ) ਵਾਲਾ....
ਸੰ. ਮਾਲਾ. "ਮੁਕਤਿਮਾਲ ਕਨਿਕ ਲਾਲ ਹੀਰਾ." (ਜ਼ੈਤ ਮਃ ੫) "ਰਤਨ ਪਦਾਰਥਾ ਸਾਧੁ ਸੰਗਤਿ ਮਿਲ ਮਾਲ ਪਰੋਈਐ." (ਭਾਗੁ) ੨. ਹਰਟ (ਘਟਿਯੰਤ੍ਰ) ਦੀ ਮਾਲਾ, ਮਾਲ. "ਕਰ ਹਰਿ ਹਰਮਾਲ ਟਿੰਡ ਪਰੋਵਹੁ." (ਬਸੰ ਮਃ ੧) ੩. ਕਤਾਰ. ਸ਼੍ਰੇਣੀ। ੪. ਚਰਖੇ ਦੀ ਸੂਤਮਾਲਾ, ਜਿਸ ਨਾਲ ਚਕ੍ਰ ਫਿਰਦਾ ਹੈ। ੫. ਪੀਲੂ ਦਾ ਬਿਰਛ. ਜਾਲ. ਵਣ. ਦੇਖੋ, ਮਾਲਸਾਹਿਬ। ੬. ਅ਼. [مال] ਦੌਲਤ. ਧਨ. ਸੰਪਦਾ. "ਮਾਲ ਜੋਬਨ ਛੋਡਿ ਵੈਸੀ." (ਆਸਾ ਛੰਤ ਮਃ ੫) ੭. ਫ਼ਾ. ਵਿ- ਮਲਿਆ ਹੋਇਆ. ਐਸੀ ਦਸ਼ਾ ਵਿੱਚ ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਪਾਮਾਲ। ੮. ਸੰਗ੍ਯਾ- ਵਿਸ਼੍ਰਾਮ। ੯. ਸਮਾਨਤਾ. ਤੁਲ੍ਯਤਾ....
ਫ਼ਾ. [رِشوتخور] ਵਿ- ਵੱਢੀ ਲੈਣ ਵਾਲਾ. "ਕਾਜੀ ਹੋਏ ਰਿਸਵਤੀ." (ਭਾਗੁ) ਦੇਖੋ, ਵੱਡੀ....